Sun. May 19th, 2019

ਜਗਮੀਤ ਬਰਾੜ ਨੇ ਗਾਏ ‘ ਆਪ’ ਦੇ ਸੋਹਲੇ

ਜਗਮੀਤ ਬਰਾੜ ਨੇ ਗਾਏ ‘ ਆਪ’ ਦੇ ਸੋਹਲੇ

ਚੰਡੀਗੜ੍ਹ: ਕਾਂਗਰਸ ਤੋਂ ਬਰਖਾਸਤ ਸੀਨੀਅਰ ਲੀਡਰ ਜਗਮੀਤ ਬਰਾੜ ਅਜੇ ਵੀ ਆਮ ਆਦਮੀ ਪਾਰਟੀ ਦੇ ਮੁਰੀਦ ਹਨ। ਉਨ੍ਹਾਂ ਨੇ ਅੱਜ ਫਿਰ ‘ਆਪ’ ਦੀ ਜੰਮ੍ਹ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਇਤਿਹਾਸ ਸਿਰਜਿਆ ਹੈ। ਇਸ ਲਈ ਉਹ ਅਜੇ ਵੀ ‘ਆਪ’ ਦੇ ਪ੍ਰਸੰਸਕ ਹਨ। ਬਰਾੜ ਨੇ ਕਿਹਾ ਕਿ ਪੰਜਾਬ ਕੋਲ ਇੱਕੋ ਸਿਆਸੀ ਬਦਲ ਆਮ ਆਦਮੀ ਪਾਰਟੀ ਹੈ।

ਦਰਅਸਲ ਬਰਾੜ ਨੇ ਕਾਂਗਰਸ ਵਿੱਚ ਰਹਿੰਦਿਆਂ ਵੀ ‘ਆਪ’ ਦੀ ਤਾਰੀਫ ਕੀਤੀ ਸੀ। ਇਸ ਲਈ ਇਹ ਕਿਆਸ ਲੱਗਦੇ ਰਹੇ ਹਨ ਕਿ ਬਰਾੜ ‘ਆਪ’ ਵਿੱਚ ਜਾਣਗੇ। ਪਿਛਲੇ ਦਿਨੀਂ ‘ਆਪ’ ਲੀਡਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਪਾਰਟੀ ਵਿੱਚੋਂ ਕੱਢੇ ਲੀਡਰ ਨੂੰ ‘ਆਪ’ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਪਰ ਬਰਾੜ ਅਜੇ ਵੀ ‘ਆਪ’ ਦੇ ਸੋਹਲੇ ਗਾ ਰਹੇ ਹਨ।

ਬਰਾੜ ਨੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਡਰੱਗ ਤਸਕਰਾਂ ਦੀ ਜ਼ਮੀਨ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਏ ਦੀ ਜਾਇਦਾਦ ਜ਼ਬਤ ਕਰਨੀ ਚਾਹੀਦੀ ਹੈ।

ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਜ ਬਰਾੜ ਨੇ ਕਿਹਾ ਕਿ ਉਹ ਨਸ਼ਿਆਂ ਦਾ ਦਾ ਕੇਸ ਹਾਈਕੋਰਟ ਵਿੱਚ ਲੜ ਰਹੇ ਹਨ। ਉਹ ਨਸ਼ਿਆਂ ਦੇ ਸੌਦਾਗਰਾਂ ਨੂੰ ਸਜ਼ਾ ਦਵਾ ਕੇ ਹੀ ਦਮ ਲੈਣਗੇ। ਉਨ੍ਹਾਂ ਕਿਹਾ ਕਿ ਨਸ਼ੇ, ਪਰਿਵਾਰਵਾਦ ਤੇ ਕਿਸਾਨ ਖੁਦਕੁਸ਼ੀਆਂ ਪੰਜਾਬ ਦੇ ਸਭ ਤੋਂ ਵੱਜੇ ਮਸਲੇ ਹਨ। ਉਨ੍ਹਾਂ ਵੱਲੋਂ ਚੱਪੜਚਿੜੀ ਵਿੱਚ ਕੀਤੇ ਜਾਣ ਵਾਲੇ ਇਕੱਠ ਵਿੱਚ ਇਹ ਮੁੱਦੇ ਚੁੱਕੇ ਜਾਣਗੇ। ਬਰਾੜ ਨੇ ਕਿਹਾ ਕਿ ਬਾਦਲ ਤੇ ਉਸ ਦੇ ਪਰਿਵਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

Leave a Reply

Your email address will not be published. Required fields are marked *

%d bloggers like this: