ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. May 28th, 2020

ਛਮਾਹੀ ਰੱਖ-ਰਖਾਵ ਲਈ 24 ਤੋਂ 31 ਜੁਲਾਈ, 2019 ਤੱਕ ਸੈਲਾਨੀਆਂ ਲਈ ਬੰਦ ਰਹੇਗਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ

ਛਮਾਹੀ ਰੱਖ-ਰਖਾਵ ਲਈ 24 ਤੋਂ 31 ਜੁਲਾਈ, 2019 ਤੱਕ ਸੈਲਾਨੀਆਂ ਲਈ ਬੰਦ ਰਹੇਗਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ
1 ਅਗਸਤ ਤੋਂ ਮੁੜ ਸੈਲਾਨੀ ਮੁੜ ਵੇਖ ਸਕਣਗੇ ਵਿਰਾਸਤ-ਏ-ਖਾਲਸਾ

ਸ੍ਰੀ ਅਨੰਦਪੁਰ ਸਾਹਿਬ, 23 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਦੇਸ਼ ਤੇ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਬਣਾ ਚੁੱਕਿਆ ਵਿਰਾਸਤ-ਏ-ਖਾਲਸਾ ਛਮਾਹੀ ਰੱਖ-ਰਖਾਵ ਵਾਸਤੇ 24 ਜੁਲਾਈ ਤੋਂ ਲੈ ਕੇ 31 ਜੁਲਾਈ 2019 ਤੱਕ ਸੈਲਾਨੀਆਂ ਵਾਸਤੇ ਬੰਦ ਰਹੇਗਾ। ਇਹ ਜਾਣਕਾਰੀ ਵਿਭਾਗ ਦੇ ਬੁਲਾਰੇ ਨੇ ਦਿੱਤੀ।

ਬੁਲਾਰੇ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਵਿਰਾਸਤ-ਏ-ਖਾਲਸਾ ਦੀ ਉਹ ਜਰੂਰੀ ਮੁਰੰਮਤ ਤੇ ਰੱਖ-ਰਖਾਵ ਜੋ ਆਮ ਦਿਨਾਂ ਵਿੱਚ ਨਹੀਂ ਹੋ ਸਕਦੇ, ਨੂੰ ਕਰਵਾਉਣ ਵਾਸਤੇ ਹਰ ਛੇ ਮਹੀਨੇ ਬਾਅਦ ਵਿਰਾਸਤ-ਏ-ਖਾਲਸਾ ਨੂੰ 8-8 ਦਿਨਾਂ ਲਈ ਬੰਦ ਕੀਤਾ ਜਾਂਦਾ ਹੈ। ਜਿਸਦੇ ਤਹਿਤ ਹੁਣ 24 ਜੁਲਾਈ ਤੋਂ 31 ਜੁਲਾਈ 2019 ਤੱਕ ਸੈਲਾਨੀ ਕੋਈ ਪ੍ਰੋਗ੍ਰਾਮ ਨਾ ਉਲੀਕਣ। ਜਦਕਿ 1 ਅਗਸਤ ਤੋਂ ਆਮ ਦੀ ਤਰ੍ਹਾਂ ਵਿਰਾਸਤ-ਏ-ਖਾਲਸਾ ਵੇਖਣ ਵਾਸਤੇ ਸੈਲਾਨੀ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਪਾਸ ਲੈਣ ਵਾਸਤੇ ਪਹੁੰਚ ਕਰ ਸਕਦੇ ਹਨ।

Leave a Reply

Your email address will not be published. Required fields are marked *

%d bloggers like this: