Mon. Aug 19th, 2019

ਛੱਤੀਸਗੜ੍ਹ ‘ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ, ਮੁਕਾਬਲੇ ‘ਚ ਦੋ ਢੇਰ

ਛੱਤੀਸਗੜ੍ਹ ‘ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ, ਮੁਕਾਬਲੇ ‘ਚ ਦੋ ਢੇਰ

ਰਾਏਪੁਰ, 18 ਅਪ੍ਰੈਲ : ਛੱਤੀਸਗੜ੍ਹ ਦੇ ਦੰਤੇਵਾੜਾ ”ਚ ਲੋਕ ਸਭਾ ਚੋਣਾਂ ਲਈ ਚਲ ਰਹੇ ਮਤਦਾਨ ਵਿਚਾਲੇ ਦੁਵਾਲੀਕਰਕਾ ਦੇ ਜੰਗਲਾਂ ”ਚ ਡਿਸਟ੍ਰਿਕਟ ਰਿਜ਼ਰਵ ਗਾਰਡ (ਡੀਆਰਜੀ) ਅਤੇ ਨਕਸਲੀਆਂ ਵਿਚਾਲੇ ਜਬਰਦਸਤ ਮੁੱਠਭੇੜ ਹੋਈ, ਜਿਸ ”ਚ ਦੋ ਨਕਸਲੀ ਢੇਰ ਹੋ ਗਏ। ਜਾਣਕਾਰੀ ਮੁਤਾਬਕ, ਵੀਰਵਾਰ ਸਵੇਰੇ ਕੁਆਕੋਂਡਾ ਥਾਣਾ ਖੇਤਰ ਦੇ ਡੀਆਰਜੀ ਦੇ ਜਵਾਨ ਤਲਾਸ਼ੀ ਮੁਹਿੰਮ ”ਤੇ ਨਿਕਲੇ ਸਨ।

ਜਵਾਨਾਂ ਨੂੰ ਵੇਖਦਿਆਂ ਹੀ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸਦਾ ਜਵਾਨਾਂ ਵੱਲੋਂ ਵੀ ਮੁੰਹ ਤੋੜਵਾਂ ਜਵਾਬ ਦਿੱਤਾ ਗਿਆ। ਇਸ ਮੁਕਾਬਲੇ ”ਚ ਦੋ ਨਕਸਲੀਆਂ ਨੂੰ ਮਾਰ ਮੁਕਾਇਆ ਗਿਆ, ਜਦਕਿ ਕਈ ਜ਼ਖ਼ਮੀ ਵੀ ਹੋਏ ਹਨ। ਉੱਧਰ ਛੱਤੀਸਗੜ੍ਹ ”ਚ ਚੋਣਾਂ ਦੌਰਾਨ ਨਕਸਲੀਆਂ ਵੱਲੋਂ ਆਈ.ਡੀ. ਧਮਾਕਾ ਵੀ ਕੀਤਾ ਗਿਆ, ਜਿਸ ”ਚ ਆਈ.ਟੀ.ਬੀ.ਪੀ. ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਛੱਤੀਸਗੜ੍ਹ ਦੀਆਂ ਤਿੰਨ ਲੋਕ ਸਬਾ ਸੀਟਾਂ ਰਾਜਨੰਦਗਾਂਵ, ਮਹਾਸਮੁੰਦ ਅਤੇ ਕਾਂਕੇਰ ”ਚ ਮਤਦਾਨ ਹੋ ਰਿਹਾ ਹੈ।

Leave a Reply

Your email address will not be published. Required fields are marked *

%d bloggers like this: