Fri. Jul 19th, 2019

”ਛੱਲਾ 2019” ਗਾਣੇ ਨਾਲ਼ ਚਰਚਾ ‘ਚ ਗਾਇਕ ਜਤਿੰਦਰ ਗਾਗੋਵਾਲ

”ਛੱਲਾ 2019” ਗਾਣੇ ਨਾਲ਼ ਚਰਚਾ ‘ਚ ਗਾਇਕ ਜਤਿੰਦਰ ਗਾਗੋਵਾਲ
ਯੂ-ਟਿਊਬ ਤੇ 10 ਦਿਨਾਂ ‘ਚ ਹੀ ਗਾਣਾ ਵੇਖਣ ਵਾਲਿਆਂ ਦੀ ਗਿਣਤੀ 10 ਲੱਖ ਤੋਂ ਪਾਰ

ਕੁਝ ਸਾਲ ਪਹਿਲਾਂ ਜਤਿੰਦਰ ਗਾਗੋਵਾਲ ਨੇ ਕੈਨੇਡਾ ਦੀ ਧਰਤੀ ਤੇ ਪੈਰ ਪਾਏ ਸੀ, ਪਰ ਪੰਜਾਬੀ ਕਿਤੇ ਵੀ ਚਲੇ ਜਾਣ ਵਤਨ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਧੜਕਦਾ ਹੈ। ਪੰਜਾਬ ਤੇ ਪੰਜਾਬੀ ਪ੍ਰਤੀ ਆਪਣੇ ਪਿਆਰ ਕਰਕੇ ਹੀ ਜਤਿੰਦਰ ਦਾ ਗੀਤ ”ਛੱਲਾ 2019” 25 ਜਨਵਰੀ ਨੂੰ ਰਲੀਜ਼ ਹੋਇਆ ਸੀ ਜਿਸ ਨੂੰ ਸਰੋਤੀਆਂ ਦਾ ਬਹੁਤ ਪਿਆਰ ਮਿਲ ਰਿਹਾ ਹੈ।
ਮਾਨਸਾ ਦੇ ਪਿੰਡ ਗਾਗੋਵਾਲ ਦੇ ਜੰਮਪਲ ਜਤਿੰਦਰ ਗਾਗੋਵਾਲ ਦੇ ਇਸ ਗੀਤ ਨੂੰ ਸੰਗੀਤ ਰੂਪਨਗਰ ਦੇ ਜੰਮਪਲ ਤੇ ਹੁਣ ਕਨੇਡਾ ਰਹਿੰਦੇ ਸੰਗੀਤਕਾਰ ਅੰਮ੍ਰਿਤ ਨੇ ਦਿੱਤਾ ਹੈ ਅਤੇ ਕਲਮਬੰਧ ਮਾਸਟਰ ਗੁਰਪਿੰਦਰ ਨੇ ਕੀਤਾ ਹੈ। ਇਸ ਗੀਤ ਦਾ ਵੀਡੀਓ ਸਿੰਕਾਰੀ ਪ੍ਰੋਡਕਸ਼ਨ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਗੁੱਡਵਿਲ ਮਿਊਜਿ਼ਕ ਵਲੋਂ ਰਲੀਜ਼ ਕੀਤਾ ਗਿਆ ਹੈ। ਰਲੀਜ਼ ਹੋਣ ਤੋਂ ਮਹਿਜ਼ 10 ਦਿਨਾਂ ਦੇ ਵਿੱਚ ਹੀ ਇਸ ਗਾਣੇ ਨੂੰ 10 ਲੱਖ ਤੋਂ ਵੱਧ ਦਰਸ਼ਕ ਦੇਖ ਚੁੱਕੇ ਹਨ। ਪ੍ਰਦੇਸ਼ ਵਸਦੀਆਂ ਪੰਜਾਬੀਆਂ ਦੀ ਜਿ਼ੰਦਗੀ ਦੀ ਗੱਲ ਕਰਦਾ ਇਹ ਗੀਤ ਹਰ ਇੱਕ ਦੇ ਦਿਲ ਨੂੰ ਮੋਹ ਰਿਹਾ ਹੈ। ਜਤਿੰਦਰ ਦੀ ਆਵਾਜ਼ ਤੇ ਅੰਮ੍ਰਿਤ ਦੇ ਸੰਗੀਤ ਨਾਲ ਸਿੰਗਾਰੀਆਂ ਇਹ ਗੀਤ ਇੱਕ ਲੋਕ ਗੀਤ ਵਾਂਗ ਹੈ।

ਪਰਮ ਪ੍ਰੀਤ ਸਿੰਘ

Leave a Reply

Your email address will not be published. Required fields are marked *

%d bloggers like this: