Tue. Jun 25th, 2019

ਜਗਬਾਣੀ ਦੇ ਪੱਤਰਕਾਰ ਸੁਰਿੰਦਰਪਾਲ ਸਿੰਘ ਸੋਢੀ ਨੂੰ ਸਦਮਾ ,ਅਮਰੀਕਾ ਦੇ  ਲੁਸਿਆਨਾ ਸੂਬੇ ਚ’ਸੜਕ ਕਾਰ ਹਾਦਸੇ ਚ’ ਛੋਟੇ ਸਾਢੂ ਦੀ ਮੋਤ 

ਜਗਬਾਣੀ ਦੇ ਪੱਤਰਕਾਰ ਸੁਰਿੰਦਰਪਾਲ ਸਿੰਘ ਸੋਢੀ ਨੂੰ ਸਦਮਾ ,ਅਮਰੀਕਾ ਦੇ  ਲੁਸਿਆਨਾ ਸੂਬੇ ਚ’ਸੜਕ ਕਾਰ ਹਾਦਸੇ ਚ’ ਛੋਟੇ ਸਾਢੂ ਦੀ ਮੋਤ

ਨਿਊਯਾਰਕ, 30 ਜੁਲਾਈ ( ਰਾਜ ਗੋਗਨਾ )- ਬੀਤੀ ਸਵੇਰ ਤੜਕੇ ਅਮਰੀਕਾ ਦੇ ਸੂਬੇ ਲੁਸਿਆਨਾ ਦੇ ਲੇਕ ਚਾਰਲਿਸ ਸਿਟੀ ਵਿਖੇ ਹੋਏ ਸੜਕ ਕਾਰ ਹਾਦਸੇ ਚ’ ਤਰਸੇਮ ਸਿੰਘ ਚੰਦੀ ਨਾਮੀ ਨੋਜਵਾਨ ਦੀ ਮੋਤ ਹੋ ਗਈ ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਨਵਾਂ ਪਿੰਡ- ਦੋਨੇਵਾਲ ,ਜਿਲ੍ਹਾ ਜਲੰਧਰ ਸੀ।

 ਤਰਸੇਮ ਸਿੰਘ  ਚੰਦੀ ਦੀ ਬੇਵਕਤ ਹੋਈ ਮੌਤ ਦੀ ਮਨਹੂਸ ਦੁੱਖਭਰੀ ਖਬਰ ਸੁਣਦਿਆਂ ਹੀ ਜਿੱਥੇ ਪੰਜਾਬੀ ਭਾਈਚਾਰੇ ਵਿੱਚ ਪੂਰਾ ਸੋਗ ਛਾ ਗਿਆ , ਉੱਥੇ ਪੂਰਾ ਪਰਿਵਾਰ ਗਹਿਰੇ ਸਦਮੇ ਚ’ ਹੈ । ਤਰਸੇਮ ਸਿੰਘ ਚੰਦੀ ਪਿਛਲੇ 7 ਕੁ ਸਾਲ ਤੋਂ ਅਮਰੀਕਾ ਵਿੱਚ ਆਪਣੀ ਵੱਡੀ  ਭੈਣ ਬਲਵਿੰਦਰ ਕੌਰ ਤੇ ਜੀਜੇ ਕੁਲਵਿੰਦਰ ਸਿੰਘ ਨਾਲ ਰਹਿ ਕੇ ਇੱਕ ਸਟੋਰ ਚਲਾ ਰਿਹਾ ਸੀ ਤੇ ਪੱਕੇ ਹੋਣ ਦੀ ਵੀ  ਕਾਨੂੰਨੀ ਲੜ੍ਹਾਈ ਲੜ ਰਿਹਾ ਸੀ ਕਿ ਉਹ ਜਿੰਦਗੀ ਦੀ ਲੜ੍ਹਾਈ ਹਾਰ ਗਿਆ । ਮ੍ਰਿਤਕ ਤਰਸੇਮ ਸਿੰਘ ਚੰਦੀ ਆਪਣੇ ਪਿੱਛੇ ਧਰਮ ਪਤਨੀ , ਇੱਕ ਬੇਟੀ  ਤੇ ਇਕ ਛੋਟੇ ਬੇਟੇ ਨੂੰ ਰੋਦਿਆਂ ਕੁਰਲਾਉਦਿਆਂ ਛੱਡ ਗਿਆ ਹੈ। ਮ੍ਰਿਤਕ ਤਰਸੇਮ ਸਿੰਘ ਚੰਦੀ ਸੁਲਤਾਨਪੁਰ ਲੋਧੀ ਤੋਂ ਜਗਬਾਣੀ ਦੇ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਸਿੰਘ ਸੋਢੀ ਦੇ ਛੋਟੇ ਸਾਢੂ ਸਾਹਿਬ ਸਨ। ਸ: ਸੋਢੀ ਜੋ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਵਿਖੇ ਆਪਣੇ ਪਰਿਵਾਰ ਸਮੇਤ ਆਪਣੇ ਬੇਟੇ ਕੋਲ ਆਏ ਹਨ ਨੇ ਦੱਸਿਆ ਕਿ ਇਸ ਬੇਵਕਤ ਮੋਤ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ  ਪੂਰਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ।

Leave a Reply

Your email address will not be published. Required fields are marked *

%d bloggers like this: