ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਛੋਟੇ ਪਰਦੇ ਦਾ ਨਾਮੀ ਕਲਾਕਾਰ ਨਵਪ੍ਰੀਤ ਮੋਤੀ

ਛੋਟੇ ਪਰਦੇ ਦਾ ਨਾਮੀ ਕਲਾਕਾਰ ਨਵਪ੍ਰੀਤ ਮੋਤੀ

1 2 3

ਹਿੰਦੀ ਫਿਲਮ ਜਗਤ ਵਿੱਚ ਪੰਜਾਬੀ ਕਲਾਕਾਰ ਦੀ ਪ੍ਰਸਿਧੀ ਤੋ ਬੇਸੱਕ ਅਸੀ ਭਲੀਭਾਤੀ ਜਾਣੂ ਹਾ। ਪਰ ਪੰਜਾਬੀ ਕਲਾਕਾਰ ਨੇ ਛੋਟੇ ਪਰਦੇ ਤੇ ਆਪਣੀ ਪ੍ਰਸਿਧੀ ਦੇ ਝੰਡੇ ਗੱਡੇ ਹੋਏ ਹਨ। ਛੋਟੇ ਪਰਦੇ ਤੇ ਨਾਮੀ ਪੰਜਾਬੀ ਕਲਾਕਾਰ ਨਵਪ੍ਰੀਤ ਮੋਤੀ ਵੀ ਹੈ ਜੋ ਅੱਜਕਲ ਡੀਡੀ ਨੈਸਨਲ ਚੈਨਲ ਤੇ ਚਲ ਰਹੇ ਚਰਚਿਤ ਲੜੀਵਾਰ ਨਾਟਕ ‘ਉਮੀਦ ਨਵੀ ਸਵੇਰ ਦੀ” ਵਿਚ ਸੰਜੇ ਨਾਮਕ ਕਿਰਦਾਰ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਕਿਰਦਾਰ ਸੀਰੀਅਲ ਵਿੱਚ ਮੁੱਖ ਕਿਰਦਾਰ ਹੈ। ਸਹੀ ਮਾਨਿਆ ਵਿੱਚ ਰੰਗਮੰਚ ਨਾਲ ਜੂੜੇ ਨਵਪ੍ਰੀਤ ਮੋਤੀ ਇਨਾ ਅੰਦਾਜਾ ਹੀ ਨਹੀ ਸੀ ਕਿ ਬਹੁਤ ਹੀ ਘੱਟ ਸਮੇ ਵਿਚ ਉਹ ਆਪਣੀ ਪ੍ਰਸਿੱਧੀ ਦੇ ਝੰਡੇ ਲਹਿਰਾਏਗਾ। ਮੋਤੀ ਦਾ ਪਿਛੋਕੜ ਪੰਜਾਬ ਨਾਲ ਸੰਬੰਧਿਤ ਹੈ। ਉਹ ਜਿਲਾ ਪਟਿਆਲਾ ਦੇ ਪਿੰਡ ਦੁਧਣ ਸਾਧਾਂ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਸਰਦਾਰ ਹਰਜਿੰਦਰ ਸਿੰਘ ਅਤੇ ਮਾਤਾ ਹਰਮੇਲ ਕੋਰ ਨੇ ਉਸ ਦਾ ਹਰ ਪੱਖੌ ਸਾਥ ਦੇ ਕਿ ਉਸ ਨੂੰ ਉਤਸਾਹਿਤ ਕੀਤਾ ਹੈ।ਨਵਪ੍ਰੀਤ ਨੇ ਪਟਿਆਲਾ ਦੇ ਮਹਿੰਦਰਾ ਕਾਲਜ ਤੋ ਬੀਏ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਚੰਡੀਗੜ ਤੋ ਐਮਏ ਥਿਏਟਰ 2012 ਵਿੱਚ ਕਰਕੇ ਬਕਾਇਦਾ ਥਿਏਟਰ ਨਾਲ ਜੁੜ ਗਿਆ।ਇਸੇ ਦੋਰਾਨ ਨਵਪ੍ਰੀਤ ਨੇ ਪਟਿਆਲਾ ਦੇ ਪ੍ਰਸਿਧ ਰੰਗਕਰਮੀ ਰਾਜੇਸ ਸਰਮਾ ਜਿਨਾ ਨੂੰ ਨਾਟਕ ਵਾਲੇ ਨਾਮ ਨਾਲ ਜਾਣਿਆ ਜਾਦਾ ਹੈ। ਨਾਲ ਕੌਮ ਕੀਤਾ। ਇਸ ਤੋ ਬਾਦ ਮੋਤੀ ਨੈਸਨਲ ਸਕੂਲ ਆਫ ਡਰਾਮਾ ਸਿਕਿਮ ਵਿੱਚ ਚਲਾ ਗਿਆ। ਇਥੇ ਸਾਲ ਦੀ ਟ੍ਰੇਨਿੰਗ ਲੈ ਕੇ ਫਿਰ ਅਪਣੀ ਸੂਹੀ ਸਵੇਰ ਦੀ ਭਾਲ ਵਿੱਚ ਮੁੰਬਈ ਨਿਕਲ ਆਇਆ। ਇੱਥੇ ਆ ਕਿ ਉਨਾ ਦੀ ਮੁਲਾਕਾਤ ਡੀਡੀ ਨੈਸਨਲ ਤੇ ਚਲ ਰਹੇ ਲੜੀਵਾਰ ਨਾਟਕ ਉਮੀਦ ਨਵੀ ਸਵੇਰ ਦੀ ਦੇ ਡਾਇਰੈਕਟਰਸ੍ਰੀ ਅਭਿਸੇਕ ਨਾਲ ਹੋਈ। ਅਭਿਸੇਕ ਨੇ ਨਵਪ੍ਰੀਤ ਨੂੰ ਤਰਾਸਿਆ ਤੇ ਆਪਣੇ ਨਾਟਕ ਲਈ ਚੁਣ ਲਿਆ। ਫਿਰ ਕੀ ਸੀ ਮੋਤੀ ਮੋਕੇ ਦੀ ਤਲਾਸ ਚ ਸੀ ਤੇ ਉਸ ਦੀ ਆਪਣੀ ਮਿਹਨਤ ਸਦਕਾ ਸਭ ਨੂੰ ਪ੍ਰਭਾਵਿਤ ਕੀਤਾ। ਜਿਸ ਦੇ ਫਲਸਰੂਪ ਮੋਤੀ ਨੂੰ ਨਾਟਕ ਵਿੱਚ ਮੇਨ ਸੰਜੇ ਦਾ ਕਿਰਦਾਰ ਮਿਲ ਗਿਆ। ਨਵਪ੍ਰੀਤ ਦਾ ਮੰਨਣਾ ਹੈ ਕਿ ਮਿਹਨਤ ਤੇ ਲਗਨ ਸਦਕਾ ਕਿਸੇ ਵੀ ਮੁਸਕਿਲ ਕੰਮ ਤੇ ਜਿੱਤ ਪਾਈ ਜਾ ਸਕਦੀ ਹੈ। ਇਸ ਤੋ ਇਲਾਵਾ ਮੋਤੀ ਸੋਨੀ ਟੈਲੀਵਿਜਨ ਤੇ ਚਲ ਰਹੇ ਸੀਰੀਅਲ ਸਿਯਾ ਕਾ ਰਾਮ ਵਿੱਚ ਵੀ ਕੌਮ ਕਰ ਰਿਹਾ ਹੈ।

Ranjit Rana Banur

ਰਣਜੀਤ ਸਿੰਘ ਰਾਣਾ ਬਨੂੰੜ

86994-11549

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: