Mon. Jun 17th, 2019

ਛੀਨੀਵਾਲ ਕਲਾਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਦੋ ਧਿਰਾਂ ਚ ਫਾਇਰਿੰਗ

ਛੀਨੀਵਾਲ ਕਲਾਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਦੋ ਧਿਰਾਂ ਚ ਫਾਇਰਿੰਗ
ਗੋਲੀ ਲੱਗਣ ਨਾਲ 3 ਵਿਅਕਤੀ ਜ਼ਖਮੀ, ਪਿੰਡ ਦਾ ਮਹੌਲ ਤਣਾਅ ਪੂਰਨ

15-14
ਮਹਿਲ ਕਲਾਂ 14 ਜੂਨ (ਪਰਦੀਪ ਕੁਮਾਰ)- ਬਲਾਕ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਪਿਛਲੇ ਕਾਫੀ ਸਮੇਂ ਤੋਂ ਪੰਚਾਇਤ ਅਤੇ ਮੁਸ਼ਤਰਕਾ ਮਾਲਕਾਂ ਵਿਚਾਲੇ ਚੱਲ ਰਹੇ ਜ਼ਮੀਨੀ ਵਿਵਾਦ ਦੇ ਕਾਰਨ ਦੋਨਾਂ ਧਿਰਾਂ ਵਿਚਕਾਰ ਫਾਇਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਪਿੰਡ ਛੀਨੀਵਾਲ ਕਾਂ ਦੀ ਪੰਚਾਇਤੀ ਜਮੀਨ ਦੇ ਮਾਲਕਾਨਾ ਹੱਕ ਨੂੰ ਲ਼ੈ ਕੇ ਪਿਛਲੇ ਕਾਫੀ ਸਮੇਂ ਤੋਂ ਗ੍ਰਾਮ ਪੰਚਾਇਤ ਅਤੇ ਮਸਤਰਕਾਂ ਮਾਲਕੀ ੇ ਹੱਕ ਜਿਤਾ ਰਹੀ ਦੂਜੀ ਧਿਰ ਵਿਚਕਾਰ ਵਿਵਾਦ ਭਖਿਆ ਹੋਇਆ। ਅੱਜ ਸਵੇਰੇ ਮੁਸ਼ਤਰਕਾ ਮਾਲਕੀ ਕਮੇਟੀ ਵੱਲੋਂ ਠੇਕੇਦਾਰ ਗੁਰਨਾਮ ਸਿੰਘ ਨੇ ਡੇਰਾ ਨਾਨਕ ਪੁਰੀ ਦੇ ਨਾਲ ਲਗਦੀ ਕਰੀਬ ਸਾਢੇ ਚਾਰ ਏਕੜ ਜਮੀਨ ਤੇ ਝੋਨਾ ਲਗਾਉਣ ਲਈ ਕੱਦੂ ਕਰਨਾ ਸ਼ੁਰੂ ਕੀਤਾ ਤਾਂ ਪੰਚਾਇਤੀ ਧਿਰ ਸਰਪੰਚ ਸੇਰ ਸਿੰਘ ਅਤੇ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਮੌਕੇ ਤੇ ਪਹੁੰਚ ਕੇ ਗੁਰਨਾਮ ਸਿੰਘ ਨੂੰ ਰੋਕਣ ਲੱਗੀ ਦੂਜੇ ਪਾਸੇ ਮੁਸ਼ਤਰਕਾ ਮਾਲਕੀ ਕਮੇਟੀ ਦੇ ਆਗੂ ਅਮਰ ਸਿੰਘ ,ਗੁਰਮੇਲ ਸਿੰਘ ਛੀਨੀਵਾਲ ,ਨਿਰਭੈ ਸਿੰਘ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾਂ ਦੀ ਅਗਵਾਈ ਹੇਠ ਕਾਫੀ ਗਿਣਤੀ ਵਿੱਚ ਲੋਕ ਠੇਕੇਦਾਰ ਗੁਰਨਾਮ ਸਿੰਘ ਦੇ ਹੱਕ ਵਿੱਚ ਝਗੜੇ ਵਾਲੀ ਥਾਂ ਤੇ ਪਹੁੰਚ ਗਏ। ਜਿਥੇ ਦੋਨਾਂ ਧਿਰਾਂ ਵਿਚਕਾਰ ਹੋਏ ਟਕਰਾਅ ਦੌਰਾਨ ਗੋਲੀਬਾਰੀ ਹੋ ਗਈ ਜਿਸ ਵਿੱਚ ਪੰਚਾਇਤੀ ਧਿਰ ਦੇ ਪ੍ਰਿਤਪਾਲ ਸਿੰਘ ਅਤੇ ਮਸਤਰਕਾਂ ਮਾਲਕੀ ਧਿਰ ਦੇ ਸੁਖਦੇਵ ਸਿੰਘ ਅਤੇ ਲਾਭ ਸਿੰਘ ਗੰਭੀਰ ਜ਼ਖਮੀ ਹੋ ਗਏ। ਜਿਨਾਂ ਨੂੰ ਮੌਕੇ ਤੇ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਲਾਭ ਸਿੰਘ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਉਧਰ ਦੂਜੀ ਧਿਰ ਦੇ ਅਕਾਲੀ ਆਗੂ ਪ੍ਰਿਤਪਾਲ ਸਿੰਘ ਵੀ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਅਧੀਨ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੰਚਾਇਤੀ ਧਿਰ ਮੌਕੇ ਚਲੀ ਗਈ ਜਦਕਿ ਮਸਤਰਕਾਂ ਮਾਲਕੀ ਧਿਰ ਨੇ ਪੁਲਸ ਦੀ ਹਾਜਰੀ ਵਿੱਚ ਝੋਨਾ ਲਗਾਉਣਾ ਜਾਰੀ ਰੱਖਿਆ।
ਪੰਚਾਇਤੀ ਧਿਰ ਦੇ ਆਗੂ ਪ੍ਰਿਤਪਾਲ ਸਿੰਘ ਨੇ ਦੱਸਿਆਂ ਕਿ ਡੇਰਾ ਨਾਨਕ ਪੁਰੀ ਦੇ ਨਾਲ ਲੱਗਦੀ ਜਮੀਨ ਮਸਤਰਕਾਂ ਮਾਲਕੀ ਦੀ ਵਿਵਾਦਤ ਜਮੀਨ ਤੋਂ ਵੱਖ ਹੈ ਅਤੇ ਇਸ ਜਮੀਨ ਦੇ ਨੰਬਰ ਮਸਤਰਕਾਂ ਮਾਲਕੀ ਦੀ ਮਾਨਯੋਗ ਹਾਈ ਕੋਰਟ ਵੱਲੋਂ ਦੀੱਤੀ ਸਟੇਅ ਦੇ ਕੇਸ ਤੋਂ ਬਾਹਰ ਹਨ। ਪਰੰਤੂ ਮੁਸ਼ਤਰਕਾ ਮਾਲਕੀ ਧਿਰ ਡੇਰਾ ਨਾਨਕ ਪੁਰੀ ਦੀ ਇਸ ਜਮੀਨ ਨੂੰ ਵੀ ਮੁਸ਼ਤਰਕਾ ਮਾਲਕੀ ਦੇ ਝਗੜੇ ਨਾਲ ਜੋੜ ਕੇ ਕਬਜਾ ਕਰਨੀ ਚਾਹੁੰਦੀ ਹੈ। ਦੂਜੀ ਧਿਰ ਦੇ ਮੁੱਖ ਆਗੂ ਕਾਂਗਰਸ ਦੇ ਬਲਾਕ ਪ੍ਰਧਾਨ ਨਿਰਭੈ ਸਿੰਘ ਨੇ ਸੰਪਰਕ ਕਰਨ ਤੇ ਦੱਸਿਆਂ ਕਿ ਕੁਝ ਸਮਾਂ ਪਹਿਲਾ ਮਾਨਯੋਗ ਹਾਈਕੋਰਟ ਵੱਲੋਂ ਮਸਤਰਕਾਂ ਮਾਲਕਾਂ ਦੇ ਹੱਕ ਵਿੱਚ ਸਟੇਅ ਦੀੱਤੀ ਹੋਈ ਹੈ ਅਤੇ ਡੇਰਾ ਨਾਨਕ ਪੁਰੀ ਉਹ ਵੀ ਮੁਸ਼ਤਰਕਾ ਜਮੀਨ ਵਿੱਚ ਹੀ ਬਣਿਆ ਹੋਇਆ ਹੈ। ਪੱਤਰਕਾਰਾਂ ਦੇ ਮੌਕੇ ਤੇ ਪੁੱਜਣ ਸਮੇਂ ਘਟਨਾ ਸਥਾਨ ਤੇ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਡੀ ਐਸ ਪੀ ਸੁਬੇਗ ਸਿੰਘ ਦੀ ਅਗਵਾਈ ਹੇਠ ਤਾਇਨਾਤ ਸੀ ਅਤੇ ਮੁਸ਼ਤਰਕਾ ਮਾਲਕੀ ਧਿਰ ਪੁਲਸ ਪਾਰਟੀ ਦੀ ਹਾਜਰੀ ਝਗੜੇ ਵਾਲੀ ਜਮੀਨ ਚ ਝੋਨਾ ਲਗਾ ਰਹੀ ਸੀ। ਪਿੰਡ ਦੀਆਂ ਦੋਨਾਂ ਧਿਰਾਂ ਨੇ ਪੱਤਰਕਾਰਾਂ ਸਾਹਮਣੇ ਅੱਜ ਵਾਪਰੀ ਘਟਨਾ ਲਈ ਥਾਣਾ ਮਹਿਲ ਕਲਾਂ ਦੀ ਪੁਲਸ ਨੂੰ ਜਿੰਮੇਵਾਰ ਮੰਨਦੇ ਹੋਏ ਕਿਹਾ ਕਿ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਨੂੰ ਸਮੁੱਚੇ ਹਾਲਾਤਾਂ ਸਬੰਧੀ ਪਹਿਲਾ ਹੀ ਸੂਚਨਾ ਦੇ ਦੀੱਤੀ ਗਈ ਸੀ। ਜੇਕਰ ਪੁਲਸ ਥੋੜੀ ਜਿਹੀ ਮੁਸਤੈਦੀ ਵਰਤਦੀ ਤਾਂ ਇਸ ਫਾਇਰਿੰਗ ਦੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਘਟਨਾ ਦੇ ਚਸ਼ਮਦੀਦ ਗਵਾਹਾਂ ਅਨੁਸਾਰ ਫਾਇਰਿੰਗ ਦੀ ਘਟਨਾ ਐਸ ਐਚ ਓ ਮਹਿਲ ਕਲਾਂ ਦੀ ਅਗਵਾਈ ਹੇਠ ਪਹੁੰਚੀ ਪੁਲਸ ਪਾਰਟੀ ਦੀ ਹਾਰੀ ਵਿੱਚ ਹੋਈ। ਇਸ ਸਬੰਧੀ ਜਦੋਂ ਐਸ ਐਸ਼ ਪੀ ਸ. ਗੁਰਪ੍ਰੀਤ ਸਿੰਘ ਤੂਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨਾਂ ਨੇ ਆਪਣਾ ਮੋਬਾਇਲ ਚੁੱਕਣਾ ਜਰੂਰੀ ਨਹੀ ਸਮਝਿਆ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਦੋਨਾਂ ਧਿਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀ ਕੀਤੀ ਸੀ।

Leave a Reply

Your email address will not be published. Required fields are marked *

%d bloggers like this: