ਛੱਤੀਸਗੜ੍ਹ : ਆਈਟੀਬੀਪੀ ਦੇ ਕੈਂਪ ਵਿਚ ਜਵਾਨਾਂ ਵਿਚ ਸੰਘਰਸ਼, 6 ਦੀ ਮੌਤ

ਛੱਤੀਸਗੜ੍ਹ : ਆਈਟੀਬੀਪੀ ਦੇ ਕੈਂਪ ਵਿਚ ਜਵਾਨਾਂ ਵਿਚ ਸੰਘਰਸ਼, 6 ਦੀ ਮੌਤ
ਰਾਏਪੁਰ, 04 ਦਸੰਬਰ: ਛੱਤੀਸਗੜ੍ਹ ਦੇ ਬਸਤਰ ਜਿਲ੍ਹੇ ਦੇ ਨਾਰਾਇਣਪੁਰ ਵਿਚ ਬੁੱਧਵਾਰ ਸੇਵੇਰ 9 ਵਜੇ ਆਈਟੀਬੀਪੀ ਦੇ ਕੜੇਨਾਰ ਕੈਂਪ ਵਿਚ ਜਵਾਨਾਂ ਵਿਚਕਾਰ ਹਿੰਸਕ ਝੜਪ ਵਿਚ ਛੇ ਜਵਾਨਾਂ ਦੀ ਮੌਤ ਹੋ ਗਈ। ਜਵਾਨਾਂ ਨੇ ਏਕੇ-47 ਨਾਲ ਇਕ ਦੂਜੇ ਉੱਤੇ ਹਮਲਾ ਕੀਤਾ। ਇਸ ਝੜਪ ਵਿਚ ਕਈ ਜਵਾਨ ਜਖਮੀ ਵੀ ਹੋ ਗਏ। ਇਸਦੀ ਪੁਸ਼ਟੀ ਆਈਜੀ ਪੀ ਸੁੰਦਰਰਾਜ ਨੇ ਕੀਤੀ ਹੈ। ਸੂਬੇ ਦੇ ਗ੍ਰਹਿ ਮੰਤਰੀ ਤਾਮ੍ਰਧਵਜ ਸਾਹੂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ।
ਆਈਜੀ ਸੁੰਦਰਰਾਜ ਨੇ ਦੱਸਿਆ ਹੈ ਕਿ ਮੌਕੇ ਤੇ ਐੱਸਟੀਐੱਫ ਅਤੇ ਸਥਾਨਕ ਪੁਲਿਸ ਦੀ ਟੀਮ ਵੀ ਪਹੁੰਚ ਗਈ ਹੈ। ਜਖਮੀਆਂ ਨੂੰ ਸਥਾਨਕ ਹਸਪਤਾਲ ਅਤੇ ਗੰਭੀਰ ਤੌਰ ਦੇ ਜਖਮੀਆਂ ਨੂੰ ਰਾਏਪੁਰ ਭੇਜਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਦੋ-ਤਿੰਨ ਦਿਨਾਂ ਤੋਂ ਜਵਾਨਾਂ ਵਿਚ ਵਿਵਾਦ ਹੋ ਰਿਹਾ ਸੀ। ਦੱਸਿਆ ਗਿਆ ਹੈ ਕਿ ਫਾਇਰਿੰਗ ਦੀ ਸ਼ੁਰੂਆਤ ਕਰਨ ਵਾਲੇ ਜਵਾਨਾਂ ਦੀ ਵੀ ਇਸ ਘਟਨਾ ਵਿਚ ਮੌਤ ਹੋ ਗਈ ਹੈ।
ਉਸਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।