ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਚੰਨੀ ਵਲੋਂ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਨਾਲ ਮੁਲਾਕਾਤ

ਚੰਨੀ ਵਲੋਂ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਨਾਲ ਮੁਲਾਕਾਤ

2-18

ਪਟਿਆਲਾ, 1 ਜੂਨ (ਏਜੰਸੀ): : ਕਾਂਗਰਸ ਨੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੰਡਰੀਆਂਵਾਲੇ ‘ਤੇ ਹੋਏ ਹਮਲੇ ਦੀ ਜਾਂਚ ਸੀ.ਬੀ.ਆਈ ਹਵਾਲੇ ਕੀਤੇ ਜਾਣ ਸਬੰਧੀ ਆਪਣੀ ਮੰਗ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਹੈ। ਸਿੱਖ ਧਰਮ ਪ੍ਰਚਾਰਕ ਨਾਲ ਸ੍ਰੀ ਪਰਮੇਸ਼ਵਰ ਦਵਾਰ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਚੰਨੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜਾਂਚ ਪ੍ਰਤੀ ਲੋਕਾਂ ‘ਚ ਕੋਈ ਭਰੋਸਾ ਨਹੀਂ ਹੈ, ਜਿਹੜੀ ਹਾਲੇ ਵੀ ਇਕ ਪਾਸੇ ਦਾ ਖੇਡ ਖੇਡ ਰਹੀ ਹੈ। ਇਸ ਘਟਨਾ ਦੌਰਾਨ ਸੰਤ ਦਾ ਇਕ ਸਾਥੀ ਕਤਲ ਕਰ ਦਿੱਤਾ ਗਿਆ ਸੀ, ਕਿਵੇਂ ਐਸ.ਜੀ.ਪੀ.ਸੀ ਸ਼ਾਂਤੀ ਕਮੇਟੀ ਦਾ ਨਿਰਮਾਣ ਕਰਕੇ ਸਮਝੌਤਾ ਕਰਵਾਉਣ ਦੀ ਗੱਲ ਕਹਿ ਸਕਦੀ ਹੈ। ਚੰਨੀ ਨੇ ਪੂਰੇ ਮਾਮਲੇ ਦੀ ਸਮਾਂਬੱਧ ਸੀ.ਬੀ.ਆਈ ਜਾਂਚ ਕਰਵਾਏ ਜਾਣ ਦੀ ਮੰਗ ‘ਤੇ ਜ਼ੋਰ ਦਿੰਦਿਆਂ ਸਵਾਲ ਕੀਤਾ ਕਿ ਕੀ ਦੇਸ਼ ‘ਚ ਕੋਈ ਕਾਨੂੰਨ ਹੈ ਕਿ ਸੰਤ ਦੀ ਹੱਤਿਆ ਕਰਕੇ ਲੋਕ ਫਰਾਰ ਹੋ ਜਾਣ?
ਪੰਜਾਬ ‘ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ‘ਤੇ ਟਿੱਪਣੀ ਕਰਦਿਆਂ ਚੰਨੀ ਨੇ ਕਿਹਾ ਕਿ ਇਸ ਮੋਰਚੇ ‘ਤੇ ਅਕਾਲੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ ਰਹੀ ਹੈ। ਵੱਖ ਵੱਖ ਅਪਰਾਧਾਂ ਨਾਲ ਜੁੜੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਸੁਖਬੀਰ ਸਿੰਘ ਬਾਦਲ ਸੁਰੱਖਿਅਤ ਸੂਬੇ ਦੀ ਗੱਲ ਕਰ ਰਹੇ ਹਨ, ਲੇਕਿਨ ਉਨ੍ਹਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਜਾਂ ਤਾਂ ਡਿਪਟੀ ਮੁੱਖ ਮੰਤਰੀ ਪੰਜਾਬ ਦੀ ਅਸਲਿਅਤ ਤੋਂ ਜਾਣੂ ਨਹੀਂ ਹਨ, ਜਾਂ ਫਿਰ ਉਨ੍ਹਾਂ ਕੋਲ ਪ੍ਰੋਫੈਸ਼ਨਲ ਪੀ.ਆਰ. ਵਾਲਾ ਨਹੀਂ ਹੈ, ਜਿਹੜਾ ਉਨ•ਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਦੱਸ ਸਕੇ। ਜਿਹੜੇ ਇਨ੍ਹਾਂ ਹਾਲਾਤਾਂ ‘ਚ ਪੰਜਾਬ ਦੇ ਸੁਰੱਖਿਅਤ ਹੋਣ ਦਾ ਦਾਅਵਾ ਕਰਦੇ ਹਨ।
ਇਸ ਮੌਕੇ ਚੰਨੀ ਨਾਲ ਸੁਰਿੰਦਰ ਪਾਲ ਸਿੰਘ ਸੀਬੀਆ, ਰਜਿੰਦਰ ਦੀਪਾ, ਦਮਨ ਬਾਜਵਾ ਤੇ ਹਰਮਨ ਬਾਜਵਾ ਵੀ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: