ਜਗਦੀਸ਼ ਟਾਈਟਲਰ ਨੇ ਝੂਠੀ ਜਾਣਕਾਰੀ ਨਾਲ ਪਾਸਪੋਰਟ ਰਿਨਿਊ ਕਰਵਾਇਆ

ss1

ਜਗਦੀਸ਼ ਟਾਈਟਲਰ ਨੇ ਝੂਠੀ ਜਾਣਕਾਰੀ ਨਾਲ ਪਾਸਪੋਰਟ ਰਿਨਿਊ ਕਰਵਾਇਆ
ਸੀਬੀਆਈ ਵਲੋਂ ਪਾਸਪੋਰਟ ਰੱਦ ਕਰਨ ਲਈ ਅਪੀਲ ਦਾਇਰ, ਜੱਜ ਵਲੋਂ ਪਾਸਪੋਰਟ ਜ਼ਬਤ ਕਰਨ ਦੇ ਆਦੇਸ਼

ਨਵੀਂ ਦਿੱਲੀ 24 ਮਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਖੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੇ ਆਪਣਾ ਪਾਸਪੋਰਟ ਰਿਨਿਊ ਕਰਵਾਉਣ ਲਈ ਦਿੱਤੀ ਅਰਜ਼ੀ ਸਮੇਂ ਆਪਣੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਅਪਰਾਧਕ ਰਿਕਾਰਡ ਜਾਂ ਮੁਕੱਦਮਾ ਨਾ ਹੋਣ ਦਾ ਝੂਠਾ ਹਵਾਲਾ ਦਿੱਤਾ ਹੈ।
ਇਸ ਦੇ ਖਿਲਾਫ ਬੀਤੇ ਦਿਨ ਸੀਬੀਆਈ ਨੇ ਅਦਾਲਤ ਕੋਲ ਪਹੁੰਚ ਕਰਕੇ ਟਾਈਟਲਰ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਹੈ
ਇਸ ਮਾਮਲੇ ਵਿਚ ਅਦਾਲਤ ਅੰਦਰ ਕੇਸ ਦੀ ਸੁਣਵਾਈ ਦੌਰਾਨ ਸਪੈਸ਼ਲ ਜੱਜ ਭਾਰਤ ਪਰਾਸ਼ਰ ਨੇ ਜਗਦੀਸ਼ ਟਾਈਟਲਰ ਨੂੰ ਕਿਹਾ, ”ਮੈਂ ਇਹ ਯਕੀਨ ਕਰ ਸਕਦਾ ਹਾਂ ਕਿ ਪਾਸਪੋਰਟ ਵਾਲੀ ਅਰਜ਼ੀ ਕਲਰਕ ਵੱਲੋਂ ਗਲਤੀ ਨਾਲ ਭਰੀ ਜਾ ਸਕਦੀ ਹੈ ਪਰ ਤੁਹਾਨੂੰ ਪਾਸਪੋਰਟ ਅਫਸਰ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਸੀ।” ਇਹ ਜਾਣਕਾਰੀ ਉਸ ਵਕਤ ਸਾਹਮਣੇ ਆਈ ਜਦੋਂ ਮੰਗਲਵਾਰ ਨੂੰ ਸੁਣਵਾਈ ਦੌਰਾਨ ਟਾਈਟਲਰ ਨੇ ਆਪਣੇ ਵੱਲੋਂ ਪਾਸਪੋਰਟ ਰਿਨਿਊ ਕਰਵਾਉਣ ਲਈ ਪਾਈ ਅਪੀਲ ਨੂੰ ਰੱਦ ਕਰਨ ਲਈ ਕਿਹਾ। ਟਾਈਟਲਰ ਨੇ ਦੱਸਿਆ ਕਿ ਉਸ ਨੂੰ ਪਾਸਪੋਰਟ ਮਿਲ ਚੁੱਕਾ ਹੈ।
ਟਾਈਟਲਰ ਸੋਮਵਾਰ ਨੂੰ ਆਪਣੇ ਪਾਸਪੋਰਟ ਦਾ ਸਟੇਟਸ ਪਤਾ ਕਰਨ ਲਈ ਮੰਗਲਵਾਰ ਨੂੰ ਪਾਸਪੋਰਟ ਦਫਤਰ ਗਿਆ ਸੀ ਜਿੱਥੇ ਉਸ ਨੂੰ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ ਗਿਆ ਸੀ। ਜੱਜ ਨੇ ਕਿਹਾ, ”ਇਸ ਬਦਲੇ ਤੁਹਾਡੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ, ਪਰ ਮੈਂ ਇਸ ਸਬੰਧੀ ਕੋਈ ਰਾਏ ਨਾ ਦਿੰਦਾ ਹੋਇਆ ਕੇਸ ਨੂੰ ਜਾਂਚ ਏਜੰਸੀ ਦੇ ਹਵਾਲੇ ਕਰਦਾ ਹਾਂ।’ ਅਦਾਲਤ ਨੂੰ ਸੀਬੀਆਈ ਨੇ ਦੱਸਿਆ ਟਾਈਟਲਰ ਨੇ ਆਪਣੀ ਪਾਸਪੋਰਟ ਅਪੀਲ ਵਿੱਚ ਗਲਤ ਜਾਣਕਾਰੀ ਦੇ ਕੇ ਨਵਾਂ ਪਾਸਪੋਰਟ ਹਾਸਲ ਕੀਤਾ ਹੈ। 10 ਮਈ ਨੂੰ ਟਾਈਟਲਰ ਨੇ 25 ਮਈ ਤੋਂ 6 ਜੂਨ ਤੱਕ ਵਿਦੇਸ਼ ਜਾਣ ਲਈ ਪਾਸਪੋਰਟ ਰਿਨਿਊ ਕਰਨ ਦੀ ਅਰਜ਼ੀ ਦਾਖਲ ਕੀਤੀ ਸੀ।
ਜਿਕਰਯੋਗ ਹੈ ਕਿ ਇਹ ਮਾਮਲਾ ਤਤਕਾਲੀਨ ਗ੍ਰਹਿ ਮੰਤਰੀ ਅਜੈ ਮਾਕਨ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਦਸਿਆ ਕਿ ਸਾਲ 2009 ਵਿਚ ਉਨ੍ਹਾਂ ਦੇ ਲੇਟਰਪੈਡ ਤੇ ਅਭਿਸ਼ੇਕ ਵਰਮਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਬਿਜਨੇਸ ਵੀਸਾ ਨਿਯਮਾਂ ਨੂੰ ਆਸਾਨ ਕਰਨ ਲਈ ਕਿਹਾ ਸੀ । ਟਾਈਟਲਰ ਅਤੇ ਵਰਮਾ ਦੇ ਖਿਲਾਫ ਹੇਰਾਫੇਰਾ ਧਾਰਾ ਹੇਠ ਮਾਮਲਾ ਦਰਜ ਕੀਤਾ ਗਿਆ ਸੀ ।
ਇਸ ਮਾਮਲੇ ਵਿਚ ਟਾਈਟਲਰ ਅਤੇ ਵਰਮਾ ਨੇ ਮਿਲਕੇ ਇਕ ਚੀਨੀ ਟੇਲੀਫੋਨ ਕੰਪਨੀ ਨਾਲ ਹੇਰਾਫੇਰੀ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਅਫਸਰਾਂ ਨੂੰ ਝੂਠੀ ਚਿੱਠੀ ਦਿਖਾ ਕੇ ਕਿਹਾ ਸੀ ਕਿ ਇਸ ਨੂੰ ਅਜੈ ਮਾਕਨ ਵਲੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਹੈ ।

Share Button

Leave a Reply

Your email address will not be published. Required fields are marked *