ਚੱਡਾਂ ਗਰੁੱਪ ਦੀਆਂ ਮਿੱਲਾਂ ਸਬੰਧੀ ਵਿਸ਼ੇਸ ਰਿਪੋਰਟ -: ਗੁਰਦਸਪੁਰ ਤੋ ਗਗਨਦੀਪ ਸਿੰਘ ਰਿਆੜ ਦੀ

ss1

ਚੱਡਾਂ ਗਰੁੱਪ ਦੀਆਂ ਮਿੱਲਾਂ ਸਬੰਧੀ ਵਿਸ਼ੇਸ ਰਿਪੋਰਟ -: ਗੁਰਦਸਪੁਰ ਤੋ ਗਗਨਦੀਪ ਸਿੰਘ ਰਿਆੜ ਦੀ

ਚੱਡਾਂ ਗਰੁੱਪ ਦੀਆਂ ਸ਼ਰਾਬ / ਸ਼ੂਗਰ ਮਿੱਲਾਂ“ ੨੦੦੦ ਸਨ ਤੋ ਲੈ ਕੇ ੨੦੧੮ ਤੱਕ ਆਖਿਰ ਕਿਉ ਵਿਵਾਦਾਂ ਚ ਰਹੀਆਂ

ਹਰਚੋਵਾਲ / ਗੁਰਦਾਸਪੁਰ ੨੭ ਮਈ ( ਵਿਸ਼ੇਸ ਰਿਪੋਰਟ ) ਚੱਡਾਂ ਗਰੁੱਪ ਇੰਡਸਟੀ ਦੇ ਮਾਲਕ ਸ਼ ਹਰਦੀਪ ਸਿੰਘ ਚੱਡਾਂ ੨੦੦੦ ਸਨ ਇਸ ਏਰੀਆਂ ਜਮੀਨ ਖ੍ਰੀਦ ਕਰ ਕੇ ਮਿੱਲ ਲਗਾਉਣ ਲਈ ਜਮੀਨ ਦੀ ਭਾਲ ਕੀਤੀ ਜਾ ਰਹੀ ਸੀ ਜਦ ਉਹਨਾਂ ਦੇ ਨਜਦੀਕੀਆਂ ਸਾਥੀਆਂ ਜਿਲਾਂ ਗੁਰਦਾਸਪੁਰ ਬਿਆਸ ਦਰਿਆ ਦੇ ਨਜਦੀਕ ਜਮੀਨ ਲੈਣ ਕਿਸਾਨਾਂ ਨਾਲ ਡੀਲ ਸੂਰੂ ਕੀਤੀ ਗਈ ਤਾ ਉਸ ਵਕਤ ਪ੍ਰਤਾਪ ਸਿੰਘ ਬਾਜਵਾਂ ਦੇ ਛੋਟੇ ਭਰਾਂ ਫਤਹਿ ਬਾਜਵਾਂ ਸਿੰਘ ਹਲਕਾਂ ਸ੍ਰੀ ਹਰਗੋਬਿੰਦਪੁਰ ਤੋ ਚੋਣ ਲੜਨ ਲਈ ਚਾਹਵਾਨ ਸਨ ਹਲਕੇ ਦੀ ਕਮਾਨ ਹਲਕੇ ਦੀ ਇਨਚਾਰਜੀ ਫਤਹਿ ਸਿੰਘ ਬਾਜਵਾਂ ਨੇ ਆਪਣੇ ਹੱਥਾ ਚ ਲੈ ਲਈ। ਇਸ ਹਲਕੇ ਆਪਣੀਆ ਸਿਆਸੀਆਂ ਸਰਗਮੀਆਂ ਜੋਰਾਂ ਸੋਰਾਂ ਨਾਲ ਚਲ ਰਹੀਆਂ ਸੀ ੨੦੦੨-੪ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਅੰਦਰ ਹੋਣ ਜਾ ਰਹੀਆਂ ਸੀ ਮਿੱਲ ਲੱਗਣ ਦਾ ਸਾਰਾਂ ਸਿਹਰਾਂ ਬਾਜਵੇ ਭਰਵਾਂ ਸਿਰ ਜਾ ਰਿਹਾ ਸੀ ਵੋਟਾਂ ਦੋਰਾਨ ਹਲਕੇ ਦੇ ਵੋਟਰਾ ਨੂੰ ਹੱਥਾ ਚ ਲੈਣ ਦਾ ਚੰਗਾਂ ਮੋਕਾਂ ਮਿਲ ਰਿਹਾ ਸੀ ਕਿਉਕਿ ਮਿੱਲ ਚ ਨੋਕਰੀਆਂ ਦੇਣ ਦਾ ਲਾਲਚ ਵੋਟਰਾ ਨੂੰ ਦਿਤਾ ਜਾ ਰਿਹਾ ਸੀ ਜਿਸ ਨਾਲ ਪ੍ਰਚਾਰ ਕੀਤਾਂ ਜਾ ਰਿਹਾ ਹੁਣ ਇਸ ਹਲਕੇ ਨੋਜਵਾਨਾਂ ਨੋਕਰੀਆਂ ਦੀ ਕੋਈ ਕਮੀ ਨਹੀ ਰਹੇਗੀ।

ਜਿਲਾਂ ਗੁਰਦਾਸਪੁਰ ਪਿੰਡ ਭੇਟਪੱਤਣ ,ਕੀੜੀ ਅਫਗਵਾਨਾਂ ,ਭੁਤਣ ਪੁਰ, ਰਜੋਆਂ ਦੇ ਕਿਸਾਨਾਂ ਦੀ ਜੋ ਜਮੀਨ ਬਿਆਸ ਦਰਿਆ ਦੇ ਨਜਦੀਕ ਬੱਜਰ ਪਈ ਹੋਈ ਸੀ ਇਸ ਜਮੀਨ ਜੋ ਰੇਤਲੀ ਹੋਣ ਕਾਰਨ ਟੋਏ ਟਿੱਬੇ ਬਣੇ ਹੋਏ ਸਨ ਬਹਤੇ ਸਾਰੇ ਕਿਸਾਨਾਂ ਦੀ ਇਹ ਜਮੀਨ ਖੇਤੀ ਯੋਗ ਵੀ ਨਹੀ ਸੀ ਕਿਉਕਿ ਪਾਣੀ ਦੀ ਘਾਟ ਹੋਣ ਕਾਰਨ ਇਸ ਜਗਾਂ ਕੋਈ ਫਸਲ ਦੀ ਬਿਜਾਈ ਵੀ ਨਹੀ ਸੀ ਹੁੰਦੀ ਜਦੋ ਬਰਸਾਤੀ ਮੋਸਮ ਹੁੰਦਾਂ ਤਾਂ ਕਿਸਾਨ ਹੀ ਤਾ ਥੋੜੀ ਅਜਿਹੀ ਜਗਾਂ ਮੋਸਮ ਫਸਲ ਦੀ ਬਿਜਾਈ ਕਰ ਦਿੰਦੇ ਤਾਂ ਇਹਨਾਂ ਖੇਤਾਂ ਜੋ ਟੋਏ ਟਿੱਬੇ ਚ ਥੋੜੀ ਬਹੁਤੀ ਫਸਲ ਹੋ ਜਾਦੀ ਜੋ ਖੇਤਾ ਹਿਸਾਬ ਨਾਲ ਫਸਲ ਦੀ ਕੀਮਤ ਕੋਈ ਜਿਆਦਾਂ ਨਹੀ ਸੀ ਮਿਲਦੀ ਕਿਸਾਨਾਂ ਨੂੰਪਰ ਦੂਸਰੇ ਪਾਸੇ ਇਹਨਾਂ ਖੇਤਾਂ ਚ ਪਾਣੀ ਦੀ ਘਾਟ ਕਾਰਨ ਜਮੀਨ ਰੇਟ ਕੋਈ ਜਿਅਦਾ ਨਹੀ ਸੀ ਦੇਣ ਨੂੰ ਤਿਆਰ ਨਹੀ ਸੀ ਹੁੰਦਾਂ ਜਿਸ ਨਾਲ ਇਹਨਾਂ ਖੇਤਾਂ ਕੋਈ ਖ੍ਰੀਦ ਵੀ ਰਾਜੀ ਨਹੀ ਸੀ ੨੦੦੦- ੧ ਸਨ ਚੋ ਚੱਡਾਂ ਗਰੁੱਪ ਦੇ ਮਾਲਕ ਸ਼z ਹਰਦੀਪ ਸਿੰਘ ਚੱਡਾਂ ਵੱਲੋ ਇਸ ਜਗਾਂ ਦੀ ਖ੍ਰੀਦਾਰੀ ਕਰਨ ਦੀ ਪੇਸਕਸ ਕਿਸਾਨਾਂ ਨਾਲ ਕੀਤੀ ਗਈ ਤਾ ਕਿਸਾਨਾਂ ਵੱਲੋ ਇਹ ਜਮੀਨ ਵੇਚਣ ਲਈ ਤਿਆਰ ਹੋ ਤਾ ਚੱਡਾਂ ਗਰੁੱਪ ਦੇ ਮਾਲਕ ਹਰਦੀਪ ਸਿੰਘ ਵੱਲੋ ਮਿੱਲ ਲਗਾਉਣ ਦਾ ਵਿਚਾਰ ਕੀਤਾਂ ਗਿਆ ਜਿਸ ਟਾਈਮ ਮਿੱਲ ਵਾਲੀ ਜਮੀਨ ਕਿਸਾਨਾਂ ਪਾਸੋ ਖ੍ਰੀਦਾਰੀ ਕੀਤੀ ਤਾਂ ਦੂਸਰੇ ਪਾਸੇ ਇਹ ਖਬਰ ਵੀ ਆ ਗਈ ਇਸ ਮਿੱਲ ਚੋ ਕਾਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਧੀ ਜੀ ਦੇ ਜਵਾਈ ਡੇਵਿਡ ਦੇ ਕੁਝ ਹਿੱਸੇ ਦਾਰੀ ਮਿੱਲ ਵਿੱਚ ਦੱਸੀ ਜਾ ਰਹੀ ਸੀ ਜਦੋ ਕਾਗਰਸ ਹਾਈ ਕਮਾਨ ਵੱਲੋ ਇਸ ਜਮੀਨ ਨੂੰ ਖ੍ਰਰੀਦਣ ਲਈ ਪ੍ਰਤਾਪ ਸਿੰਘ ਬਾਜਵਾਂ ਦੀ ਡਿਉਟੀ ਲਗਾਈ ਜੋ ਅੱਗੇ ਉਨੇ ਦੇ ਛੋਟੇ ਭਰਾਂ ਫਤਿਹ ਬਾਜਵਾਂ ਸਿੰਘ ਦੀ ਇਹ ਡਿਉਟੀ ਲੱਗੀ ਕੇ ਆਪਣੇ ਹਲਕਾਂ ਜੋ ਕੀੜੀ ,ਭੂਤਣਪੁਰ ਦੇ ਲੋਕਾਂ ਦੀ ਜਮੀਨ ਇਹ ਹੈ ਉਸ ਨੂੰ ਹਰ ਹਾਲਤ ਖ੍ਰੀਦਾਰੀ ਕਰਨੀ ਹੈ ਉਸ ਦਾ ਹਲਕਾਂ ਹੋਣ ਕਾਰਨ ਫਤਹਿ ਬਾਜਵਾਂ ਨੂੰ ਜਿਮੇਵਾਰੀ ਮਿਲ ਗਈ ਜਿਹਨਾਂ ਨੇ ਆਪਣੇ ਹਲਕੇ ਅੰਦਰ ਪੈਦੇ ਨਜਦੀਕ ਪਿੰਡ ਭੇਟ ਪੱਤਣ ਤੋ ਆਤਮਾ ਸਿੰਘ ਹੋਰ ਸਾਥੀਆਂ ਦੀ ਡਿਉਟੀ ਲਗਾ ਦਿੱਤੀ ਗਈ ਕੇ ਇਹਨਾਂ ਪਿੰਡਾਂ ਦੀ ਜੋ ਜਮੀਨ ਕਿਸਾਨਾਂ ਨਾਲ ਮਾਲਕਾ ਗੱਲ ਕਰ ਰਿਜਸਟਰੀ ਤੁਸੀ ਕਰਾਉਣੀਆਂ ਹਨ ਬਾਕੀ ਤੁਹਾਡਾਂ ਪ੍ਰਤੀ ਏਲੜ ਦੇ ਹਿਸਾਬ ਨਾਲ ਕਮਿਸ਼ਨ ਦੇ ਦਿੱਤਾਂ ਜਾਵੇਗਾਂ ਤੁਹਾਡੇ ਪਰਿਵਾਰ ਦੇ ਬੱਚਿਆ ਨੂੰ ਨੋਕਰੀਆਂ ਪੱਕੀਆਂ ਦਿੱਤੀਆਂ ਜਾਣਗੀਆਂ ਕਮਿਸ਼ਨ ਲੈਣ ਵਾਲੇ ਚਾਹਵਾਨ ਲੋਕਾਂ ਨੇ ਦਿਨ ਰਾਤ ਇੱਕ ਕਰ ਕੇ ਜਮੀਨ ਦੇ ਮਾਲਕਾਂ ਗੱਲਬਾਤ ਕੀਤਾਂ ਜਮੀਨ ਹਿਸਾਬ ਨਾਲ ਦੇ ਨਾਲ ਜੋ ਰੇਟ ਕਿਸਾਨਾਂ ਦਾ ਬਣਦਾ ਸੀ ਉਸ ਮੁਤਾਬਕ ਪੈਸੇ ਦੇਣੇ ਸੁਰੂ ਕਰ ਦਿੱਤੇ ਕਿਸਾਨਾਂ ਨੂੰ ਜਿਆਦਾਂ ਤੋਰ ਜਮੀਨ ਵਾਲੀ ਜਗਾਂ ਤੇ ਟੋਏ ਟਿੱਬੇ ਰੇਤਲੀ ਜਮੀਨ ਸੀ ਜਦ ਕਿਸਾਨਾਂ ਜਮੀਨ ਦੀ ਕੀਮਤ ਵਧੀਆਂ ਖੇਤਾਂ ਦੇ ਹਿਸਾਬ ਨਾਲ ਰੇਟ ਮੂਹ ਮੰਗੀ ਰਕਮ ਦਿੱਤੀ ਜਾ ਰਹੀ ਸੀਇਸ ਜਮੀਨ ਦੇ ਮਾਲਕਕਿਸਾਨ ਇਹਨਾਂ ਵਧੀਆਂ ਕਿਸਾਨ ਮੋਕਾਂ ਹੱਥੋ ਨਹੀ ਗਵਾਉਣਾਂ ਚਾਹੁੰਦਾਂ ਹਰੇਕ ਕਿਸਾਨਾਂ ਵੱਲੋ ਆਪਣੀ ਜਮੀਨ ਵੇਚਣ ਦਾ ਵਿਚਾਰ ਤੇ ਆਪਣਾਂ ਆਪਣਾਂ ਮਨ ਬੰਨਾਂ ਲਿਆਂ ਜਿਸ ਕਿਸਾਨ ਨੇ ਆਪਣੀ ਜਮੀਨ ਵੇਚਣ ਤੋ ਨਾਹ ਕੀਤੀ ਤਾ ਉਸ ਕਿਸਾਨ ਨੂੰ ਮੂਹ ਮੰਗੇ ਪੈਸੇ ਮਿੱਲ ਚ ਬੱਚਿਆ ਨੂੰ ਨੋਕਰੀ ਦੇਣ ਦਾ ਲਾਲਚ ਦਿੱਤਾ ਗਿਆ ਮਾਲਕਾਂ ਵੱਲੋ ਦੁਗਣੇ ਪੂਸੇ ਦੇਣੇ ਸੁਰੂ ਕਰ ਦਿੱਤੇ ਜਦ ਕਿਸਾਨਾਂ ਨੂੰ ਜਮੀਨ ਤੋ ਵੱਧ ਰਕਮ ਦਿੱਤੀ ਜਾ ਰਹੀ ਤਾਂ ਕਈ ਕਿਸਾਨ ਇਹ ਕਹਿਣ ਲੱਗ ਪਏ ਸਾਡੇ ਟੋਏ ਟੱਬਿਆ ਦੀ ਮੂਹੋ ਮੰਗ ਕੀਮਤ ਦਿੱਤੀ ਜਾ ਕਈ ਕਿਸਾਨ ਹਾਸੇ ਠੱਠੇ ਨਾਲ ਇੱਕ ਦੂਜੇ ਇਹ ਕਹਿੰਦੇ ਵੀ ਸੁਣੇ ਗਏ ਕਿ ਜਿਸ ਮਾਲਕ ਨੇ ਕਿਸਾਨਾਂ ਦੀ ਇਹ ਜਮੀਨ ਖ੍ਰੀਦੀ ਹੈ ਕੋਈ ਮੂਰਖ ਹੋਣਾ ਜਿਹਨਾਂ ਰੇਤਲੀ ਜਮੀਨ ਦੇ ਮੂੰਹੋ ਮੰਗੀ ਕੀਮਤ ਦੇ ਦਿੱਤੀ ਗਈ ਬਾਕੀ ਕਿਸਾਨਾਂ ਦੀ ਜਮੀਨ ਤੋ ਇਲਾਵਾਂ ਬਿਆਸ ਦਰਿਆ ਵਾਲੀ ਜਮੀਨ ਜੋ ਵਕਫ ਬੋਰਡ ਉਸ ਨੂੰ ਪੱਟੇ ਤੇ ਲਿਖਵਾਂ ਲਿਆ ਗਿਆ ਜੋ ਕੁਲ ੧੦੦ ਏਕੜ ਤੋ ਜਿਅਦਾਂ ਜਮੀਨ ਚੱਡਾਂ ਗਰੁੱਪ ਵੱਲੋ ਚਾਰ ਦੁਆਰੇ ਕਰ ਕਬਜੇ ਲੈ ਲਈ ਗਈ ਹੈ ਜੋ ਅੱਜ ਕਰੋੜਾਂ ਰੁਪਏ ਦੀ ਮਾਲਕੀ ਬਣ ਗਈ ਹੈ।

ਹਰਦੀਪ ਸਿੰਘ ਚੱਡਾਂ ਗਰੁੱਪ ਵੱਲੋ ੨੦੦੩ ਵਿੱਚ ਸ਼ਰਾਬ ਦੀ ਮਿੱਲ ਚਾਲੂ ਕਰ ਦਿੱਤੀ ਗਈ ਬਾਕੀ ਮਿੱਲਾਂ ਵਾਸਤੇ ਜਮੀਨ ਨੂੰ ਪੱਧਰੀ ਕਰਨ ਲਈ ਜੇ.ਬੀ.ਸੀ. ਮਸੀਨਾਂ ਲਗਾ ਦਿੱਤੀਆਂ ਗਈਆਂ ਜਦੋ ਕਿਸਾਨਾਂ ਖ੍ਰਰਦੇ ਟੋਏ ਟੱਬੇ ਪੱਧਰੇ ਹੋ ਗਏ ਤਾ ਇੱਕ ਲੈਵਲ ਜਮੀਨ ਹੋ ਗਈ ਤਾਂ ਪਿੰਡ ਕੀੜੀ ਅਫਗਵਾਨਾਂ .ਭੇਟ ਪੱਤਣ ,ਭੂਤਣ ਪੁਰ ,ਰਜੋਆ ਪਿੰਡ ਦੇ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਉਨੇ ਦੇ ਟੋਏ ਟਿੱਬੇ ਜੋ ਰੇਤ ਵਾਲੇ ਸੀ ਉਹ ਬਹੁਤ ਅਲੀਸਾਨ ਜਗਾਂ ਤਬਦੀਲ ਹੋ ਇੱਕ ਮਿੱਲਾਂ ਦਾ ਰੂਪ ਧਾਰਨ ਕਰ ਚੁੱਕੇ ਸੀ ਕੁਝ ਕਿਸਾਨਾਂ ਸਮਝ ਆ ਗਏ ਇਹ ਮਾਲਕ ਨੇ ਸਾਡੀ ਕੋਡੀਆਂ ਭਾਅ ਖ੍ਰਰਦੀ ਜਮੀਨ ਹੁਣ ਸੋਨੇ ਦੇ ਭਾਅ ਹੋ ਗਈ ਨਜਦੀਕ ਪਿੰਡ ਭੂਤਣ ਪੁਰ ਜੋ ੫੦ -੬੦ ਘਰਾ ਦੇ ਨਾਲ ਪਿੰਡ ਵੱਸਿਆਂ ਹੋਇਆ ਹੈ ਇਸ ਨੂੰ ਵੀ ਖ੍ਰੀਰਦਾਰੀ ਕਰਨ ਲਈ ਕਿਸਨਾਂ ਨੂੰ ਉਹਨਾਂ ਨੂੰ ਜਮੀਨ ਸਮੇਤ ਘਰਾਂ ਦੀ ਕੀਮਤ ਦੇ ਪੈਸੇ ਚੱਡਾਂ ਮਾਲਕ ਦੇਣ ਲਈ ਤਿਆਰ ਸੀ ਇਥੋ ਤੱਕ ਲਾਲਚ ਦਿੱਤੇ ਗਏ ਕੇ ਤਾਹਨੂੰ ਦੂਸਰੀ ਜਗਾਂ ਤੇ ਅਲੀਸਾਨ ਘਰ ਬਣਾ ਦੇ ਦਿੱਤੇ ਜਾਣਗੇ ਬਾਕੀ ਜਮੀਨ ਮੂਹ ਮੰਗੀ ਕੀਮਤ ਲੈ ਸਕਦੇ ਹੋ ਪਰ ਇਹ ਪਿੰਡ ਦੇ ਲੋਕ ਆਪਣੀ ਜਮੀਨ ਵੇਚਣ ਲਈ ਨਹੀ ਤਿਆਰ ਹੋਏ ਜੋ ਅੱਜ ਭੁਤਣ ਪੁਰਾਂ ਪਿੰਡ ਦੇ ਲੋਕ ਮਿੱਲ ਦੀ ਮਾਰ ਹੇਠ ਜਿਉਣ ਲਈ ਮਜਬੂਰ ਹਨ।

ਦੂਸਰੇ ਪਾਸੇ ਫਤਹਿ ਬਾਜਵਾਂ ਸਿੰਘ ਵੱਲੋ ਹਲਕੇ ਲੋਕਾਂ ਚ ਇਹ ਪ੍ਰਚਾਰ ਕੀਤਾਂ ਜਾ ਰਿਹਾ ਸੀ ਕੇ ਮਿੱਲ ਅਸੀ ਭਾਈਵਾਲ ਨਾਲ ਲਗਾਂ ਰਹੇ ਹਾ ਜੇਕਰ ਤੁਸੀ ਹਲਕਾਂ ਸ਼੍ਰੀ ਹਰਗੋਬਿੰਦਪੁਰ ਇਹਨਾਂ ਪਿੰਡਾਂ ਮੈਨੂੰ ੨੦੦੩ ਦੀਆਂ ਵੋਟਾਂ ਜਿਤਾਉਗੇ ਤਾ ਅਸੀ ਤੁਹਾਡੇ ਬੱਚਿਆ ਨੂੰ ਮਿੱਲ ਪੱਕੀਆਂ ਨੋਕਰੀਆਂ ਦਿੱਤੀਆਂ ਜਾਣਗੀਆਂ ੨੦੦੩ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੋਰਾਨ ਵੋਟਰਾਂ ਨੂੰ ਪੱਕੀਆਂ ਨੋਕਰੀਆਂ ਦੇਣ ਹਰੇਕ ਪਿੰਡ ਨੋਜਵਾਨਾਂ ਨਾਲ ਵਾਦਾ ਕੀਤਾਂ ਜਾ ਰਿਹਾ ਸੀ ਹਰੇਕ ਪਿੰਡ ਪ੍ਰਚਾਰ ਜੋਰਾਂ ਸੋਰਾਂ ਇਹ ਹੋ ਰਿਹਾ ਸੀ ਬਾਜਵਾਂ ਭਰਾਂ ਨਾਲ ਸ਼ਾਝੀ ਮਿੱਲਾਂ ਲੱਗ ਰਹੀਆਂ ਹਨ ਦੂਸਰੇ ਪਾਸੇ ਭੂਤਣਪੁਰ ਦੇ ਨਾਲ ਵਾਲੀ ਜਮੀਨ ੧੦੦ ਏਕੜ ਤੋ ਜਿਅਦਾਂ ਸੀ ਜੋ ਫਤਹਿ ਬਾਜਵਾਂ ਨੇ ਆਪਣੇ ਨਾਮ ਖ੍ਰੀਦ ਲਈ ਆਪਣੇ ਨਾਲ ਰਿਜਸਟਰੀ ਕਰਵਾ ਲਈਆਂ ਜਦ ਹਰਦੀਪ ਚੱਡਾਂ ਪਤਾ ਚੱਲਿਆਂ ਕੇ ਜਮੀਨ ਮੈ ਲੈਣੀ ਸੀ ਉਹ ਜਮੀਨ ਫਤਹਿ ਬਾਜਵਾਂ ਆਪਣੇ ਨਾਮ ਕਰਵਾਂ ਲਈ ਇਸ ਡੀਲ ਨੂੰ ਲੈ ਕੇ ਚੱਡਾਂ ਗਰੁੱਪ ਬਾਜਵਾਂ ਦੋਫਾੜ ਹੋ ਗਏ।

੨੦੦੨-੩ ਚ ਚੱਡਾਂ ਗਰੁੱਪ ਵੱਲੋ ਸਰਾਬ ਦੀ ਮਿੱਲ ਚਾਲੂ ਕਰ ਦਿੱਤੀ ਗਈ ਜੋ ਦਿਨ ਰਾਤ ਚੱਲ ਰਹੀ ਸੀ ਕਈ ਹਜਾਰ ਲੀਟਰ ਸਰਾਬ ਬਣ ਰਹੀ ਸੀ ਮਿੱਲ ਚ ਨਿਕਲਣ ਵਾਲੇ ਧੂਹੇ ਨਾਲ ਨਜਦੀਕ ਪਿੰਡਾਂ ਲੋਕ ਪ੍ਰਦੂਸਣ ਦੀ ਮਾਰ ਝੱਲਣ ਲਗ ਪਏ ੨੦੦੩-੪ ਪਿੰਡ ਕੀੜੀ ਅਫਗਵਾਨਾਂ ਦੀ ਸਮੂਹ ਪੰਚਾਇਤ ,ਰਜੋਆਂ ਪਿੰਡ ,ਭੇਟ ਪੱਤਣ ,ਭੁਤਣ ਪੁਰਾ ਲੋਕਾਂ ਨੇ ਮਿੱਲ ਅੱਗੇ ਧਰਨਾਂ ਮਾਰ ਦਿੱਤਾ ਪ੍ਰਦੂਸਣ ਫੈਲਾਉਣ ਦੇ ਮਿੱਲ ਤੇ ਦੋਸ਼ ਲੱਗ ਰਹੇ ਸੀ ਇਸ ਮੋਕੇ ਕਈ ਕਿਸਾਨ ਜਥੇਬੰਦੀਆ ਆ ਖਲੋਤੀਆਂ ਆਖਿਆਂ ਜਾ ਰਿਹਾ ਸੀ ਮਿੱਲ ਮਾਲਕਾਂ ਨੇ ਸਾਡੇ ਨਾਲ ਧੋਖਾਂ ਕੀਤਾਂ ਹੈ ਸਾਨੂੰ ਇਹ ਆਖਿਆਂ ਕੇ ਅਸੀ ਇਸ ਏਰੀਆਂ ਚ ਸ਼ੂਗਰ ਮਿੱਲ ਲਗਵਾਂਗੇ ਪਰ ਮਾਲਕਾਂ ਨੇ ਸਰਾਬ ਦੀ ਮਿੱਲ ਲਗਾਂ ਦਿੱਤੀ ਗਈ ਜੋ ਇਲਕੇ ਲੋਕਾਂ ਬਹੁਤ ਵੱਡਾਂ ਧੋਖਾਂ ਹੋਇਆਂ ਇਥੇ ਲੋਕ ਹੁਣ ਸਰਾਬ ਪੀ ਪੀ ਕੇ ਸਰਾਬੀ ਬਣ ਜਾਣਗੇ ਦੂਸਰੇ ਪਾਸੇ ਸਰਾਬ ਦੀ ਮਿੱਲ ਨਾਲ ਪ੍ਰਦੂਸਣ ਵੱਧਣ ਲੱਗਾਂ ਤਾ ਲੋਕਾਂ ਨੂੰ ਹੁਣ ਸਮਝ ਲੱਗੀ ਮਿੱਲ ਕੀ ਫਾਈਦੇ ਕੀ ਨਿਕਸਾਨ ਹਨ ਪਿੰਡ ਕੀੜੀ ਅਫਗਵਾਨਾ ਸਰਪੰਚ ਲਖਵਿੰਦਰ ਸਿੰਘ ,ਜੋਗਿੰਦਰ ਸਿੰਘ ਗੁਰਮੀਤ ਸਿੰਘ ਸਮੂਹ ਪਿੰਡ ਵਾਸੀਆਂ ਵੱਲੋ ਪ੍ਰਸਾਸਨ ਆਧਿਕਾਰੀਆਂ ਨਾਲ ਨੂੰ ਚਿੱਠੀਆਂ ਲਿਖਈਆਂ ਜਿਸ ਵਿੱਚ ਦੋਸ ਲਗਾਏ ਗਏ ਕੇ ਮਿੱਲ ਚੋ ਨਿਕਲਣ ਵਾਲੇ ਧੂਏ ਕਾਰਨ ਅਸੀ ਬਿਮਾਰ ਹੋ ਰਹੇ ਹਾਂ ਇਸ ਲਈ ਸ਼ਰਾਬ ਮਿੱਲ ਬੰਦ ਕੀਤੀ ਜਾਵੇ ਮਿੱਲ ਮਾਲਕਾਂ ਵੱਲੋ ਕਿਸਾਨਾਂ ਵਾਦੇ ਮੁਤਾਬਕ ਗੰਨੇ ਦੀ ਮਿੱਲ ਦਾ ਨੀਹ ਪੱਧਰ ਰੱਖਿਆਂ ਜਾਵੇ ਜਿਸ ਨਾਲ ਲੋਕਾਂ ਨੂੰ ਸਹੂਲਤ ਮਿਲ ਸਕੇ ਦੂਸਰੇ ਪਾਸੇ ਪ੍ਰਜੈਕਟ ਲੱਗਣ ਤੋ ਪਹਿਲਾਂ ਜੋ ਪ੍ਰੀੜਤ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਦੀਆਂ ਹਨ ਉਹਨੂੰ ਜਨਤਕ ਕੀਤਾਂ ਉਹਨਾਂ ਨੂੰ ਪ੍ਰਜੈਕਟ ਦੋਰਨ ਸਰਕਾਰ ਵੱਲੋ ਰੱਖੀਆਂ ਸਰਤਾਂ ਦੀ ਸਹੂਲਤ ਪਿੰਡ ਵਾਸੀਆਂ ਨੂੰ ਦਿੱਤੀ ਜਾਵੇ ਜਿਸ ਵਿੱਚ ਲ਼ਿਖਿਆਂ ਹੋਇਆ ਸੀ ਕੇ ਦੋ ਚਾਰ ਕਿਲੋ ਮੀਟਰ ਏਰੀਆਂ ਦੇ ਲੋਕਾਂ ਨੂੰ ਮੁੱਫਤ ਸਾਫ ਸੁਧਰਾਂ ਪਾਣੀ ਦੀ ਸਹੂਲਤ ,ਬੱਚਿਆ ਨੂੰ ਪੜਾਈ ਵਾਸਤੇ ਸਕੂਲ , ਮੈਡੀਕਲ ਦੀ ਸਹਾਇਤਾ ਰਾਸੀ ਮੁਫਤ ਬਿਜਲੀ ਪ੍ਰਜੈਕਟ ਚ ਬਣ ਵਾਲੀ ,ਮਿੱਲ ਚ ਨਿਕਲਣ ਵਾਲੇ ਗੰਦੇ ਪਾਣੀ ਸਾਂਫ ਕਰ ਕੇ ਕਿਸਾਨਾਂ ਫ੍ਰੀ ਖੇਤਾ ਨੂੰ ਦਿੱਤਾ ਜਾਵੇ ਆਦਿ ਸਹੂਲਤਾਂ ਦਿੱਤੀਆਂ ਜਾਣ।

ਉਸ ਵਕਤ ਚੱਡਾਂ ਗਰੁੱਪ ਮਾਲਕ ਹਰਦੀਪ ਸਿੰਘ ਚੱਡਾਂ ਕਿਸਾਨਾਂ ਦੀਆਂ ਸ਼ਰਤਾਂ ਮੰਨ ਲਈਆਂ ਲੋਕਾਂ ਦੇ ਅੱਗੇ ਝੁਕ ਗਏ ਤਾ ਮੋਕੇ ਤੇ ਲੋਕਾਂ ਨੂੰ ਵਿਸ਼ਵਾਸ ਦਵਾਇਆ ੨੦੦੪ ਸ਼ੂਗਰਮਿੱਲ ਦਾ ਨੀਹ ਪੱਥਰ ਰੱਖ ੨੦੦੫ ਸੀਜਨ ਚ ਗੰਨੇ ਦੀ ਮਿੱਲ ਚਾਲੂ ਕਰ ਕਿਸਾਨਾਂ ਨੂੰ ਦੇ ਦਿੱਤੀ ਜਾਵੇਗੀ ਗੰਨੇ ੨੦੦੫ ਸੀਜਨਪਿੜਾਈ ਸੂਰੂ ਕਰ ਦਿੱਤੀ ਜਾਵੇਗੀ ਲੋਕਾ ਨੇ ਵਿਸ਼ਵਾਸ ਰੱਖ ਕੇ ਆਪਣਾਂ ਧਰਨਾਂ ਚੁੱਕ ਦਿੱਤਾਂ ਮਾਲਕਾਂ ਵੱਲੋ ੨੦੦੫ ਗੰਨੇ ਦੀ ਮਿੱਲ ਸੁਰੂ ਕਰ ਦਿੱਤੀ ਗਈ ਉਸ ਵਕਤ ਪੰਜਾਬ ਅੰਦਰ ਕਾਗਰਸ ਦੀ ਸਰਕਾਰ ਵੀ ਬਣ ਚੁੱਕੀ ਮਹਾਰਾਜਾ ਅਮਰਿੰਦ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ
ਮੁੱਖ ਮੰਤਰੀ ਸਹਿਬ ਕੈਪਟਨ ਅਮਰਿੰਦਰ ਸਿੰਘ ਗੰਨੇ ਦੀ ਮਿੱਲ ਦਾ ਨੀਹ ਪੱਥਰ ਰੱਖਣਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ੧੩-੧੨-੨੦੦੬ ਸ਼ੂਗਰ ਮਿੱਲ ਅਤੇ ਬਿਜਲੀ ਘਰ ਰਜੋਆਂ ਦਾ ਨੀਹ ਪੱਥਰ ਰੱਖਣ ਲਈ ਆਏ ਬਿਜਲੀ ਘਰ ਵੀ ਮਿੱਲ ਦਾ ਇੱਕ ਆਪਣਾਂ ਪ੍ਰਜੈਕਟ ਸੀ ੨੦੦੬ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਜਾਰਤ ਦੇ ਵਜੀਰ ਲੋਕ ਨਿਰਮਾਣ ਮੰਤਰੀ ਪ੍ਰਤਾਪ ਸਿੰਘ ਬਾਜਵਾਂ ਦੇ ਕਰੀਬੀ ਸਾਥੀਆਂ ਚੋ ਇੱਕ ਸੀ ਦੂਸਰੇ ਪਾਸੇ ਹਲਕਾਂ ਸ਼੍ਰੀ ਹਰਗੋਭਿਦਪੁਰ ਤੋ ਕਾਂਗਰਸ ਦੀ ਟਿਕਟ ਤੋ ਫਤਹਿ ਬਾਜਵਾਂ ਹਾਰ ਗਏ ਪਰ ਹਲਕਾਂ ਸ਼੍ਰੀ ਹਰਗੋਬਿੰਦਰ ਦੇ ਹਲਕਾਂ ਇਨਚਾਰਜ ਫਤਹਿ ਬਾਜਵਾਂ ਸਿੰਘ ਨੂੰ ਇਨਚਾਰਜ ਲਗਾਇਆਂ ਹੋਇਆ ਸੀ ਜਦ ਮੁੱਖ ਮੰਤਰੀ ਅਮਰਿੰਦਰ ਸਿੰਘ ੨੦੦੬ ਨੂੰ ਨੀਹ ਪੱਥਰ ਰੱਖਣ ਲਈ ਤਾ ਉਸ ਵਕਤ ਸਰਕਾਰੀ ਹੈਲੀਕਪਟਰ ਪਿੰਡ ਰਜੋਆ ਦੀ ਦਾਣਾਂ ਮੰਡੀ ਚ ਉਤਰਾਇਆ ਗਿਆ ਜਦ ਸ਼ੂਗਰ ਮਿੱਲ ਦਾ ਨੀਹ ਪੱਥਰ ਰੱਖ ਕੇ ਪਿੰਡ ਰਜੋਆਂ ਵਿਖੇ ਬਿਜਲੀ ਘਰ ਨੀਹ ਪੱਥਰ ਰੱਖਣ ਗਏ ਤਾਂ ਜਦ ਹੈਲੀਕਪਟਰ ਜਾਣ ਲੱਗਾਂ ਤਾਂ ਉਡਣ ਸਮੇ ਨਜਦੀਕ ਬਿਜਲੀ ਦੀਆਂ ਤਾਰਾਂ ਨਾਲ ਹੈਲੀਕਪਟਰ ਟਕਰਾਂ ਗਿਆ ਮੁੱਖ ਮੰਤਰੀ ਹੈਲੀਕਪਟਰ ਹਾਦਸੇ ਚ ਵਾਲ ਵਾਲ ਬਚ ਗਏ ਜਿਹਨਾਂ ਉਸ ਵਕਤ ਆਪਣਾਂ ਹੈਲੀਕਪਟਰ ਛੱਡ ਕਾਰ ਰਹੀ ਚੰਡੀਗੜz ਜਾਣਾਂ ਪਿਆ ਤਿੰਨ ਚਾਰ ਦਿਨ ਉਹਨਾਂ ਦਾ ਹੈਲੀਕਪਟਰ ਰਜੋਆਂ ਪਿੰਡ ਖੜਾ ਰਹਾਂ।

ਜਦੋ ਸਰਾਬ ਦੀ ਮਿੱਲ ,ਗੰਨੇ ਦੀ ਮਿੱਲ, ਬੀਅਰ ਦੀ ਮਿੱਲ ,ਗੱਤੇ ਦੀ ਮਿੱਲ ,ਇਸ ਪ੍ਰਜੈਕਟ ਚ ਬਿਜਲੀ ਪੈਦਾਂ ਹੋਣ ਲੱਗ ਪਈ ਤਾਂ ਮਿੱਲ ਆਧਿਕਾਰੀਆਂ ਵੱਲ ਸ਼ੂਗਰ ਮਿੱਲ ਦਾ ਜੋ ਸੀਰਾ ਇੱਕ ਜਗਾਂ ਇੱਕਠਾਂ ਕੀਤਾਂ ਜਾਦਾਂ ਪਰ ਜੋ ਜਹਰੀਲਾਂ ਪਾਣੀ ਨੂੰ ਸਾਂਫ ਕਰ ਕੇ ਕਿਸਾਨਾਂ ਦੇ ਖੇਤਾਂ ਨੂੰ ਦੇਣਾਂ ਹੁੰਦਾਂ ਹੋ ਪਾਣੀ ਸਾਂਫ ਕੀਤੇ ਤੋ ਬਗੈਰ ਚੋਰੀ ਰਾਤ ਨੂੰ ਬਿਆਸ ਦਰਿਆਂ ਦੇ ਨਾਲ ਆ ਰਹੀ ਨਹਿਰ ਚੇ ਛੁੱਟਿਆਂ ਜਾਦਾਂ।
ਜਦ ੨੦੦੭-੮ ਗੰਨੇ ਦੀ ਪੀੜਾਈ ਦਾ ਸੀਜਨ ਸੁਰੂ ਹੋ ਰਿਹਾ ਸੀ ਤਾਂ ਮਿੱਲ ਦੀ ਚਿਮਨੀ ਚੋ ਨਿਕਲਣ ਵਾਲੇ ਧੂਏ ਦੀ ਸਵਾਹ ਪਿੰਡ ਭੁਤਣਪੁਰ ,ਕੀੜੀ ਅਫਗਵਾਨਾਂ ,ਭੇਤਪੱਤਣ ਆਦਿ ਲੋਕਾਂ ਦੇ ਘਰਾਂ ਜਾ ਪੈ ਰਹੀ ਸੀ ਜਿਸ ਨਾਲ ਘਰਾਂ ਚ ਸਵਾਹ ਨਾਲ ਹਰ ਪਾਸੇ ਹੀ ਕਾਲਾਂ ਦਿਖ ਰਿਹਾ ਸੀ ਇਸ ਲਈ ਜਰਰੀਲਾਂ ਪ੍ਰਦੂਸਣ ਨੂੰ ਰੋਕਣ ਲਈ ਪਿੰਡ ਕੀੜੀ ਅਫਗਵਾਨਾ ਮੋਜੂਦਾਂ ਸਰਪੰਚ ਉਸ ਟਾਈਮ ਲਖਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਸਮੂਹ ਪਿੰਡ ਦੀ ਅਗਵਾਈ ਚ ਮਿੱਲ ਬੰਦ ਕਰ ਲਈ ਚੱਕਾ ਜਾਮ ਕੀਤਾਂ ਗਿਆ ਜੋ ਨੇੜਲੇ ਪਿੰਡਾ ਦੀ ਸਮੂਹ ਪੰਚਾਇਤ ਹਰੇਕ ਘਰ ਚ ਇੱਕ ਇੱਕ ਆਦਮੀ ਧਰਨੇ ਬੈਠ ਗਿਆਂ ਜੋ ਧਰਨੇ ਦੇ ਕਾਰ ਸ਼ਰਾਬ / ਸ਼ੂਗਰ ਮਿੱਲ ਬੰਦ ਕਰਨੀ ਪਈ ਇਹਨਾਂ ਦਾ ਸ਼ਾਥ ਦੇਣ ਕਿਸਾਨ ਯੂਨੀਅਨ ਏਕਤਾਂ ਤੋਇਲਾਵਾਂ ਹੋਰ ਜਥੇਬੰਦੀਆਂ ਬੈਠ ਗਈਆਂ ਧਰਨੇ ਚ ਜੋ ਦਿਨ ਰਾਤ ੪-੫ ਧਰਨਾਂ ਜਾਰੀ ਰਿਹਾਂ ਜੋ ਮਿੱਲ ਮਿੱਲ ਮਾਲਕਾਂ ਨੇ ਆਖਿਰ ਧਰਨਾਕਾਰੀਆਂ ਅੱਗੇ ਗੋਡੇ ਟੇਕ ਦਿੱਤੇ ਸਾਰੀਆਂ ਸ਼ਰਤਾਂ ਮੰਨ ਲਈਆਂ ਜਿਹਨਾਂ ਮੰਗਾ ਮੁੱਖ ਮੰਗਾਂ ਇਹ ਸੀ ਪਿੰਡ ਕੀੜੀਅਫਗਵਾਨ ਲਾਗਲੇ ਪਿੰਡਾਂ ਨੂੰ ਪਰਚੀ ਸਪੈਸਲ ਦੇਣੀ ਰੋਜਾਨਾਂ ੨੦- ੩੦ ਪਰਚੀਆਂ ਦੇਣੀਆਂ ਇਹਨਾਂ ਪਿੰਡਾਂ ਵਾਲਿਆਂ ਨੂੰ ਕੀੜੀ ਅਫਗਵਾਨਾ ਪਿੰਡ ਤੇ ਭੂਤਣਪੁਰ ਦੇ ਲੋਕਾਂ ਨੂੰ ਮੈਡੀਕਲ ਰਾਸੀ ੨ ਲੱਖ ਸਲਾਨਾਂ ਦੇਣੀ ਹੋਵੇਗੀ ਬੱਚਿਆਂ ਨੂੰ ਫ੍ਰੀ ਪੜਾਈ ਸਕੂਲ ਦਾ ਪ੍ਰਬੰਧ ਕਰਨਾਂ , ਸਾਫਸੁਧਰਾਂ ਪਾਣੀ ਮੁਹੰਈਆਂ ਕਰਾਉਣਾਂ , ਮਿੱਲ ਚ ਨਿਕਲਣ ਵਾਲਾ ਗੰਦਾਂ ਪਾਣੀ ਸਾਂਫ ਕਰ ਕਿਸਨਾਂ ਦੇ ਖੇਤਾਂ ਨੂੰ ਸਪਲਾਈ ਕਰਨਾ ਆਦਿ ਮੰਗਾਂ ਸੀ ਜੋ ਉਸ ਵਕਤ ਜਿਲਾਂ ਡਿਪਟੀ ਕਮਿਸ਼ਨ ਗੁਰਦਾਸਪੁਰ ,ਐਸ.ਡੀ.ਐਮ ਬਟਾਲਾ ,ਤਹਿਸੀਲਦਾਰ ,ਨਾਈਬ ਤਹਿਸੀਲਦਾਰ ਆਦਿ ਆਗੂਆਂ ਦੀ ਹਾਜਰੀ ਚ ਪੁਲਿਸ ਚੋਕੀ ਹਰਚੋਵਾਲ ਵਿਖੇ ਕਰਾਰਨਾਮਾਂ ਲ਼ਿਖਿਆਂ ਗਿਆਂ ਉਸ ਅਕਾਲੀ ਦਲ ਸੀਨੀਅਰ ਆਗੂ ਜਿਲਾਂ ਪਧਾਂਨ ਸੁੱਚਾ ਲੰਗਾਹ ਆਦਿ ਅਕਾਲੀ ਆਗੂਆਂ ਦੀ ਸਮੂਲੀਅਤ ਖਾਸ ਰਹੀ ੨੦੦੭-੮ ਪੰਜ ਛੇ ਦਿਨ ਬਆਦ ਮਿੱਲ ਚਾਲੂ ਹੋ ਗਈ ਮਿੱਲ ਚਾਲੂ ਕਰਨ ਲਈ ਲੱਖਾ ਰੁਪਏ ਖਰਚ ਕਰਨੇ ਪਏ।

ਸ਼ੂਗਰ ਮਿੱਲ ਚਾਲੂ ਹੋ ਜਾਣ ਕਾਰਨ ੨੦੦੮ -੯-੧੦ ਤੱਕ ਹਰੇਕ ਸਾਲ ਪਿੰਡ ਕੀੜੀ ਅਫਗਵਾਨਾ ਆਦਿ ਪਿੰਡਾਂ ਦਾ ਪਰਚੀਆਂ ਨਾ ਮਿਲਣ ਕਾਰਨ ਹਰੇਕ ਸਾਲ ਧਰਨਾਂ ਲੱਗ ਜਾਦਾਂ ਜਦ ਇਹਨਾਂ ਲੋਕਾਂ ਨੂੰ ਪਰਚੀਆਂ ਮਿਲ ਜਾਦੀਆਂ ਧਰਨਾਂ ਚੁੱਕ ਲਿਆ ਜਾਦਾਂ।

੨੦੧੩- ੧੪ ਸਨ ਚ ਫਿਰ ਮਿੱਲ ਵੱਲੋ ਪ੍ਰਦੂਸਣ ਨੂੰ ਲੈ ਕੇ ਭੇਟਪੱਤਣ ਦੇ ਵਾਸੀ ਨੇ ਸਕਾਇਤ ਕੀਤੀ ਪ੍ਰਦੂਸਣ ਬੋਰਡ ਨੂੰ ਉਸ ਵਕਤ ਚੈਅਰਮੈਨ ਕਾਹਨ ਸਿੰਘ ਪੰਨੂ ਸੀ ਜਿਨਾਂ ਇੱਕ ਵਿਸ਼ੇਸ ਟੀਮ ਪਟਿਆਲਾ ਤੋ ਭੇਜੀ ਜੋ ਮੋਕੇ ਫੜੇ ਗਏ ਮਿੱਲ ਆਧਿਕਾਰੀ ਜੋ ਗੰਦਾਂ ਪਾਣੀ ਦਰਿਆ ਚ ਪਾਉਦੇ ਸੀ ਜੋ ਪ੍ਰਦੂਸਣ ਬਰੋਡ ਆੀਦਕਾਰੀਆਂ ਨੇ ਮਿੱਲ ਸੀਲ ਕਰ ਦਿੱਤੀ ਦਰਿਆਂ ਜੋ ਗੰਦਾਂ ਪਾਣੀ ਸੁੱਟ ਦੇ ਸੀ ਉਸ ਪਾਈਨ ਲਾਈਨ ਬੰਦ ਕਰ ਦਿੱਤਾਂ ਗਿਆ।

ਮਿੱਲ ਆਧਿਕਾਰੀਆਂ ਵੱਲੋ ਮਿੱਲ ਨੂੰ ਚਾਲੂ ਕਰਨ ਲਈ ਹਰੇਕ ਵਸੀਲਾਂ ਵਰਤਿਆਂ ਉਸ ਵਕਤ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਐਮ.ਐਲ.ਏ ਨੂੰ ਰਹਾਇਸ ਮਿੱਲ ਦਾ ਮੈਨੇਜਰ ਗਿਆ ਹੋਇਆ ਸੀ ਜੋ ੨੦ ਲੱਖ ਰੁਪਏ ਕਾਰ ਡਰਾਈਵਰ ਲੈ ਕੇ ਫਰਾਰ ਹੋ ਗਿਆਂ ਜੋ ਉਸ ਟਾਈਮ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸੀ।
ਵੀਹ ਦਿਨਾਂ ਬਆਦ ਲੈਣ ਦੇਣ ਕਰ ਮਿੱਲ ਚਾਲੂ ਕਰ ਦਿੱਤੀ ਗਈ ।

ਹੁਣ ਫਿਰ ੨੦੧੮ ਮਿੱਲ ਵੱਲੋ ਜੋ ਕਾਰਨਾਮਾਂ ਕੀਤਾਂ ਗਿਆਂ ਹੁਣ ਸਾਰਿਆ ਨੂੰ ਪਤਾ ਹੈ ਕਈ ਟਨ ਜਹਰੀਲਾਂ ਸੀਰਾਂ ਪਾਣੀ ਸੁੱਟ ਦਿੱਤਾ ਜਿਸ ਨਾਲ ਹਜਾਰਾਂ ਟਨ ਮੱਛੀਆਂ ਮਰ ਗਈਆਂ ਜਿਸ ਨਾਲ ਮਿੱਲ ਨੂੰ ਪੰਜ ਕਰੋੜ ਰੁਪਏ ਜੁਰਮਾਨਾਂ ਕੀਤਾਂ ੨੫ ਲੱਖ ਦੀ ਸਕਾਉਟੀ ਜਬਤ ਕਰ ਲਈ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਇਹ ਮਿੱਲ ਦੇ ਮਾਲਕਾਂ ਜਿਥੇ ਅਰਬਾਂ ਰੁਪਏ ਦੀ ਜਾਇਦਾਤ ਦੇ ਮਾਲਕ ਬਣ ਗਏ ਦੂਸਰੇ ਪਾਸੇ ਅੱਧੀ ਦਰਜ ਤਕਰੀਬਨ ਪ੍ਰਜੈਕਟ ਲਗਾ ਦਿੱਤੇ ਹਨ ਜੋ ਕਰੋੜਾਂ ਰੁਪਏ ਦੀ ਆਮਦਨ ਹੋ ਰਹੀ ਹੈ ਸ਼ੂਗਰ ਮਿੱਲ ਤੋ ਇਲਾਵਾਂ ਬਾਕੀ ਮਿੱਲਾਂ ਦੀ ਕਮਾਈ ਬਹੁਤ ਹੋ ਰਹੀ ਹੈ ਇੱਕ ਆਪਣਾਂ ਬਿਜਲੀ ਘਰ ਲਗਾਇਆਂ ਹੋਇਆਂ ਜਿਸ ਰੋਜਾਂਨਾਂ ਦੋ ਲੱਖ ਦੀ ਬਿਜਲੀ ਵੇਚੀ ਜਾ ਰਹੀ ਇਸ ਲਈ ਘਾਟਾਂ ਵਾਧਾ ਇੱਕ ਕਿਸਮਤ ਦੀ ਗੱਲ ਹੈ।

ਅੱਗੇ ਹੁਣ ਦੇਖਣਾਂ ਕੀ ਹੋਤਾਂ ਅੱਗੇ ਅੱਗੇ

Share Button

Leave a Reply

Your email address will not be published. Required fields are marked *