ਚੱਕਰਵਾਤੀ ਤੂਫਾਨ ਵਰਧਾ ਦੇ ਸ਼ੰਕੇ ਨਾਲ ਆਂਧਰ ਪ੍ਰਦੇਸ਼ ‘ਚ ਹਾਈ ਅਲਰਟ

ss1

ਚੱਕਰਵਾਤੀ ਤੂਫਾਨ ਵਰਧਾ ਦੇ ਸ਼ੰਕੇ ਨਾਲ ਆਂਧਰ ਪ੍ਰਦੇਸ਼ ‘ਚ ਹਾਈ ਅਲਰਟ

ਅਮਰਾਵਤੀ (ਏਜੰਸੀ): ਚੱਕਰਵਾਤੀ ਤੂਫਾਨ ‘ਵਰਧਾ’ ਦੇ ਅਗਲੇ ਦੋ ਦਿਨਾਂ ‘ਚ ਬੰਗਾਲ ਦੀ ਖਾੜੀ ਦੇ ਤੱਟ ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ। ਇਸ ਕਾਰਨ ਆਂਧਰ ਪ੍ਰਦੇਸ਼ ਸਰਕਾਰ ਨੇ ਨੇਲੋਰ, ਪ੍ਰਕਾਸ਼ਮ, ਗੁੰਟੂਰ ਅਤੇ ਿਯਸ਼ਨਾ ਜ਼ਿਲ੍ਹੇ ਦੀ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਹਾਈ ਅਲਰਟ ਕਰ ਦਿੱਤਾ ਹੈ।
ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਸ਼ਨਿਚਰਵਾਰ ਸਵੇਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਟੈਲੀ ਕਾਨਫਰੰਸ ਕਰਕੇ ਉਨ੍ਹਾਂ ਨੂੰ ਸਾਰੇ ਇਹਤਿਹਾਤੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੈਂ ਖਾੜੀ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ। ਮੈਂ ਲਗਾਤਾਰ ਸਥਿਤੀ ਦੀ ਨਿਗਰਾਨੀ ਕਰਾਂਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਨਕਦੀ ਅਤੇ ਖੁਰਾਕੀ ਸਮੱਗਰੀ ਦੇ ਉਚਿਤ ਭੰਡਾਰ ਬਣਾਏ ਰੱਖਣ। ਨਾਲ ਹੀ ਐਮਰਜੈਂਸੀ ਹਾਲਤ ਲਈ ਬਿਜਲੀ ਦੀ ਖੰਭੇ ਅਤੇ ਸੀਮੈਂਟ ਵੀ ਤਿਆਰ ਰੱਖਣ।
ਰਾਸ਼ਟਰੀ ਆਫਤ ਮੈਨੇਜਮੈਂਟ ਅਥਾਰਟੀ (ਐੱਨਡੀਐੱਮਏ) ਮੁਤਾਬਕ ਚੱਕਰਵਾਤੀ ਤੂਫਾਨ ਫਿਲਹਾਲ ਵਿਸ਼ਾਖਾਪਟਨਮ ਤੋਂ 840 ਕਿਲੋਮੀਟਰ ਦੱਖਣ ਪੂਰਬ ‘ਚ ਸਥਿਤ ਹੈ। ਨਾਲ ਹੀ ਆਂਧਰ ਪ੍ਰਦੇਸ਼ ਤੱਟ ਨਾਲ ਲੱਗਦਾ ਸਮੁੰਦਰ ਲਗਾਤਾਰ ਗੜਬੜਸ਼ੁਦਾ ਬਣਿਆ ਹੋਇਆ ਹੈ। ਪਿਛਲੇ ਕੁਝ ਘੰਟਿਆਂ ਦੌਰਾਨ ਇਹ ਤੂਫਾਨ 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੱਛਮੀ ਉੱਤਰ ਪੱਛਮ ਵੱਲ ਵੱਧ ਰਿਹਾ ਹੈ। ਅਗਲੇ 24 ਘੰਟਿਆਂ ਦੌਰਾਨ ਇਸ ਦੇ ਹੋਰ ਤੇਜ਼ ਹੋਣ ਦਾ ਖ਼ਤਰਾ ਹੈ। ਐੱਨਡੀਐੱਮਏ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਤਕ ਇਹ ਆਪਣੀ ਤੀਬਰਤਾ ਦੇ ਸਿਖਰ ‘ਤੇ ਰਹੇਗਾ। ਮੌਸਮ ਵਿਭਾਗ ਮੁਤਾਬਕ ਇਹ ਤੂਫਾਨ ਕਵਾਲੀ ਅਤੇ ਮਛਲੀਪਟਨਮ ਦੇ ‘ਚ ਕਿਤੇ ਵੀ ਵਰ੍ਹ ਸਕਦਾ ਹੈ। ਇਸ ਦੇ ਪ੍ਰਭਾਵ ਨਾਲ ਆਂਧਰ ਪ੍ਰਦੇਸ਼ ਦੇ ਦੱਖਣੀ ਤੱਟੀ ਜ਼ਿਲਿ੍ਹਆਂ ‘ਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ। ਲਿਹਾਜ਼ਾ ਮਛੇਰਿਆਂ ਨੂੰ ਸਮੁੰਦਰ ‘ਚ ਨਹੀਂ ਜਾਣ ਦੀ ਸਲਾਹ ਦਿੱਤੀ ਹੈ। ਜੋ ਪਹਿਲਾਂ ਤੋਂ ਸਮੁੰਦਰ ‘ਚ ਹਨ, ਉਨ੍ਹਾਂ ਨੂੰ ਵਾਪਸ ਆਉਣ ਦਾ ਮਸ਼ਵਰਾ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *