Mon. Jul 15th, 2019

ਚੱਠਾ ਸਪੋਰਟਸ ਕਲੱਬ ਦੀ ਹੋਈ ਅਹਿਮ ਮੀਟਿੰਗ

ਚੱਠਾ ਸਪੋਰਟਸ ਕਲੱਬ ਦੀ ਹੋਈ ਅਹਿਮ ਮੀਟਿੰਗ

28-22

ਦਿੜਬਾ ਮੰਡੀ 27 ਜੂਨ (ਰਣ ਸਿੰਘ ਚੱਠਾ) ਨੇੜਲੇ ਪਿੰਡ ਚੱਠਾ ਨੰਨਹੇੜਾ ਵਿਖੇ ਪ੍ਰਧਾਨ ਰਣਜੀਤ ਸਿੰਘ ਬਿੱਲਾ ਅਤੇ ਚੇਅਰਮੈਨ ਚਮਕੋਰ ਸਿੰਘ ਖਾਲਸਾ ਦੀ ਅਗਵਾਈ ਹੇਠ ਅੱਜ ਚੱਠਾ ਸਪੋਰਟਸ ਕਲੱਬ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ।ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਬਿੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੱਠਾ ਕਲੱਬ ਵੱਲੋਂ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜਕੇ ਯੋਗਦਾਨ ਪਾਇਆ ਜਾਂਦਾ ਹੈ।ਜਿਵੇਂ ਕਿ ਨਸ਼ਿਆਂ ਖਿਲਾਫ ਸੈਮੀਨਾਰ ਕਰਵਾਕੇ ਲੋਕਾਂ ਨੂੰ ਨਸਿਆਂ ਤੋਂ ਬਚਣ ਲਈ ਜਾਗਰੂਕ ਕਰਨਾ।ਭਿਆਨਕ ਬਿਮਾਰੀਆਂ ਤੋਂ ਬਚਣ ਲਈ ਪਿੰਡ ਦੀ ਸਾਫ ਸਫਾਈ ਕਰਵਾਕੇ ਵੱਧ ਤੋਂ ਵੱਧ ਰੁੱਖ ਲਗਾਉਣਾ।ਪੜ੍ਹਾਈ ਅਤੇ ਖੇਡਾਂ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨਾ ਖੂਨ ਦਾਨ ਕੈਂਪ ਲਗਾਕੇ ਲੋਕਾਂ ਨੂੰ ਖੂਨ ਦਾਨ ਕਰਨ ਲਈ ਉਤਸਾਹਿਤ ਕਰਨਾ ਸਾਡੇ ਕਲੱਬ ਦੇ ਮੁੱਖ ਮਕਸਦ ਹਨ । ਅਮਰੀਕ ਸਿੰਘ ਚੱਠਾ ਤੇ ਸੀਪਾ ਚੱਠਾ ਨੇ ਪੰਚਾਇਤ ਵੱਲੋਂ ਸਰਕਾਰੀ ਹਾਈ ਸਕੂਲ ਨੂੰ ਅਪਗਰੈਡ ਕਰਵਾਕੇ ਸਰਕਾਰੀ ਸੰਕੈਂਡਰੀ ਸਕੂਲ ਬਣਵਾਉਣਾ ਅਤੇ ਨੋਜਵਾਨਾਂ ਦੀ ਮੁੱਖ ਮੰਗ ਖੇਡ ਸਟੇਡੀਅਮ ਦਾ ਵੱਡੇ ਪੱਧਰ ਤੇ ਚੱਲ ਰਿਹਾ ਕੰਮ ਪੰਚਾਇਤ ਦਾ ਸ਼ਲਾਘਾਯੋਗ ਉੱਦਮ ਦੱਸਿਆ।ਕਲੱਬ ਦੇ ਇਕੱਤਰ ਹੋਏ ਨੋਜਵਾਨਾਂ ਨੇ ਪੰਚਾਇਤ ਨੂੰ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਹਰ ਤਰ੍ਹਾਂ ਲਈ ਸਾਥ ਦੇਣ ਦਾ ਭਰੋਸਾ ਦਿਵਾਇਆ।ਇਸ ਮੋਕੇ ਸਰਪੰਚ ਭੋਲਾ ਸਿੰਘ,ਗੁਰਪਿਆਰ ਸਿੰਘ ਪੰਚ,ਜਸਪਾਲ ਸਿੰਘ ਕਾਲਾ,ਰਾਮ ਸਿੰਘ ਗੱਡਾ,ਰਣਜੀਤ ਮੋੜ, ਰੇਸਮ ਸਿੰਘ ਖਾਲਸਾ,ਪ੍ਰਧਾਨ ਜਗਪਾਲ ਸਿੰਘ, ਗੁਰਮੇਲ ਸਿੰਘ,ਧਰਮਪਾਲ ਸਿੰਘ; ਸੇਵਾ ਸਿੰਘ ਪੰਚ,ਰਘਬੀਰ ਸਿੰਘ ਪੰਚ,ਹਰਵਿੰਦਰ ਸਿੰਘ ਪੰਚ,ਨਛੱਤਰ ਸਿੰਘ,ਤੀਰਥ ਸਿੰਘ,ਸਗਨੀ,ਕਾਲੂ ਮਹੰਤ,ਜੱਗੀ ਸਿੰਘ,ਕੀਪਾ ਸਿੰਘ,ਤਰਸੇਮ ਸਿੰਘ ਪੱਪੀ,ਮਨਦੀਪ ਸਿੰਘ,ਗੁਰਦੀਪ ਸਿੰਘ,ਹਰਪਾਲ ਸਿੰਘ,ਗੁਰਵਿੰਦਰ ਸਿੰਘ,ਹਿੰਦਰੀ ਸਿੰਘ,ਅਮਿਰਤ ਸਿੰਘ,ਕਾਕਾ ਸਿੰਘ,ਇੰਦਰਜੀਤ ਸਿੰਘ,ਸਿਵਜ਼ੀ ਸਿੰਘ,ਸੁਖਵੀਰ ਸਿੰਘ,ਆਦਿ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: