ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 23, 2020

ਜਗਤ ਪੰਜਾਬੀ ਸਭਾ ਵੱਲੋਂ ਅੰਤਰਰਾਸ਼ਟਰੀ ਸੈਮੀਨਾਰ 16 ਫਰਵਰੀ ਨੂੰ ਚੰਡੀਗੜ੍ਹ `ਚ

ਜਗਤ ਪੰਜਾਬੀ ਸਭਾ ਵੱਲੋਂ ਅੰਤਰਰਾਸ਼ਟਰੀ ਸੈਮੀਨਾਰ 16 ਫਰਵਰੀ ਨੂੰ ਚੰਡੀਗੜ੍ਹ `ਚ

ਜਗਤ ਪੰਜਾਬੀ ਸਭਾ ਵਲੋਂ 16 ਫਰਵਰੀ 2020 ਨੂੰ ਕਲਾ ਭਵਨ ਚੰਡੀਗੜ੍ਹ ਵਿਖੇ ਇਕ ਅੰਤਰ ਰਾਸ਼ਟਰੀ ਪੰਜਾਬੀ ਸੈਮੀਨਾਰ ਤੇ ਸਨਮਾਨ ਸਮਾਰੋਹ ਹੋ ਰਿਹਾ ਹੈ ਸੈਮੀਨਾਰ ਦਾ ਵਿਸ਼ਾ : ਪੰਜਾਬੀਅਤ ਨੂੰ ਚਣੌਤੀਆਂ ਤੇ ਹੱਲ ਹੈ ਸਕੂਲਾਂ ਵਿਚ ਨੈਤਿਕ ਸਿਖਿਆ ਬਾਰੇ ਵਿਚਾਰਾਂ ਹੋਣਗੀਆਂ , ਜਗਤ ਪੰਜਾਬੀ ਸਭਾ ਦੇ ਸਰਪ੍ਰਸਤ ਡਾਕਟਰ ਸ. ਸ. ਗਿੱਲ ਨੇ ਦੱਸਿਆ ਕਿ ਬੱਚਿਆ ਨੂੰ ਨੈਤਿਕ ਸਿਖਿਆ ਦੀ ਪੜ੍ਹਾਈ ਕਰਾਉਣ ਲਈ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਸੰਸਥਾ ਵਲੋਂ ਨੈਤਿਕ ਸਿਖਿਆ ਬਾਰੇ ਤਿਆਰ ਕਾਰਵਾਈਆਂ ਕਿਤਾਬਾਂ ਗਵਰਨਰ ਸਾਹਿਬ ਨੂੰ ਦਿਤੀਆਂ।

ਸੰਸਥਾ ਦੇ ਪ੍ਰਧਾਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਹੋਰ ਪੜ੍ਹਾਈ ਨਾਲ ਨੈਤਿਕਤਾ ਦੇ ਗਿਆਨ ਨਾਲ ਵਿਦਿਆਰਥੀ ਵਧੀਆ ਇਨਸਾਨ ਬਣਨਗੇ ਇਸ ਸਮਾਗਮ ਦੇ ਕੋਆਰਡੀਨੇਟਰ , ਸਰਦੂਲ ਸਿੰਘ ਥਿਆੜਾ ਨੇ ਕਿਹਾ ਕਿ ਅਸੀਂ ਬੱਚਿਆ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨਹੀ ਸਗੋਂ ਵਧੀਆ ਇਨਸਾਨ ਬਨੌਣਾ ਹੈ, ਵਧੀਆ ਇਨਸਾਨਾਂ ਨਾਲ ਹੀ ਵਧੀਆ ਸਮਾਜ ਬਣੇਗਾ, ਅਜੈਬ ਸਿੰਘ ਚੱਠਾ ਨੇ ਕਿਹਾ ਕਿ ਉਹ ਦੁਨੀਆ ਦੇ ਹਰੇਕ ਪੰਜਾਬੀ ਦੇ ਘਰ ਵਿਚ ਨੈਤਿਕ ਸਿਖਿਆ ਦੀ ਕਿਤਾਬ ਦੇਖਣਾ ਚਾਹੁੰਦੇ ਹਨ, ਨੈਤਿਕ ਸਿਖਿਆ ਤੋਂ ਬਿਨਾ ਹਰੇਕ ਕਿਸਮ ਦੀ ਪੜ੍ਹਾਹੀ ਅਧੂਰੀ ਹੈ ਤੇ ਨੈਤਿਕ ਗੁਣਾਂ ਤੋਂ ਸੱਖਣਾ ਇਨਸਾਨ ਵੀ ਅਧੂਰਾ ਹੈ ਸਮਾਗਮ ਦੇ ਖਜਾਨਚੀ, ਸ਼ਾਲਿਨੀ ਦੱਤਾ ਨੇ ਕਿਹਾ ਕਿ ਇਸ ਸਮਾਗਮ ਦੇ ਚੰਗੇ ਨਤੀਜੇ ਨਿਕਲਣਗੇ ਵਿਚਾਰ ਕਾਰਨ ਲਈ ਡਾਕਟਰ ਤਜਿੰਦਰ ਕੌਰ ਧਾਲੀਵਾਲ ਡਾਇਰੈਕਟਰ ਵਿਦਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਡਾਕਟਰ ਸਤੀਸ਼ ਵਰਮਾ, ਡਾਕਟਰ ਆਸਾ ਸਿੰਘ ਘੁੰਮਣ ਤੇ ਅਮਰਜੀਤ ਸਿੰਘ ਗਰੇਵਾਲ ਜੀ ਨੂੰ ਸਦਾ ਪੱਤਰ ਦਿਤਾ ਗਿਆ ਹੈ, ਕਈ ਖੋਜ ਪੱਤਰ ਪਹੁੰਚ ਚੁਕੇ ਹਨ , ਖੋਜ ਪੱਤਰ jagatpunjabisabha@gmail.com`ਤੇ ਭੇਜੇ ਜਾ ਸਕਦੇ ਹਨ।

ਸ਼ਾਮਲ ਹੋਣ ਲਈ ਬਹੁਤ ਸਾਰੇ ਅਧਿਆਪਕ ਨਾਮ ਦਰਜ ਕਰਵਾ ਰਹੇ ਹਨ ਉਮੀਦ ਹੈ ਕਿ ਭਰਪੂਰ ਰੌਣਕ ਵੀ ਲਗੇਗੀ ਤੇ ਵਧੀਆ ਨਤੀਜੇ ਵੀ ਨਿਕਲਣਗੇ ਇਸ ਸਮਾਗਮ ਵਿਚ ਪੰਜਾਬੀ ਪ੍ਰਭਾਵਸ਼ਾਲੀ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਵਿਚ : ਜਸਟਿਸ ਜਸਬੀਰ ਸਿੰਘ , ਸਾਬਕਾ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ, ਵਰਿੰਦਰ ਸਿੰਘ ਵਾਲੀਆਂ ਚੀਫ ਐਡੀਟਰ ਪੰਜਾਬੀ ਜਾਗਰਣ ਅਖਬਾਰ, ਡਾਕਟਰ ਦਲਜੀਤ ਸਿੰਘ ਉਪ ਕੁਲਪਤੀ ਰਿਆਤ ਬਾਹਰਾ ਯੂਨੀਵਰਸਿਟੀ, ਅਰਸ਼ਇੰਦਰ ਸਿੰਘ ਚਾਵਲਾ ਏ. ਡੀ. ਜੀ ਪੀ ਹਰਿਆਣਾ ਪੁਲਿਸ, ਰਾਜਿੰਦਰ ਮੋਹਨ ਸਿੰਘ ਛੀਨਾ ਸੈਕਟਰੀ ਖਾਲਸਾ ਕਾਲਜ ਅੰਮ੍ਰਿਤਸਰ, ਪਲਵਿੰਦਰ ਸਿੰਘ ਚੀਮਾ ਰੁਸਤਮੇ ਹਿੰਦ ਤੇ ਪੁਲਿਸ ਅਫਸਰ, ਪ੍ਰਿੰਸੀਪਲ ਡਾਕਟਰ ਅਜੈ ਸਰੀਨ ਐਚ. ਐਮ. ਵੀ. ਕਾਲਜ ਜਲੰਧਰ, ਅਨਿਲ ਚੋਪੜਾ ਚੇਅਰਮੈਨ ਸੈਂਟ ਸੋਲਿਜਰ ਇੰਸਟੀਟਿਊਟ ਆਦਿ ਹਨ ਵੱਖ ਵੱਖ ਦੇਸ਼ਾਂ ਤੋਂ ਬੁਧੀਜੀਵੀ ਪਹੁੰਚ ਰਹੇ ਹਨ . ਜਿਨ੍ਹਾਂ ਵਿਚ ਕੁਲਬਿੰਦਰ ਰਾਏ ਯੂ ਕੇ , ਦਲਜੀਤ ਸਿੰਘ ਗੈਦੂ ਕੈਨੇਡਾ , ਮੱਖਣ ਬਰਾੜ ਗੀਤਕਾਰ ਕੈਨੇਡਾ , ਬਲਵਿੰਦਰ ਸਿੰਘ ਯੂ ਐਸ ਏ , ਬਿਲਾ ਔਲਖ ਆਸਟ੍ਰੇਲੀਆ , ਅਫ਼ਜ਼ਲ ਰਾਜ , ਤਲਵਿੰਦਰ ਸਿੰਘ ਢਿਲੋਂ ਯੂ ਕੇ, ਜਤਿੰਦਰ ਸਿੰਘ ਧਾਲੀਵਾਲ ਇਟਲੀ, ਬਲਕਾਰ ਸਿੰਘ ਫਰਾਂਸ , ਮਨਜੀਤ ਸਿੰਘ ਜਰਮਨ, ਮਨਰੀਤ ਕੌਰ ਸਿੱਧੂ ਆਦਿ ਹਨ। ਇਸ ਸਮਾਗਮ ਦੇ ਕੋਆਰਡੀਨੇਟਰ ਸਰਦੂਲ ਸਿੰਘ ਥਿਆੜਾ, ਖਜਾਨਚੀ ਸ਼ਾਲਿਨੀ ਦੱਤਾ, ਅਰਵਿੰਦਰ ਢਿੱਲੋਂ ਜਨਰਲ ਸਕੱਤਰ, ਡਾਕਟਰ ਸ.ਸ. ਗਿੱਲ ਸਰਪ੍ਰਸਤ ਤੇ ਅਜੈਬ ਸਿੰਘ ਚੱਠਾ ਪ੍ਰਧਾਨ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: