ਜਗਦੀਸ਼ ਗਗਨੇਜਾ ਉੱਤੇ ਹਮਲਾ ਨਿੰਦਣਯੋਗ, ਹਾਈਕੋਰਟ ਕਰੇ ਸਾਜਿਸ਼ ਦੀ ਜਾਂਚ : ਸੰਜੈ ਸਿੰਘ

ss1

ਜਗਦੀਸ਼ ਗਗਨੇਜਾ ਉੱਤੇ ਹਮਲਾ ਨਿੰਦਣਯੋਗ, ਹਾਈਕੋਰਟ ਕਰੇ ਸਾਜਿਸ਼ ਦੀ ਜਾਂਚ : ਸੰਜੈ ਸਿੰਘ
ਪੰਜਾਬ ਵਿੱਚ ਕਨੂੰਨ ਵਿਵਸਥਾ ਦਾ ਬੁਰਾ ਹਾਲ, ਕੋਈ ਵੀ ਸੁਰੱਖਿਅਤ ਨਹੀਂ : ਭਗਵੰਤ ਮਾਨ

 

7-37ਚੰਡੀਗੜ: ਆਮ ਆਦਮੀ ਪਾਰਟੀ (ਆਪ) ਨੇ ਆਰ. ਐਸ. ਐਸ. ਦੀ ਪੰਜਾਬ ਸ਼ਾਖਾ ਦੇ ਸਾਥੀ-ਸੰਚਾਲਕ ਬਿਗਰੇਡਿਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਉੱਤੇ ਜਲੰਧਰ ਵਿੱਚ ਹੋਏ ਜਾਨਲੇਵਾ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਉੱਤੇ ਚਿੰਤਾ ਜਾਹਿਰ ਕੀਤੀ। ‘ਆਪ’ ਵਲੋਂ ਐਤਵਾਰ ਨੂੰ ਜਾਰੀ ਸੰਯੁਕਤ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ ਨਹੀਂ ‘ਆਪ’ ਨੇਤਾਵਾਂ ਨੇ ਕਿਹਾ, ‘ਰਾਜ ਵਿੱਚ ਨਾ ਤਾਂ ਕੋਈ ਧਾਰਮਿਕ ਗ੍ਰੰਥ ਸੁਰੱਖਿਅਤ ਹੈ ਅਤੇ ਨਾ ਹੀ ਕੋਈ ਧਰਮ ਉਪਦੇਸ਼ਕ, ਆਮ ਆਦਮੀ ਦੀ ਸੁਰੱਖਿਆ ਤਾਂ ਦੂਰ ਦੀ ਗੱਲ ਹੈ ‘ਸੰਜੈ ਸਿੰਘ ਨੇ ਕਿਹਾ, ‘ਇੱਕ ਧਰਮ ਨਿਰਪੱਖ ਪਾਰਟੀ ਨਾਲ ਸਬੰਧਤ ਹੋਣ ਦੇ ਨਾਤੇ ਵਿਚਾਰਕ ਤੌਰ ਭਾਵੇਂ ਅਸੀ ਆਰ . ਐਸ . ਐਸ . ਦੇ ਆਲੋਚਕ ਹਾਂ ਪਰੰਤੂ ਕਿਸੇ ਉੱਤੇ ਵੀ ਹਿੰਸਕ ਹਮਲਿਆਂ ਦਾ ਸਖ਼ਤ ਵਿਰੋਧ ਕਰਦੇ ਹਾਂ। ਜਗਦੀਸ਼ ਗਗਨੇਜਾ ਉੱਤੇ ਜਾਨਲੇਵਾ ਹਮਲੇ ਦੇ ਪਿੱਛੇ ਡੂੰਘੀ ਸਾਜਿਸ਼ ਦੀ ਬਦਬੂ ਆ ਰਹੀ ਹੈ, ਕਿਉਂਕਿ ਚੋਣਾਂ ਤੋਂ ਪਹਿਲਾਂ ਕੁੱਝ ਤਾਕਤਾਂ ਪੰਜਾਬ ਨੂੰ ਦਹਿਸ਼ਤ ਅਤੇ ਫਿਰਕੂ (ਸੰਪ੍ਰਦਾਇਕ) ਅੱਗ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਲਈ ਇਸ ਹਮਲੇ ਦੀ ਉੱਚ ਪੱਧਰ ਤੇ ਜਾਂਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਵਿੱਚ ਹੋਣੀ ਚਾਹੀਦੀ ਹੈ। ‘ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਦੇ ਸ਼ਾਸਨ ਵਿੱਚ ਪੰਜਾਬ ਵਿੱਚ ਕਨੂੰਨ ਵਿਵਸਥਾ ਦੀ ਹਾਲਤ ਕੈਪਟਨ ਅਮਰਿੰਦਰ ਸਿੰਘ ਦੀ ਨਲਾਇਕ ਸਰਕਾਰ ਤੋਂ ਵੀ ਜ਼ਿਆਦਾ ਵੱਧ ਬੁਰਾ ਰਿਹਾ ਹੈ। ਨਾਮਧਾਰੀ ਸੰਪ੍ਰਦਾ ਨਾਲ ਸਬੰਧਤ ਮਾਤਾ ਚੰਦ ਕੌਰ ਦੀ ਹੱਤਿਆ, ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਉੱਤੇ ਜਾਨਲੇਵਾ ਹਮਲਾ, ਨੰਗਲ ਡੈਮ ਤੋਂ ਸਵਾਮੀ ਕ੍ਰਿਸ਼ਣਾ ਨੰਦ ਭੂਰੀ ਵਾਲੇ ਦਾ ਸ਼ੱਕੀ ਹਲਾਤਾਂ ਵਿੱਚ ਗੁੰਮ ਹੋਣਾ ਵਰਗੇ ਮਾਮਲਿਆਂ ਤੋਂ ਸਾਫ਼ ਹੈ ਕਿ ਰਾਜ ਵਿੱਚ ਨਾ ਤਾਂ ਕੋਈ ਧਾਰਮਿਕ ਗ੍ਰੰਥ ਸੁਰੱਖਿਅਤ ਹੈ ਅਤੇ ਨਾ ਹੀ ਕੋਈ ਧਰਮ ਉਪਦੇਸ਼ਕ।
ਭਗਵੰਤ ਮਾਨ ਨੇ ਕਿਹਾ ਕਿ ਬਾਦਲ ਸਰਕਾਰ ਦੀ ਇਸ ਤੋਂ ਵੱਡੀ ਅਸਫਲਤਾ ਕੀ ਹੋ ਸਕਦੀ ਹੈ ਕਿ ਅੱਜ ਤੱਕ ਨਾ ਤਾਂ ਥਾਂ-ਥਾਂ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸਲੀ ਦੋਸ਼ੀ ਫੜੇ ਗਏ ਹਨ ਅਤੇ ਨਾਂ ਬਰਗਾੜੀ ਗੋਲੀ ਕਾਂਡ ਲਈ ਜ਼ਿੰਮੇਦਾਰ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਅਤੇ ਉਨ੍ਹਾਂ ਦੇ ਰਾਜਨੀਤਕ ਆਕਾਵਾਂ ਦੀ ਪਹਿਚਾਣ ਹੋਈ ਹੈ। ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਦੋ ਬੇਕਸੂਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦਾ ਚਰਿੱਤਰ ਖਰਾਬ ਕਰ ਦਿੱਤਾ ਗਿਆ ਸੀ ਠੀਕ ਉਸੀ ਤਰ੍ਹਾਂ ਮਾਲੇਰਕੋਟਲਾ ਵਿੱਚ ਕੁਰਾਨ – ਏ – ਪਾਕ ਦੀ ਬੇਅਦਬੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਦਿੱਲੀ ਨਾਲ ਸਬੰਧਤ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫਤਾਰ ਕਰਕੇ ‘ਆਪ’ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਤ ਬਰਦਾਸਤ ਨਹੀਂ ਹੋ ਰਹੀ। ਭਗਵੰਤ ਮਾਨ ਨੇ ਕਿਹਾ ਜਗਦੀਸ਼ ਗਗਨੇਜਾ ਉੱਤੇ ਹਮਲਾ ਡੂੰਘੀ ਸਾਜਿਸ਼ ਦਾ ਨਤੀਜਾ ਹੈ। ਜਿਸਦੀ ਉੱਚ ਪੱਧਰ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਆਗੂਆਂ ਉੱਤੇ ਕਈ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਤਿੰਨ ਹਮਲੇ ਆਪਣੇ ਆਪ ਹੀ ਕਰਵਾਏ ਗਏ ਫਰਜੀ ਹਮਲੇ ਨਿਕਲੇ ਸਨ।

Share Button

Leave a Reply

Your email address will not be published. Required fields are marked *