Thu. Aug 22nd, 2019

ਛੋਟੇ ਬੱਚਿਆਂ ਦੁਆਰਾ ਗਾਇਆ ਸ਼ਬਦ “ਮਾਤਾ ਕੀ ਆਸੀਸ” ਇੰਗਲੈਂਡ ਤੋਂ ਹੋਵੇਗਾ ਰਲੀਜ

ਛੋਟੇ ਬੱਚਿਆਂ ਦੁਆਰਾ ਗਾਇਆ ਸ਼ਬਦ “ਮਾਤਾ ਕੀ ਆਸੀਸ” ਇੰਗਲੈਂਡ ਤੋਂ ਹੋਵੇਗਾ ਰਲੀਜ

ਦਸੂਹਾ (ਅਮਰੀਕ ਸਿੰਘ): ਬਲਾਕ ਦਸੂਹਾ ਦੇ ਪਿੰਡ ਮੰਡ-ਪੰਧੇਰ ਅਤੇ ਡੀਏਵੀ ਸਕੂਲ ਦੇ ਵਿਦਿਆਰਥੀ ਸਕੇ ਭੈਣ-ਭਰਾ ਤਰਨਵੀਰ ਸਿੰਘ ਤੇ ਗੁਰਲੀਨ ਕੌਰ ਦੀ ਆਵਾਜ਼ ਵਿੱਚ ਨਿਰੋਲ ਗੁਰਬਾਣੀ ਦਾ ਸ਼ਬਦ “ਮਾਤਾ ਕੀ ਆਸੀਸ” ਇੰਗਲੈਂਡ ਦੀ ਯੂਕੇ ਐਂਜਲ ਕੰਪਨੀ ਤੋਂ ਰਿਲੀਜ਼ ਹੋਣ ਜਾ ਰਿਹਾ ਹੈ।ਬੱਚਿਆਂ ਦੀ ਮਿਹਨਤ ਅਤੇ ਇਸ ਉਪਰਾਲੇ ਨੂੰ ਕੰਵਲ ਸਿੰਘ ਢਿੱਲੋਂ ਤੇ ਸੂਫੀ ਗਾਇਕ ਅਮਰੀਕ ਜੱਸਲ ਪੇਸ਼ ਕਰਨ ਜਾ ਰਹੇ ਹਨ।

ਇਸ ਸ਼ਬਦ ਨੂੰ ਸੰਗੀਤਕ ਧੁਨਾਂ ਨਾਲ ਟੀ.ਐਮ.ਟੀ ਜੀ ਨੇ ਸ਼ਿੰਗਾਰਿਆ ਹੈ, ਤੇ ਇਸ ਸ਼ਬਦ ਦਾ ਫਿਲਮਾਂਕਣ ਮੁਨੀਸ਼ ਠੁਕਰਾਲ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੈ। ਸੰਗੀਤ ਦੀ ਦੁਨੀਆਂ ਵਿੱਚ ਇਹ ਛੋਟੇ- ਛੋਟੇ ਬੱਚੇ ਇਸ ਸ਼ਬਦ ਰਾਹੀਂ ਪਹਿਲੀ ਵਾਰੀ ਹਾਜਰੀ ਲਾਉਣ ਜਾ ਰਹੇ ਹਨ। ਬੱਚਿਆਂ ਦੇ ਗੁਰੂ ਸਮਾਨ ਮਾਤਾ-ਪਿਤਾ ਤੇ ਦਾਦਾ ਜੀ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਬੱਚਿਆਂ ਦੀ ਰੁਚੀ ਨੂੰ ਦੇਖਦੇ ਹੋਏ ਅਸੀਂ ਇਨ੍ਹਾਂ ਨੂੰ ਸ਼ਬਦ ਗੁਰਬਾਣੀ ਦੀ ਸੰਗੀਤਕ ਤਾਲੀਮ ਦੇ ਰਹੇ ਹਾਂ ਤੇ ਵਾਹਿਗੁਰੂ ਇਨ੍ਹਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਪੂਰਾ ਕਰੇ। ਆਸ ਹੈ ਕਿ ਬੱਚਿਆਂ ਦਾ ਇਹ ਉਪਰਾਲਾ ਗੁਰ ਸਿੱਖ ਸੰਗਤਾਂ ਨੂੰ ਚੰਗਾ ਲੱਗੇਗਾ ।

Leave a Reply

Your email address will not be published. Required fields are marked *

%d bloggers like this: