Sat. Jun 15th, 2019

ਚੱਕਰਵਰਤੀ ਤੂਫ਼ਾਨ ਦੇ ਚੱਲਦਿਆਂ ਗੁਜਰਾਤ ‘ਚ ਅਲਰਟ ਜਾਰੀ

ਚੱਕਰਵਰਤੀ ਤੂਫ਼ਾਨ ਦੇ ਚੱਲਦਿਆਂ ਗੁਜਰਾਤ ‘ਚ ਅਲਰਟ ਜਾਰੀ

ਅਹਿਮਦਾਬਾਦ : ਇੱਕ ਪਾਸੇ ਜਿੱਥੇ ਮਾਨਸੂਨ ਅੱਗੇ ਵੱਧ ਰਹੀ ਹੈ, ਉੱਥੇ ਹੀ ਬੰਗਾਲ ਦੀ ਖਾੜੀ ਵਿੱਚ ਇੱਕ ਚੱਕਰਵਰਤੀ ਤੂਫਾਨ ਉੱਠ ਰਿਹਾ ਹੈ । ਇਸ ਚੱਕਰਵਰਤੀ ਤੂਫ਼ਾਨ ਦਾ ਨਾਂ ਵਾਯੂ ਹੈ । ਜਿਸਨੂੰ ਲੈ ਕੇ ਭਾਰਤੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਤੂਫ਼ਾਨ ਤੇਜ਼ੀ ਨਾਲ ਗੁਜਰਾਤ ਵੱਲ ਵੱਧ ਰਿਹਾ ਹੈ ਅਤੇ ਇਸ ਦਾ ਅਸਰ ਮਹਾਰਾਸ਼ਟਰ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ।

ਇਸ ਮਾਮਲੇ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਕਸ਼ਦੀਪ ਦੇ ਦੱਖਣ-ਪੂਰਬੀ ਅਰਬ ਸਾਗਰ ਦੇ ‘ਤੇ ਦਬਾਅ ਦਾ ਖੇਤਰ ਬਣਿਆ ਹੋਇਆ ਹੈ । ਜਿਸ ਕਾਰਨ ਇਹ ਅਗਲੇ 12 ਘੰਟਿਆਂ ਵਿੱਚ ਹੋਰ ਵੀ ਗਹਿਰਾ ਹੋ ਸਕਦਾ ਹੈ । ਜਿਸਦੇ ਨਾਲ ਇਹ ਵਾਯੂ ਚੱਕਰਵਾਤ ਵਿੱਚ ਬਦਲ ਜਾਵੇਗਾ । ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਚੱਕਰਵਾਤ ਦਾ ਸਭ ਤੋਂ ਜ਼ਿਆਦਾ ਅਸਰ ਗੁਜਰਾਤ ਵਿੱਚ ਦੇਖਣ ਨੂੰ ਮਿਲੇਗਾ । ਮੌਸਮ ਵਿਭਾਗ ਨੇ ਦੱਸਿਆ ਹੈ ਕਿ ਵਾਯੂ ਚੱਕਰਵਾਤ ਪੋਰਬੰਦਰ ਅਤੇ ਮਹੂਆ ਦੇ ਕੋਲ ਤੱਟ ਨਾਲ ਜਾ ਕੇ ਟਕਰਾਏਗਾ । ਜਿਸ ਤੋਂ ਬਾਅਦ ਖਤਰਨਾਕ ਹਵਾਵਾਂ ਅਤੇ ਤੇਜ਼ ਬਾਰਿਸ਼ ਹੋਵੇਗੀ । ਇਨ੍ਹਾਂ ਹਵਾ ਦੀ ਰਫ਼ਤਾਰ 110-120 ਕਿ. ਮੀ ਪ੍ਰਤੀ ਘੰਟਾ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੋਮਵਾਰ ਨੂੰ ਵਿਭਾਗ ਨੇ ਕਿਹਾ ਕਿ ਅਗਲੇ 72 ਘੰਟਿਆਂ ਦੌਰਾਨ ਇਸ ਦੇ ਉੱਤਰ-ਉੱਤਰ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ । ਜਿਸ ਕਾਰਨ ਮੌਸਮ ਵਿਭਾਗ ਨੇ ਮਛੇਰਿਆਂ ਨੂੰ ਅਗਲੇ ਕੁਝ ਦਿਨਾਂ ਤੱਕ ਕੇਰਲ ਤੱਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਜਯੰਤ ਸਰਕਾਰ ਨੇ ਦੱਸਿਆ ਕਿ ਇਹ ਤੂਫ਼ਾਨ ਲਕਸ਼ਦੀਪ ਦੇ ਦੱਖਣੀ-ਪੂਰਬੀ ਅਤੇ ਪੂਰਬੀ ਮੱਧ ਅਰਬ ਸਾਗਰ ਤੋਂ 31 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਵੱਲ ਵਧੇਗਾ । ਜਿਸਦੇ ਬਾਅਦ 12 ਜੂਨ ਦੀ ਸ਼ਾਮ ਨੂੰ ਗੁਜਰਾਤ ਵਿੱਚ ਇਸ ਦਾ ਅਸਰ ਦਿਖੇਗਾ ।

ਸਰਕਾਰ ਵੱਲੋਂ ਇਸ ਤੂਫ਼ਾਨ ਨੂੰ ਦੇਖਦੇ ਹੋਏ ਸੂਬੇ ਦੀਆਂ ਸਾਰੀਆਂ ਬੰਦਰਗਾਹਾਂ ‘ਤੇ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਵਿੱਚ ਜਾਮਨਗਰ, ਪੋਰਬੰਦਰ, ਊਨਾ, ਜਾਫਰਬਾਦ, ਵੇਰਾਵਲ ਸਮੇਤ ਬੰਦਰਗਾਹਾਂ ‘ਤੇ ਇੱਕ ਸਿਗਨਲ ਲਗਾਇਆ ਹੈ । ਮੌਸਮ ਵਿਭਾਗ ਦੇ ਡਾਇਰੈਕਟਰ ਦੇ ਜਯੰਤਾ ਸਰਕਾਰ ਨੇ ਦੱਸਿਆ ਹੈ ਕਿ ਇਸ ਤੂਫ਼ਾਨ ਦੇ ਚੱਲਦਿਆਂ ਸ਼ਹਿਰ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ ।

Leave a Reply

Your email address will not be published. Required fields are marked *

%d bloggers like this: