ਛੇ ਪਿੰਡਾ ਨੂੰ ਵਿਕਾਸ ਕਾਰਜਾ ਲਈ ਇੱਕ ਕਰੋੜ ਦੇ ਚੈੱਕ ਕੀਤੇ ਤਕਸ਼ੀਮ

ss1

ਛੇ ਪਿੰਡਾ ਨੂੰ ਵਿਕਾਸ ਕਾਰਜਾ ਲਈ ਇੱਕ ਕਰੋੜ ਦੇ ਚੈੱਕ ਕੀਤੇ ਤਕਸ਼ੀਮ

21-14ਬਨੂੜ, 20 ਮਈ (ਰਣਜੀਤ ਸਿੰਘ ਰਾਣਾ): ਰਾਜਪੁਰਾ ਹਲਕੇ ਦੇ ਇਨਚਾਰਜ਼ ਅਤੇ ਸਾਬਕਾ ਸੰਸਦੀ ਸਕੱਤਰ ਰਾਜ ਖੁਰਾਣਾ ਨੇ ਅੱਜ ਬਨੂੜ ਸਰਕਲ ਦੇ ਛੇ ਪਿੰਡਾਂ ਨੂੰ ਵਿਕਾਸ ਕਾਰਜਾ ਲਈ ਕਰੀਬ ਇੱਕ ਕਰੋੜ ਦੇ ਚੈੱਕ ਤਕਸ਼ੀਮ ਕੀਤੇ। ਇਸ ਮੌਕੇ ਉਨਾਂ ਨਾਲ ਭਾਜਪਾ ਦੇ ਮੰਡਲ ਪ੍ਰਧਾਨ ਪਰਮਜੀਤ ਸਿੰਘ ਸੰਧੂ, ਬਲਬੀਰ ਸਿੰਘ ਖਾਸਪੁਰ, ਕੌਸਲਰ ਹੈਪੀ ਕਟਾਰੀਆ, ਬਲਬੀਰ ਸਿੰਘ ਮੰਗੀ ਆਦਿ ਭਾਜਪਾ ਦੇ ਸੀਨੀਅਰ ਨੇਤਾ ਹਾਜਰ ਸਨ।
ਪਿੰਡ ਮਨੌਲੀ ਸੂਰਤ ਵਿਖੇ ਕੀਤੇ ਸਮਾਗਮ ਦੌਰਾਨ ਸ੍ਰੀ ਰਾਜ ਖੁਰਾਣਾ ਨੇ ਕਿਹਾ ਕਿ ਚਾਲੂ ਮਾਲੀ ਸਾਲ ਵਿਕਾਸ ਵਰੇ ਵੱਜੋਂ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਨੂੰ ਗਰਾਂਟਾ ਦਿੱਤੀਆ ਜਾ ਰਹੀਆ ਹਨ ਅਤੇ ਹਰ ਪਿੰਡਾਂ ਤੇ ਸ਼ਹਿਰਾ ਵਿੱਚ ਵੱਡੀ ਪੱਧਰ ਉੱਤੇ ਵਿਕਾਸ ਕਾਰਜ ਚਲ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਇਸੇ ਸਰਕਲ ਦੇ ਕਰੀਬ ਇੱਕ ਦਰਜਨ ਪਿੰਡਾਂ ਨੂੰ ਡੇਢ ਕਰੋੜ ਦੇ ਚੈੱਕ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਰਹਿੰਦੇ ਪਿੰਡਾਂ ਨੂੰ ਇੱਕ ਦੋ ਦਿਨਾਂ ਅੰਦਰ ਗਰਾਂਟ ਦਿੱਤੀ ਜਾਵੇਗੀ। ਉਨਾਂ ਪੰਚਾ ਸਰਪੰਚਾਂ ਨੂੰ ਕਿਹਾ ਕਿ ਉਹ ਬਿਨਾ ਕਿਸੇ ਵਿਤਕਰੇ ਤੋਂ ਪਿੰਡਾਂ ਵਿੱਚ ਤਸੱਲੀ ਨਾਲ ਕੰਮ ਕਰਨ। ਸਰਕਾਰ ਵੱਲੋਂ ਗਰਾਂਟ ਦੀ ਕੋਈ ਤੋਟ ਨਹੀ ਆਉਣ ਦਿੱਤੀ ਜਾਵੇਗੀ।
ਉਨਾਂ ਅਸਾਮ ਦੇ ਲੋਕਾਂ ਵੱਲੋਂ ਭਾਜਪਾ ਦੇ ਹੱਕ ਵਿੱਚ ਦਿੱਤੇ ਫਤਵੇ ਉੱਤੇ ਖੁਸੀ ਜਾਹਿਰ ਕਰਦਿਆ ਕਿਹਾ ਕਿ ਭਵਿੱਖ ਭਾਜਪਾ ਦਾ ਹੈ। ਉਨਾਂ ਭਾਜਪਾ ਨਾਲ ਜੁੜਨ ਦਾ ਸੱਦਾ ਦਿੱਤਾ। ਅੰਤ ਉਨਾਂ ਪਿੰਡ ਮਨੌਲੀ ਸੂਰਤ ਨੂੰ 19.30, ਬੁਢਣਪੁਰ 29.19, ਝੱਜੋਂ ਨੂੰ 22.73, ਖਾਨਪੁਰ ਖੱਦਰ ਨੂੰ 4.35, ਮਮੋਲੀ 4.24 ਅਤੇ ਕਰਾਲੀ ਨੂੰ 11.14 ਲੱਖ ਦੇ ਚੈੱਕ ਤਕਸ਼ੀਮ ਕੀਤੇ। ਇਸ ਮੌਕੇ ਸਰਪੰਚ ਰਾਜਵਿੰਦਰ ਕੌਰ ਮਨੌਲੀ ਸੂਰਤ, ਸਰਪੰਚ ਜਗਤਾਰ ਸਿੰਘ ਬੁਢਣਪੁਰ, ਸਰਪੰਚ ਕਰਨੈਲ ਸਿੰਘ ਝੱਜੋ, ਸਰਪੰਚ ਹਰਜੀਤ ਸਿੰਘ ਕਰਾਲੀ, ਸਰਪੰਚ ਕਲਵੰਤ ਕੌਰ ਖਾਨਪੁਰ ਖੱਦਰ, ਸਿਆਮ ਸਿੰਘ, ਬਹਾਦਰ ਸਿੰਘ, ਜਤਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *