Fri. Jul 19th, 2019

ਚੱਲ ਰਹੇ ਵਿਕਾਸ ਕਾਰਜਾਂ ਦਾ ਡੀ ਸੀ ਨੇ ਲਿਆ ਜਾਇਜਾ

ਚੱਲ ਰਹੇ ਵਿਕਾਸ ਕਾਰਜਾਂ ਦਾ ਡੀ ਸੀ ਨੇ ਲਿਆ ਜਾਇਜਾ
ਟਾਇਲਾ ਦੀ ਕੁਆਲਿਟੀ ਦੇ ਸੁਧਾਰ ਦੀ ਕੀਤੀ ਹਦਾਇਤ

2-10
ਬੁਢਲਾਡਾ, 1 ਜੁਲਾਈ(ਤਰਸੇਮ ਸ਼ਰਮਾਂ): ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦੀ ਗਤੀ ਧੀਮੀ ਹੋਣ ਕਾਰਨ ਡਿਪਟੀ ਕਮਿਸ਼ਨਰ ਮਾਨਸਾ ਵਰਿੰਦਰ ਕੁੁਮਾਰ ਸ਼ਰਮਾਂ ਨੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉੁਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਚੱਲ੍ਹ ਰਹੇ ਵਿਕਾਸ ਕਾਰਜਾਂ ਉੱਪਰ ਵਰਤੇ ਜਾ ਰਹੇੇ ਮਟੀਰਿਅਲ ਦੀ ਵੀ ਜਾਂਚ ਕੀਤੀ ਅਤੇ ਇੰਟਰਲੋਕ ਟਾਇਲਾ ਦੀ ਕੁਆਲਿਟੀ ਦੇ ਸੁਧਾਰ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਘਟੀਆ ਕੁਆਲਿਟੀ ਨਾਲ ਸਮਝੋਤਾਂ ਨਹੀਂ ਕੀਤਾ ਜਾਵੇਗਾ। ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਚੱਲ੍ਹ ਰਹੇ ਵਿਕਾਸ ਕਾਰਜ਼ਾ ਦੇ ਮਟੀਰੀਅਲ ਸਬੰੰਧੀ ਨਿਗਰਾਨ ਦੇ ਰੂਪ ਵਿੱਚ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ। ਉਹਨਾਂ ਦੱਸਿਆ ਕਿ ਬੁਢਲਾਡਾ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ 4 ਕਰੋੜ ਤੋਂ ਵੀ ਵੱਧ ਦੇ ਵਿਕਾਸ ਟੈਂਡਰ ਲਗਾਏ ਗਏ ਹਨ। ਇਸ ਮੋਕੇ ਤੇ ਉਹਨਾਂ ਦੇ ਨਾਲ ਏ ਡੀ ਸੀ ਮਾਨਸਾ ਹਰਿੰਦਰ ਸਿੰਘ ਸਰ੍ਹਾਂ, ਐੱਸ ਡੀ ਐੱਮ ਬੁਢਲਾਡਾ ਕਾਲਾ ਰਾਮ ਕਾਂਸਲ, ਨਗਰ ਕੋਸਲਰ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਸਮੇਤ ਸ਼ਹਿਰ ਦੇ ਕੌਸਲਰ ਹਾਜ਼ਰ ਸਨ।
ਫੋਟੋ: ਬੁਢਲਾਡਾ: ਵਿਕਾਸ ਕਾਰਜਾਂ ਦਾ ਜ਼ਾਇਜਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ।

Leave a Reply

Your email address will not be published. Required fields are marked *

%d bloggers like this: