Tue. Aug 20th, 2019

ਛੋਟੇ ਪਰਦੇ ਤੋਂ ਵੱਡੇ ਪਰਦੇ ਤੇ ਦਸਤਕ ਦੇਣ ਜਾ ਰਿਹਾ – ਸੈਮੀ ਗਿੱਲ

ਛੋਟੇ ਪਰਦੇ ਤੋਂ ਵੱਡੇ ਪਰਦੇ ਤੇ ਦਸਤਕ ਦੇਣ ਜਾ ਰਿਹਾ – ਸੈਮੀ ਗਿੱਲ

ਪੰਜਾਬ ਦੇ ਪਿੰਡ ਰੰਗੀਆਂ ਤੋਂ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਆ ਕੇ ਜ਼ਿੰਦਗੀ ਦੀਆਂ ਬਾਕੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੀ ਅਦਾਕਾਰੀ ਦੇ ਸ਼ੌਂਕ ਨੂੰ ਵੀ ਬਰਕਰਾਰ ਰੱਖਦੇ ਹੋਈ ਸੈਮੀ ਗਿੱਲ ਪਹੁੰਚ ਗਿਆ ਹੈ ਹੁਣ ਪਾਲੀਵੁੱਡ ਦੇ ਵਿਚ, ਕੈਨੇਡਾ ਵਿਚ ਰਹਿ ਰਹੇ ਪੰਜਾਬੀ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਅਦਿਤਿਆ ਸੂਦ ਦੀ ਨਵੀਂ ਪੰਜਾਬੀ ਫਿਲਮ ‘ ਤੇਰੀ ਮੇਰੀ ਜੋੜੀ ‘ ਵਿਚ ਆਸਟਰੇਲੀਆ ਦੇ ਸੈਮੀ ਗਿੱਲ ( ਮੈਲਬੋਰਨ ) ਤੇ ਕਿੰਗ ਬੀ ਚੌਹਾਨ ( ਸਿਡਨੀ ) ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਜਾ ਰਹੇ ਹਨ |
ਛੋਟੀ ਉਮਰ ਵਿੱਚ ਸੈਮੀ ਪੜਾਈ ਵਿਚ ਹੁਸ਼ਿਆਰ ਹੋਣ ਦੇ ਨਾਲ ਨਾਲ ਕ੍ਰਿਕਟ ਨੂੰ ਬਹੁਤ ਪਸੰਦ ਕਰਦਾ ਸੀ ਤੇ ਬਚਪਨ ਵਿਚ ਉੁਸ ਦਾ ਸੁਪਨਾ ਸੀ ਕਿ ਉਹ ਇਕ ਕ੍ਰਿਕਟਰ ਬਣੇ ਪਰ ਘਰਵਾਲਿਆਂ ਨੇ ਇਸ ਨੂੰ ਜਿਆਦਾ ਜ਼ੋਰ ਪੜਾਈ ਤੇ ਲਗਾਉਣ ਲਈ ਕਿਹਾ | ਫਿਰ ਪੜਾਈ ਤੋਂ ਬਾਦ ਆਈਲਸ ਕਰਕੇ 2006 ਦੇ ਵਿਚ ਸੈਮੀ ਮੈਲਬੋਰਨ ਆ ਗਿਆ | ਕਾਲਜ ਸਮੇਂ ਕੁਝ ਦੋਸਤਾਂ ਨਾਲ ਥੀਏਟਰ ਵੀ ਕੀਤਾ ਸੀ ਤੇ ਉਹੀ ਦੋਸਤਾਂ ਨਾਲ ਫਿਰ ਮੈਲਬੋਰਨ ਵਿਚ ਮੇਲ ਹੋ ਗਿਆ ਤੇ ਇਕ ਵਾਰ ਫਿਰ ਮੈਲਬੋਰਨ ਦੇ ਵਿਚ ਛੋਟੇ ਡਰਾਮਿਆਂ ਤੇ ਸਕਿੱਟਾਂ ਦੇ ਨਾਲ ਆਪਣੀ ਹਾਜ਼ਰੀ ਲਗਵਾਉਣੀ ਸ਼ੁਰੂ ਕਰ ਦਿੱਤੀ | ਸੈਮੀ ਮੁਤਾਬਕ ਫਿਰ ਸ਼ੋਸਲ ਮੀਡੀਆ ਦਾ ਆਗਮਨ ਹੋਇਆ ਜਿਸ ਵਿਚ ਉਹਨਾਂ ਨੂੰ ਆਪਣੇ ਹੁਨਰ ਨੂੰ ਦੁਨੀਆ ਭਰ ਵਿਚ ਪਹੁੰਚਾਉਣ ਵਿਚ ਬਹੁਤ ਸਹਿਯੋਗ ਮਿਲਿਆ ਤੇ ਉਹ ਵੱਖ ਵੱਖ ਮੁੱਦਿਆਂ ਤੇ ਛੋਟੇ-ਵੱਡੇ ਵੀਡੀਉ ਕਲਿਪ ਪਾ ਕੇ ਦਰਸ਼ਕਾਂ ਤੱਕ ਪਹੁੰਚਾਉਣ ਲੱਗ ਗਏ | ਅੱਜ ਦੇ ਸਮੇਂ ਵਿਚ ਸੈਮੀ ਦੇ ਨਾਲ ਉਸ ਦੀ ਘਰਵਾਲੀ ਨਾਜ਼ ਗਿੱਲ, ਤਾਈ ਸੁਰਿੰਦਰ ਕੌਰ ( ਮਾਤਾ ) ਤੇ ਹੋਰ ਬਹੁਤ ਪਰਿਵਾਰ ਦੇ ਮੈਂਬਰ ਉਸ ਦੇ ਵੀਡੀਉਜ਼ ਵਿਚ ਨਜ਼ਰ ਆਉਂਦੇ ਹਨ |

‘ ਤੇਰੀ ਮੇਰੀ ਜੋੜੀ ‘ ਫਿਲਮ ਵਿਚ ਮੌਕਾ ਮਿਲਣ ਬਾਰੇ ਸੈਮੀ ਨੇ ਦੱਸਿਆ ਕਿ ਫਿਲਮ ਦੇ ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਅਦਿਤਿਆ ਸੂਦ ਨੇ ਉਹਨਾਂ ਦੇ ਵੀਡੀਉ ਕਲਿਪਸ ਦੇਖ ਕੇ ਉਹਨਾਂ ਨਾਲ ਫੇਸਬੁੱਕ ਜ਼ਰੀਏ ਸੰਪਰਕ ਕੀਤਾ ਸੀ ਜਿਸ ਤੋਂ ਬਾਦ ਸੈਮੀ ਤੇ ਕਿੰਗ ਨੂੰ ਫਿਲਮ ਦੇ ਦੋ ਮੇਨ ਲੀਡ ਰੋਲ ਮਿਲੇ ਤੇ ਉਹਨਾਂ ਦੇ ਨਾਲ ਇਸ ਫਿਲਮ ਵਿਚ ਮੋਨਿਕਾ ਗਿੱਲ, ਜੈਜ਼ੀ, ਯੋਗਰਾਜ ਸਿੰਘ, ਵਿਕਟਰ ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ, ਨਾਜ਼, ਸੁਰਿੰਦਰ ਕੌਰ, ਹਰਪਾਲ ਸਿੰਘ, ਪਰਮਿੰਦਰ ਕੌਰ, ਸੁਖਵਿੰਦਰ ਸੋਹੀ ਤੇ ਹੋਰ ਬਹੁਤ ਵਧੀਆ ਕਲਾਕਾਰ ਕੰਮ ਕਰ ਰਹੇ ਹਨ | ਉਹਨਾਂ ਦੱਸਿਆ ਕਿ ਇਹ ਫਿਲਮ ਦੀ ਕਹਾਣੀ ਆਮ ਜ਼ਿੰਦਗੀ ਵਿਚ ਵਿਚਰ ਰਹੇ ਪਰਿਵਾਰਾਂ ਦੀ ਕਹਾਣੀ ਹੀ ਹੈ | ਇਹ ਫਿਲਮ ਦੋ ਪ੍ਰੇਮ ਕਹਾਣੀਆਂ ਤੇ ਸਬੰਧਿਤ ਹੈ ਤੇ ਦੋਵੇਂ ਕਹਾਣੀਆਂ ਦਰਸ਼ਕਾਂ ਨੂੰ ਜ਼ਿੰਦਗੀ ਤੇ ਪਿਆਰ ਦੇ ਵੱਖ ਵੱਖ ਰੰਗ ਦਿਖਾਉਣਗੀਆਂ ਤੇ ਜ਼ਿੰਦਗੀ ਦੀਆਂ ਉਹ ਗੱਲਾਂ ਤੁਹਾਨੂੰ ਯਾਦ ਕਰਾਉਣਗੀਆਂ ਜੋ ਤੁਸੀ ਵਿਸਾਰ ਚੁੱਕੇ ਹੋ | ਸਾਰੇ ਹੀ ਕਲਾਕਾਰਾਂ ਨੇ ਅਦਿਤਿਆ ਸੂਦ ਦੇ ਨਿਰਦੇਸ਼ਨ ਵਿਚ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ, ਫਿਲਮ ਦੀ ਸਾਰੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਤੇ 28 ਜੂਨ 2019 ਨੂੰ ਇਹ ਫਿਲਮ ਦੁਨੀਆ ਭਰ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ | ਸੈਮੀ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਹਨ ਆਪਣੇ ਦਰਸ਼ਕਾਂ ਦੇ ਜਿੰਨਾਂ ਦੇ ਪਿਆਰ ਤੇ ਸਤਿਕਾਰ ਨੇ ਸੈਮੀ ਨੂੰ ਫਿਲਮ ਤੱਕ ਪਹੁੰਚਾਉਣ ਵਿਚ ਮਦਦ ਕੀਤੀ ਤੇ ਉਹਨਾਂ ਆਪਣੇ ਪ੍ਰਸ਼ੰਸਕਾਂ ਤੇ ਦਰਸ਼ਕਾਂ ਅੱਗੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ‘ ਤੇਰੀ ਮੇਰੀ ਜੋੜੀ ‘ ਫਿਲਮ ਨੂੰ ਪਿਆਰ ਬਖਸ਼ਣ ਤਾਂ ਕਿ ਇਸ ਫਿਲਮ ਤੋਂ ਬਾਦ ਹੋਰ ਵੀ ਚੰਗੀਆਂ ਫਿਲਮਾਂ ਪੰਜਾਬੀਆਂ ਦਰਸ਼ਕਾਂ ਲਈ ਪੇਸ਼ ਕੀਤੀਆਂ ਜਾ ਸਕਣ

ਗਿੰਨੀ ਸਾਗੂ
ਮੈਲਬੋਰਨ
+61-403-147-322

Leave a Reply

Your email address will not be published. Required fields are marked *

%d bloggers like this: