Sun. May 26th, 2019

ਛੇ ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਛੇ ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਿਰੋਜ਼ਪੁਰ ਜ਼ਿਲੇ ਦੇ ਹਲਕਾ ਜਲਾਲਾਬਾਦ ਦੇ ਜੀਟੀ ਰੋਡ ਤੇ ਸੋਮਵਾਰ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਚੱਕ ਸੈਦੋ ਵਾਸੀ ਮਿਲਾਪਜੀਤ ਸਿੰਘ ਦੇ ਰੂਪ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਮਿਲਾਪਜੀਤ ਸਿੰਘ ਸੋਮਵਾਰ ਦੇਰ ਰਾਤ ਸ਼ਹਿਰ ਜਲਾਲਾਬਾਦ ਤੋਂ ਆਪਣਾ ਨਿੱਜੀ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ। ਜੀਟੀ ਰੋਡ ਤੇ ਘਰ ਜਾਂਦੇ ਸਮੇਂ ਸ੍ਰੀ ਮੁਕਤਸਰ ਸਾਹਿਬ ਵਲੋਂ ਆ ਰਹੇ ਟਰਾਲਾ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਬੇਕਾਬੂ ਹੋ ਸੜਕ ”ਤੇ ਡਿੱਗਣ ਨਾਲ ਉਸਦੀ ਮੌਕੇ ”ਤੇ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਅਮੀਰ ਖਾਸ ਦੇ ਮੁਖੀ ਜਤਿੰਦਰ ਸਿੰਘ ਨੇ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਿਸ ਨੇ ਹਾਦਸਾਗ੍ਰਸਤ ਹੋਏ ਦੋਵੇਂ ਵਾਹਨ ਕਬਜ਼ੇ ”ਚ ਲੈ ਕੇ ਅਣਪਛਾਤੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੰਗਲਵਾਰ ਦੁਪਹਿਰ ਤੱਕ ਸਥਾਨਕ ਸਿਵਲ ਹਸਪਤਾਲ ਚੋਂ ਮ੍ਰਿਤਕ ਮਿਲਾਪਜੀਤ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: