ਚੱਪੜਚਿੜੀ ਦੇ ਮੈਦਾਨ ‘ਚ ਬਰਾੜ ਨੇ ਕੈਪਟਨ-ਬਾਦਲ ਨੂੰ ਲਲਕਾਰਿਆ

ss1

ਚੱਪੜਚਿੜੀ ਦੇ ਮੈਦਾਨ ‘ਚ ਬਰਾੜ ਨੇ ਕੈਪਟਨ-ਬਾਦਲ ਨੂੰ ਲਲਕਾਰਿਆ

22-19

ਚੱਪੜ ਚਿੜੀ, 21 ਮਈ (ਪ੍ਰਿੰਸ)) : ਪੰਜਾਬ ਕਾਂਗਰਸ ਦੇ ਸਾਬਕਾ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਆਪਣੀ ਸਿਆਸੀ ਹੋਂਦ ਬਰਕਰਾਰ ਰੱਖਣ ਲਈ ਏਥੋਂ ਨੇੜੇ ਇਤਿਹਾਸਕ ਸਥਾਨ ਚੱਪੜ -ਚਿੜੀ ਵਿਚ ਕੀਤੀ ਸਿਆਸੀ ਰੈਲੀ ਨੂੰ ਭਰਵਾਂ ਹੁੰਗਾਰਾ ਮਿਲਿਆ। ਕਾਫ਼ੀ ਚੰਗੇ ਢੰਗ ਨਾਲ ਜਥੇਬੰਦ ਕੀਤੀ ਗਈ ਇਸ ਕਾਨਫਰੈਂਸ ਵਿਚ ਭਾਵੇਂ ਜਗਮੀਤ ਬਰਾੜ ਆਪਣੇ ਸਿਆਸੀ ਭਵਿੱਖ ਬਾਰੇ ਕੋਈ ਨਵਾਂ ਐਲਾਨ ਨਹੀਂ ਕੀਤਾ ਪਰ ਉਸ ਨੇ ਅਕਾਲੀ ਬੀਆਈ ਜੇ ਪੀ ਸਰਕਾਰ , ਬਾਦਲ ਪਰਿਵਾਰ ਅਤੇ ਅਮਰਿੰਦਰ ਦੇ ਸ਼ਾਹੀ ਪਰਿਵਾਰ ਨੂੰ ਖ਼ੂਬ ਰਗੜੇ ਲਾਏ। ਜਗਮੀਤ ਬਰਾੜ ਨੇ ਦੋਵਾਂ ਘਰਾਣਿਆਂ ਤੇ ਪਰਿਵਾਰ ਵਾਦ ਦੀ ਰਾਜਨੀਤੀ ਦਾ ਦੋਸ਼ ਲਾਉਂਦੇ ਹੋਏ ਕਿਹਾ 2017 ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਪਰਿਵਾਰਵਾਦ ਦਾ ਰਾਜ ਪਲਟਾ ਕਰ ਦੇਣਗੇ ।
ਇਥੇ ਇਹ ਵੀ ਜਿਕਰਯੋਗ ਹੈ ਕਿ ਬਰਾੜ ਪਿਛਲੇ ਦਿਨੀਂ ਵਾਰ ਵਾਰ ਆਮ ਆਦਮੀ ਪਾਰਟੀ ਚ ਜਾਣ ਬਾਰੇ ਸਪਸ਼ਟ ਤੌਰ ਤੇ ਕਹਿ ਚੁੱਕੇ ਹਨ ਪਰ ਦਿਲਚਸਪ ਗੱਲ ਇਹ ਹੈ ਕਿ ਅੱਜ ਜਗਮੀਤ ਬਰਾੜ ਵਲੋਂ ਇਕੱਲੇ ਤੌਰ ਤੇ ਕੀਤਾ ਗਿਆ ਇਕਠ 16 ਮਈ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਭਰ ਦੇ ਇਕਠ ਦੇ ਬਰਾਬਰ ਦਿਸ ਰਿਹਾ ਸੀ. ਇਸ ਨੂੰ ਦੇਖਕੇ ਜਗਮੀਤ ਬਰਾੜ ਕਾਫੀ ਖੁਸ਼ ਵੀ ਦਿਖਾਈ ਦੇ ਰਹੇ ਸਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਦਿਲ ਦੇ ਭੇਟ ਕੋਈ ਬਹੁਤੇ ਨਹੀਂ ਖੋਲ੍ਹੇ. ਉਨ੍ਹਾਂ ਆਪਣੀ ਤੋਪ ਦਾ ਮੁੰਹ ਵੀ ਸਿਧੇ ਤੌਰ ਤੇ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਵੱਲ ਹੀ ਰਖਿਆ।

Share Button

Leave a Reply

Your email address will not be published. Required fields are marked *