ਚੰਨੀ ਦੀ ਮੌਜੂਦਗੀ ‘ਚ ਉਲਝੇ ਕਾਂਗਰਸੀ

ਚੰਨੀ ਦੀ ਮੌਜੂਦਗੀ ‘ਚ ਉਲਝੇ ਕਾਂਗਰਸੀ

2016_10image_18_18_243117008cong-llਮੋਗਾ : ਮੋਗਾ ਵਿਖੇ ਕਰਵਾਈ ਗਈ ਕਾਂਗਰਸ ਦੀ ਬੈਠਕ ਦੌਰਾਨ ਕਾਂਗਰਸੀ ਆਗੂ ਆਪਸ ਵਿਚ ਹੀ ਉਲਝ ਗਏ। ਇਹ ਬੈਠਕ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਵਲੋਂ ਸ਼ੁਰੂ ਕੀਤੀ ਗਈ ਸਾਈਕਲ ਯਾਤਰਾ ਦੇ ਮੋਗਾ ਪੁੱਜਣ ‘ਤੇ ਕਰਵਾਈ ਗਈ ਸੀ। ਇਸ ਸੰਬੰਧੀ ਜਦੋਂ ਮੋਗਾ ਕਾਂਗਰਸ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਨੌਜਵਾਨਾਂ ਦਾ ਖੂਨ ਗਰਮ ਹੈ ਇਸ ਲਈ ਇਹ ਘਟਨਾ ਵਾਪਰੀ ਹੈ।
ਚੋਣਾਂ ਦੀ ਸ਼ੁਰੂਆਤ ਵਿਚ ਹੀ ਜੇਕਰ ਇਕ ਵੱਡੇ ਲੀਡਰ ਸਾਹਮਣੇ ਹੀ ਕਾਂਗਰਸੀਆਂ ਦਾ ਇਹ ਹਾਲ ਰਿਹਾ ਤਾਂ ਪਾਰਟੀ ਨੂੰ ਜਵਾਨੀ ਸੰਭਾਲ ਯਾਤਰਾ ਦੇ ਨਾਲ-ਨਾਲ ਵਰਕਰ ਸੰਭਾਲ ਯਾਤਰਾ ਵੀ ਕਰਵਾਉਣੀ ਪੈ ਸਕਦੀ ਹੈ। ਦੱਸਣਯੋਗ ਹੈ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਅਕਸਰ ਪਾਰਟੀ ਵਿਚ ਕਿਸੇ ਤਰ੍ਹਾਂ ਦੀ ਫੁੱਟ ਨਾ ਹੋਣ ਦੇ ਬਿਆਨ ਦਿੱਤੇ ਜਾਂਦੇ ਰਹੇ ਹਨ ਪਰ ਅਜਿਹੀਆਂ ਘਟਨਾਵਾਂ ਕਾਂਗਰਸ ਦੀ ਅੰਦਰੂਨੀ ਫੁੱਟ ਨੂੰ ਜ਼ਾਹਰ ਕਰਦੀਆਂ ਹਨ।

Share Button

Leave a Reply

Your email address will not be published. Required fields are marked *

%d bloggers like this: