ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jul 14th, 2020

ਛੇਤੀ ਹੀ ਬਾਲੀਵੁਡ ਫਿਲਮਾਂ ‘ਚ ਨਜ਼ਰ ਆ ਸਕਦੇ ਹਨ ਡਵੇਨ ਜਾਨਸਨ (ਮਸ਼ਹੂਰ ਨਾਮ ਰੌਂਕ)

ਛੇਤੀ ਹੀ ਬਾਲੀਵੁਡ ਫਿਲਮਾਂ ‘ਚ ਨਜ਼ਰ ਆ ਸਕਦੇ ਹਨ ਡਵੇਨ ਜਾਨਸਨ (ਮਸ਼ਹੂਰ ਨਾਮ ਰੌਂਕ)

ਹਾਲੀਵੁਡ ਅਦਾਕਾਰ ਅਤੇ ਸਾਬਕਾ ਪਹਿਲਵਾਨ ਡਵੇਨ ਜਾਨਸਨ ਨੂੰ ਭਾਰਤ ‘ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਭਾਰਤ ‘ਚ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਬਹੁਤ ਹੈ। ਦੂਜੇ ਪਾਸੇ ਡਵੇਨ ਜਾਨਸਨ ਵੀ ਹਿੰਦੀ ਫਿਲਮ ਇੰਡਸਟਰੀ ਨੂੰ ਕਾਫੀ ਪਸੰਦ ਕਰਦੇ ਹਨ। ਡਵੇਨ ਜਾਨਸਨ ਨੇ ਦੱਸਿਆ ਕਿ ਉਹ ਬਾਲੀਵੁੱਡ ਦੀ ਫਿਲਮ ‘ਚ ਕੰਮ ਕਰ ਸਕਦੇ ਹਨ।

ਨਿਊਜ਼ ਏਜੰਸੀ ਆਈਏਐਨਐਸ ਮੁਤਾਬਿਕ ਡਵੇਨ ਜਾਨਸਨ ਨੂੰ ਹਿੰਦੀ ਸਿਨੇਮਾ ਬਾਲੀਵੁੱਡ ਕਾਫੀ ਪਸੰਦ ਹੈ ਅਤੇ ਉਹ ਕਿਸੇ ਨਾ ਕਿਸੇ ਬਾਲੀਵੁੱਡ ਫਿਲਮ ‘ਚ ਨਜ਼ਰ ਆ ਸਕਦੇ ਹਨ। ਹਾਲੀਵੁਡ ਸਟਾਰ ਦਾ ਮੰਨਣਾ ਹੈ ਕਿ ਬਾਲੀਵੁੱਡ ਦੀ ਐਕਸ਼ਨ ਫਿਲਮ ‘ਚ ਕੰਮ ਕਰਨਾ ਮਜ਼ੇਦਾਰ ਹੋਵੇਗਾ।

ਆਪਣੀ ਨਵੀਂ ਫਿਲਮ ‘ਜੁਮਾਂਜੀ : ਦੀ ਨੈਕਸਟ ਲੈਵਲ’ ਦੇ ਪ੍ਰਮੋਸ਼ਨ ਦੌਰਾਨ ਜਦੋਂ ਡਵੇਨ ਨੂੰ ਬਾਲੀਵੁੱਡ ਫਿਲਮਾਂ ‘ਚ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਮੈਂ ਉੱਥੇ ਰਾਜ ਨਹੀਂ ਕਰਨਾ ਚਾਹੁੰਦਾ। ਮੈਂ ਬਾਲੀਵੁੱਡ ਅਤੇ ਉਸ ਦੇ ਇਤਿਹਾਸ ਦਾ ਕਾਫੀ ਸਨਮਾਨ ਕਰਦਾ ਹਾਂ।”

ਬਾਲੀਵੁੱਡ ਅਦਾਕਾਰ ਵਰੁਣ ਧਵਨ ਬਾਰੇ ਉਨ੍ਹਾਂ ਕਿਹਾ, “ਵਰੁਣ ਅਸਲ ‘ਚ ਉਨ੍ਹਾਂ ਦਾ ਬਹੁਤ ਵੱਡਾ ਫੈਨ ਹੈ। ਮੈਂ ਉਸ ਨਾਲ ਸੋਸ਼ਲ ਮੀਡੀਆ ‘ਤੇ ਗੱਲਬਾਤ ਕੀਤੀ ਸੀ ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਉਹ ਭਾਰਤ ‘ਚ ਕਾਫੀ ਵੱਡਾ ਸਟਾਰ ਹੈ। ਕਦੇ ਨਾ ਕਦੇ ਤੁਸੀ ਮੈਨੂੰ ਵੀ ਬਾਲੀਵੁੱਡ ਦੇ ਕਿਸੇ ਐਕਸ਼ਨ ਸੀਨ ‘ਚ ਵੇਖ ਸਕਦੇ ਹੋ। ਇਹ ਬਹੁਤ ਮਜ਼ੇਦਾਰ ਹੋਵੇਗਾ, ਕਿਉਂਕਿ ਮੈਨੂੰ ਪਤਾ ਹੈ ਕਿ ਭਾਰਤ ‘ਚ ਸਾਡੇ ਕਾਫੀ ਫੈਨ ਹਨ।”

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: