ਛੇਵੇ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ

ss1

ਛੇਵੇ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ

ਰਾਜਪੁਰਾ (ਧਰਮਵੀਰ ਨਾਗਪਾਲ) ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਦੇ ਸਬੰਧੀ ਵਿੱਚ ਮਿਤੀ 19 ਜੂਨ ਦਿਨ ਐਤਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਏ ਅਤੇ ਜਿਹਨਾਂ ਦੇ ਭੋਗ ਮਿਤੀ 21 ਜੂਨ ਦਿਨ ਮੰਗਲਵਾਰ ਨੂੰ ਪਾਏ ਗਏ ਅਤੇ ਸ਼ਾਮ ਨੂੰ ਮੀਰੀ ਪੀਰੀ ਇਸਤਰੀ ਸਤਿਸੰਗ ਜਥੇ ਵਲੋਂ ਗੁਰੂਘਰ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਨੂੰ ਅਤੇ ਗੁਰੂਘਰ ਦੀ ਸੇਵਾ ਕਰ ਰਹੇ ਗੁਰੂ ਘਰ ਦੇ ਵਜੀਰ ਬਾਈ ਸਤਿਨਾਮ ਸਿੰਘ ਖਾਲਸਾ ਅਤੇ ਸਮੂਹ ਸੇਵਾਦਾਰਾ ਨੂੰ ਗੁਰੂ ਦੀ ਬਖਸ਼ਿਸ ਸਿਰੋਪਾਏ ਪਾ ਕੇ ਸਨਮਾਨਿਤ ਕੀਤਾ ਗਿਆ। ਸਰੱਬਤ ਦੇ ਭੱਲੇ ਦੀ ਅਰਦਾਸ ਤੋਂ ਬਾਅਦ ਮਿਸੀ ਰੋਟੀਆਂ ਅਤੇ ਲੱਸੀ ਦਾ ਅਥਾਹ ਅਥਾਹ ਲੰਗਰ ਵੀ ਵਰਤਾਇਆ ਗਿਆ ਤੇ ਸਟੇਜ ਦੀ ਸੇਵਾ ਸ੍ਰ. ਚਰਨਜੀਤ ਸਿੰਘ ਸਲੈਚ ਨੇ ਬਾਖੂਬੀ ਨਿਭਾਉਂਦੇ ਹੋਏ ਕਿਹਾ ਕਿ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾ ਵਿੱਚ ਸੱਚੇ ਮਨ ਨਾਲ ਅਰਦਾਸ ਕਰਨੀ ਚਾਹੀਦੀ ਹੈ ਤੇ ਗੁਰੂ ਮਹਾਰਾਜ ਸਭਨਾ ਦੇ ਦਿਲਾ ਦੀਆਂ ਜਾਣਦੇ ਹਨ ਤੇ ਉਹ ਸਭਨਾ ਦੀਆਂ ਮਨੋਕਾਮਨਾਵਾਂ ਪੂਰੀਆ ਕਰਦੇ ਹਨ। ਇਸ ਸਮੇਂ ਸਮੂਹ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਇਲਾਵਾ ਮੀਰੀ ਪੀਰੀ ਇਸਤਰੀ ਸਤਿਸੰਗ ਜਥੇ ਦੀਆਂ ਭੈਣਾ ਬੀਬੀ ਪਰਮਜੀਤ ਕੌਰ, ਬੀਬੀ ਮਹਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਭੁਪਿੰਦਰ ਕੋਰ, ਬੀਬੀ ਮਾਯਾ ਕੌਰ ਤੇ ਹੋਰ ਬੀਬੀਆ ਭੇਣਾ ਤੋਂ ਇਲਾਵਾ ਗੁਰੂ ਘਰ ਦੇ ਸ਼ਰਧਾਲੂ ਬਹੁਤ ਵਡੀ ਤਾਦਾਦ ਵਿੱਚ ਮੌਜੂਦ ਸਨ।

Share Button

Leave a Reply

Your email address will not be published. Required fields are marked *