Sun. Sep 22nd, 2019

ਚੰਨ ’ਤੇ ਉੱਤਰਨ ਲਈ 15 ਜੁਲਾਈ ਨੂੰ ਸ੍ਰੀਹਰੀਕੋਟਾ ਤੋਂ ਰਵਾਨਾ ਹੋਵੇਗਾ ਚੰਦਰਯਾਨ–2

ਚੰਨ ’ਤੇ ਉੱਤਰਨ ਲਈ 15 ਜੁਲਾਈ ਨੂੰ ਸ੍ਰੀਹਰੀਕੋਟਾ ਤੋਂ ਰਵਾਨਾ ਹੋਵੇਗਾ ਚੰਦਰਯਾਨ–2

ਭਾਰਤੀ ਪੁਲਾੜ ਖੋਜ ਸੰਗਠਨ (ISRO – ਇਸਰੋ) ਨੇ ਜਾਣਕਾਰੀ ਦਿੱਤੀ ਹੈ ਕਿ ਉਹ ਚੰਦਰਯਾਨ–2 ਆਉਂਦੀ 15 ਜੁਲਾਈ ਨੂੰ ਪੁਲਾੜ ’ਚ ਭੇਜੇਗਾ। ਇਸ ਤੋਂ ਪਹਿਲਾਂ ਇਸਰੋ ਨੇ ਚੰਦਰਯਾਨ–2 ਨੂੰ ਪੁਲਾੜ ਭੇਜਣ ਲਈ ਨਵੀਂ ਮਿਤੀ ਨਿਰਧਾਰਤ ਕੀਤੀ ਸੀ।

ਚੰਦਰਯਾਨ–2 ’ਚ ਭੇਜਿਆ ਜਾ ਰਿਹਾ ਰੋਵਰ ਛੇ ਸਤੰਬਰ ਨੂੰ ਚੰਨ ਦੀ ਸਤ੍ਹਾ ਉੱਤੇ ਉੱਤਰੇਗਾ। ਇੱਥੇ ਵਰਨਣਯੋਗ ਹੈ ਕਿ ਹੁਣ ਤੱਕ ਇਸ ਯਾਨ ਨੂੰ ਪੁਲਾੜ ’ਚ ਭੇਜਣ ਦਾ ਪ੍ਰੋਗਰਾਮ ਚਾਰ ਵਾਰ ਟਾਲ਼ਿਆ ਜਾ ਚੁੱਕਾ ਹੈ। ਇਸ ਨੂੰ ਸ੍ਰੀਹਰੀਕੋਟਾ ਤੋਂ ਪੁਲਾੜ ’ਚ ਭੇਜਿਆ ਜਾਵੇਗਾ।

ਇਸਰੋ ਨੇ ਦੱਸਿਆ ਕਿ ਚੰਦਰਯਾਨ–2 ਮੁੱਖ ਤੌਰ ’ਤੇ ਤਿੰਨ ਹਿੱਸੇ ਹਨ: ਆਰਬਿਟਰ, ਲੈਂਡਰ ਤੇ ਰੋਵਰ। ਆਰਬਿਟਰ ਤੇ ਲੈਂਡਰ ਦੋਵੇਂ ਜੀਐੱਸਐੱਲਵੀ ਨਾਲ ਜੁੜੇ ਰਹਿਣਗੇ।

ਲਾਂਚ ਹੋਣ ਤੋਂ ਬਾਅਦ ਜਦੋਂ ਆਰਬਿਟਰ ਚੰਨ ਦੇ ਪੰਧ ਵਿੱਚ ਪੁੱਜੇਗਾ, ਤਾਂ ਲੈਂਡਰ ਉਸ ਤੋਂ ਵੱਖ ਹੋ ਕੇ ਚੰਨ ਦੇ ਦੱਖਣੀ ਧਰੁਵ ਉੱਤੇ ਪਹਿਲਾਂ ਤੋਂ ਨਿਰਧਾਰਤ ਸਥਾਨ ਉੱਤੇ ਉੱਤਰੇਗਾ। ਇਸ ਤੋਂ ਰੋਵਰ ਇਸ ਵਿੱਚੋਂ ਨਿੱਕਲ ਕੇ ਚੰਨ ਦੀ ਸਤ੍ਹਾ ’ਤੇ ਜਾ ਕੇ ਨਮੂਨੇ ਇਕੱਠੇ ਕਰੇਗਾ ਤੇ ਉਸ ਦਾ ਵਿਸ਼ਲੇਸ਼ਣ ਕਰ ਕੇ ਅੰਕੜੇ ਇਸਰੋ ਨੂੰ ਭੇਜੇਗਾ।

Leave a Reply

Your email address will not be published. Required fields are marked *

%d bloggers like this: