ਛਾਜਲੀ ਦੀ ਅਨਾਜ ਮੰਡੀ ਪਹਿਲੀ ਬਰਸਾਤ ਨਾਲ ਹੋਈ ਜਲਥਲ

ss1

ਛਾਜਲੀ ਦੀ ਅਨਾਜ ਮੰਡੀ ਪਹਿਲੀ ਬਰਸਾਤ ਨਾਲ ਹੋਈ ਜਲਥਲ
ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲੀ ਪੋਲ

20-3
ਸੰਗਰੂਰ/ਛਾਜਲੀ 19 ਜੁਲਾੲੀ (ਕੁਲਵੰਤ ਛਾਜਲੀ) ਭਾਂਵੇ ਕੀ ਮਾਨਸੂਨ ਪੰਜਾਬ ਆ ਗਿਆ ਹੈ। ਪਰ ਮਾਨਸੂਨ ਆਉਣ ਦੇ ਨਾਲ ਹੋ ਰਹੀ ਪਹਿਲੀ ਬਰਸਾਤ ਨੇ ਹੀ ਰਾਜ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੱਲੋ ਕੀਤੇ ਪੁਖਤਾ ਪ੍ਰਬੰਧਾ ਦੀਆ ਜਗਾ ਜਗਾ ਪੋਲਾਂ ਖੋਲ ਕੇ ਰੱਖ ਦਿੱਤੀਆ ਹਨ।ਜਿਸਦੀ ਮਿਸ਼ਾਲ ਦਿੰਦੀ ਹੈ ਹਲਕਾ ਦਿੜਬਾ ਦੇ ਸਭ ਤੋ ਵੱਡੇ ਪਿੰਡ ਛਾਜਲੀ ਦੀ ਅਨਾਜ ਮੰਡੀ ਜਿਸ ਨੇ ਪਹਿਲੀ ਬਰਸਾਤ ਹੋਣ ਦੇ ਨਾਲ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਤੇ ਇਸ ਖੜੇ ਗੰਦੇ ਪਾਣੀ ਤੋ ਅਨੇਕਾਂ ਮੱਖੀਆ ਮੱਛਰ ਪੈਦਾ ਹੋ ਕੇ ਭਿਆਨਕ ਬਿਮਾਰੀਆ ਨੂੰ ਸੱਦਾ ਦੇਣਗੇ। ਅਨਾਜ ਮੰਡੀ ਦਾ ਇੱਕ ਹਿੱਸਾ ਜਿਆਦਾ ਨੀਵਾਂ ਹੋਣ ਕਾਰਣ ਥੋੜੀ ਜਿਹੀ ਬਰਸਾਤ ਹੋਣ ਤੇ ਮੰਡੀ ਜਲਥਲ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ।ਇਸ ਸਬੰਧੀ ਭਾਰਤੀ ਕਿਸਾਨ ਏਕਤਾ ਉਗਰਾਂਹਾ ਦੇ ਕਿਸਾਨ ਆਗੂ ਸੰਤ ਰਾਮ ਸਿੰਘ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕੀ ਇਸ ਅਨਾਜ ਮੰਡੀ ਵਿੱਚ ਆਲੇ ਦੁਆਲੇ ਦੇ ਪਿੰਡਾ ਤੇ ਛਾਜਲੀ ਦੇ ਕਿਸਾਨਾ ਦੀ ਹਜਾਰਾ ਏਕੜ ਕਣਕ ਅਤੇ ਝੋਨੇ ਦੀ ਫਸਲ ਸੀਜਨ ਦੌਰਾਨ ਬਰਬਾਦ ਹੋ ਜਾਂਦੀ ਹੈ ਜਿਸਦਾ ਖੁਮਆਜਾ ਕਿਰਤੀ ਕਿਸਾਨ ਭੁਗਤਣਾ ਪੈਂਦਾ ਹੈ।ਉਨਾਂ ਕਿਹਾ ਅਸੀ ਕਿਸਾਨ ਜਥੇਬੰਦੀ ਵੱਲੋ ਕਈ ਵਾਰ ਮਾਰਕੀਟ ਕਮੇਟੀ ਅਫਸਰਾਂ ਦੇ ਇਹ ਮਾਮਲਾ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਅੱਜ ਤੱਕ ਏਸ ਅਨਾਜ ਮੰਡੀ ਦੀ ਹਾਲਤ ਸੁਧਾਰਨ ਲਈ ਕਿਸੇ ਵੀ ਮੰਡੀ ਕਰਨ ਬੋਰਡ ਦੇ ਅਧਿਕਾਰੀ ਨੇ ਜਾਇਜਾ ਨਹੀ ਲਿਆ।ਪਰ ਸੂਬੇ ਦੀ ਮੌਜੂਦਾ ਅਕਾਲੀ ਸਰਕਾਰ ਵਿਕਾਸ਼ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀ ਥੱਕਦੀ।ਇੱਥੇ ਇਹ ਵੀ ਜਿਕਰਯੋਗ ਹੈ ਕਿ ਏਸ ਅਨਾਜ ਮੰਡੀ ਦੇ ਬਿਲਕੁਲ ਵਿੱਚ ਹੀ ਪਸ਼ੂ ਹਸਪਤਾਲ ਵੀ ਹੈ ਉਹ ਇਸ ਪਾਣੀ ਦਾ ਸਿਕਾਰ ਹੋਇਆ ਪਿਆ ਹੈ ਜਿਸ ਕਰਕੇ ਹਸਪਤਾਲ ਦੇ ਇੱਕ ਗੇਟ ਨੂੰ ਜਿੰਦਾ ਲੱਗਿਆ ਹੋਇਆ ਹੈ।ਸੋ ਕਿਸਾਨ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਝੋਨੇ ਦੇ ਸੀਜਨ ਤੋ ਪਹਿਲਾ ਏਸ ਅਨਾਜ ਮੰਡੀ ਨੂੰ ਨਵੇਂ ਪੱਧਰ ਤੇ ਉੱਚਾ ਚੁੱਕ ਕੇ ਉਸਾਰੀ ਕੀਤੀ ਜਾਵੇ ਅਤੇ ਏਸ ਪਾਣੀ ਜਲਦ ਨਿਕਾਸ ਕੀਤਾ ਜਾਵੇ।

Share Button