ਛੁੱਟੀਆਂ ਵਿਚ ਵਿਦਿਆਰਥੀਆਂ ਲਈ ਖੇਡਾਂ ਦੀ ਤਿਆਰੀ ਵਜੋਂ ਲਾਇਆ ਸਮਰ ਕੈਂਪ ਸਫਲਤਾ ਪੂਰਵਕ ਸੰਪੰਨ

ss1

ਛੁੱਟੀਆਂ ਵਿਚ ਵਿਦਿਆਰਥੀਆਂ ਲਈ ਖੇਡਾਂ ਦੀ ਤਿਆਰੀ ਵਜੋਂ ਲਾਇਆ ਸਮਰ ਕੈਂਪ ਸਫਲਤਾ ਪੂਰਵਕ ਸੰਪੰਨ

4-23 (4)
ਮਲੋਟ, 3 ਜੁਲਾਈ (ਆਰਤੀ ਕਮਲ) : ਸਰਕਾਰੀ ਸਕੂਲ ਮਲੋਟ ਵਿਖੇ ਜੂਨ ਦੀਆਂ ਛੁੱਟੀਆਂ ਦੌਰਾਨ ਲਾਇਆ ਗਿਆ ਸਮਰ ਕੈਂਪ ਸਫਲਤਾ ਪੂਰਵਕ ਸੰਪੰਨ ਹੋ ਗਿਆ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਦਲ ਵਿਖੇ ਸਰੀਰਕ ਸਿੱਖਿਆ ਵਿਸ਼ੇ ਦੇ ਲੈਕਚਰਾਰ ਵਜੋਂ ਸੇਵਾਵਾਂ ਦੇ ਰਹੇ ਸੁਰਿੰਦਰ ਸਿੰਘ ਵੱਲੋਂ ਆਪਣੇ ਪੱਧਰ ਤੇ ਵਿਦਿਆਰਥੀਆਂ ਨੂੰ ਖੇਡਾਂ ਦੀ ਤਿਆਰੀ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ ਜੋ ਕਿ ਬਹੁਤ ਸਾਰਥਕ ਸਿੱਧ ਹੋਇਆ । ਇਸ ਕੈਂਪ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਲੰਟੀਅਰ ਤੌਰ ਤੇ ਭਾਗ ਲਿਆ ਅਤੇ ਬੱਚਿਆਂ ਵੱਲੋ ਛੁੱਟੀਆਂ ਵਿਚ ਵਿਹਲਾ ਸਮਾਂ ਅਜਾਂਈ ਗਵਾਉਣ ਦੀ ਥਾਂ ਸਰੀਰਕ ਤੌਰ ਤੇ ਉਪਯੋਗੀ ਹੋ ਨਿਬੜਿਆ । ਇਸ ਮੌਕੇ ਉਹਨਾਂ ਦਾ ਸਹਿਯੋਗ ਸੀਨੀਅਰ ਸੈਕੰਡਰੀ ਸਕੂਲ ਰੂਹੜਿਆਂਵਾਲੀ ਦੇ ਅਮਰਜੀਤ ਗੋਇਲ ਨੇ ਵੀ ਦਿੱਤਾ । ਉਹਨਾਂ ਕਿਹਾ ਕਿ ਇਸ ਕੈਂਪ ਨਾਲ ਜਿਥੇ ਵਿਦਿਆਰਥੀ ਛੁੱਟੀਆਂ ਉਪਰੰਤ ਹੋਣ ਵਾਲੀਆਂ ਖੇਡਾਂ ਦੀ ਤਿਆਰੀ ਕਰ ਸਕੇ ਉਥੇ ਹੀ ਪੁਲਿਸ ਭਰਤੀ ਦੇ ਹੋਣ ਵਾਲੇ ਸਰੀਰਕ ਟੈਸਟ ਲਈ ਵੀ ਬਹੁਤ ਲਾਭ ਹੋਵੇਗਾ । ਉਹਨਾਂ ਕਿਹਾ ਕਿ ਸਮੂਹ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਕੈਂਪ ਵਿਚ ਭਾਗ ਲਿਆ ਅਤੇ ਖੇਡਾਂ ਉਹਨਾਂ ਦੇ ਜੀਵਨ ਨੂੰ ਨਵਾਂ ਨਿਰੋਆ ਰੱਖਣ ਵਿਚ ਬਹੁਤ ਸਹਾਈ ਹੋਣਗੀਆਂ । ਅਜਿਹੇ ਕੈਂਪਾਂ ਨਾਲ ਬੱਚੇ ਜਿਥੇ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚ ਸਕਣਗੇ ਉਥੇ ਹੀ ਖੇਡਾਂ ਰਾਹੀਂ ਜਿੰਦਗੀ ਵਿਚ ਅਨੁਸ਼ਾਸਨ ਅਤੇ ਆਪਸੀ ਪਿਆਰ ਦੀ ਭਾਵਨਾ ਉਤਪਨ ਹੋਵੇਗੀ ਅਤੇ ਉਹ ਦੇਸ਼ ਨਿਰਮਾਣ ਵਿਚ ਇਕ ਚੰਗੇ ਨਾਗਰਿਕ ਤਰਾਂ ਭਾਲੀਵਾਲ ਬਣ ਸਕਣਗੇ । ਕੈਂਪ ਦੇ ਸਫਲਤਾਪੁਰਵਕ ਸਮਾਪਤ ਹੋਣ ਤੇ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰਿੰਸੀਪਲ ਹੰਸ ਰਾਜ ਅਤੇ ਸੀਨੀਅਰ ਜਰਨਲਿਸਟ ਚੇਤਨ ਭੂਰਾ ਨੇ ਕੈਂਪ ਆਯੋਜਕਾਂ ਸਮੇਤ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਕੈਂਪ ਦੀ ਸਫਲਤਾ ਲਈ ਵਧਾਈ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।

Share Button

Leave a Reply

Your email address will not be published. Required fields are marked *