Mon. Sep 23rd, 2019

ਚੰਦ ਨੂੰ ਛੋਹਣ ਦੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ : ਮੋਦੀ

ਚੰਦ ਨੂੰ ਛੋਹਣ ਦੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ : ਮੋਦੀ

ਚੰਦਰਯਾਨ–2 ਦੇ ਲੈਂਡਰ ਵਿਰਕਮ ਦਾ ਚੰਦ ਉਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਜਾਣ ਤੋੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ।

ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਚੰਦ ਨੂੰ ਛੁੰਹਣ ਦੀ ਸਾਡੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ ਹੈ, ਸੰਕਲਪ ਹੋਰ ਪ੍ਰਬਲ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਕੁਝ ਰੁਕਾਵਟਾਂ ਹੱਥ ਲੱਗੀਆਂ ਹਨ, ਪ੍ਰੰਤੂ ਇਸ ਨਾਲ ਸਾਡਾ ਹੌਸਲਾ ਕਮਜ਼ੋਰ ਨਹੀਂ ਪਿਆ, ਸਗੋਂ ਹੋਰ ਮਜ਼ਬੂਤ ਹੋਇਆ ਹੈ। ਅੱਜ ਸਾਡੇ ਰਾਸਤੇ ਵਿਚ ਭਾਵੇਂ ਹੀ ਇਕ ਰੁਕਾਵਟ ਆਈ ਹੋਵੇ, ਪ੍ਰੰਤੂ ਇਸ ਨਾਲ ਅਸੀਂ ਆਪਣੀ ਮੰਜ਼ਿਲ ਦੇ ਰਾਸਤੇ ਵਿਚੋਂ ਹਟਾਂਗੇ ਨਹੀਂ।

ਉਨ੍ਹਾਂ ਵਿਗਿਆਨੀਆਂ ਨੂੰ ਕਿਹਾ ਕਿ ਤੁਸੀਂ ਉਹ ਲੋਕ ਹੋ ਜੋ ਮਾਂ ਭਾਰਤੀ ਲਈ ਜਿਉਂਦੇ ਹੋ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਤੁਹਾਡੇ ਉਤੇ ਮਾਣ ਹੈ।

ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨਾਲ ਜੁੜਿਆ ਹੋਇਆ ਹਰ ਵਿਅਕਤੀ ਇਕ ਅਲੱਗ ਹੀ ਅਵਸਥਾ ਵਿਚ ਸੀ। ਬਹੁਤ ਸਵਾਲ ਸਨ। ਉਨ੍ਹਾਂ ਕਿਹਾ ਕਿ ਵੱਡੀ ਸਫਲਤਾ ਨਾਲ ਅੱਗੇ ਵਧਦੇ ਹੈ, ਅਚਾਨਕ ਸਭ ਕੁਝ ਨਜ਼ਰ ਆਉਣਾ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਮੈਂ ਵੀ ਉਸ ਪਲ ਨੂੰ ਤੁਹਾਡੇ ਨਾਲ ਜੀਆ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਲੋਕ ਮੱਖਣ ਉਤੇ ਲਕੀਰ ਵਾਲੇ ਨਹੀਂ, ਪੱਥਰ ਉਤੇ ਲਕੀਰ ਕਰਨ ਵਾਲੇ ਲੋਕ ਹੋ।

ਉਨ੍ਹਾਂ ਕਿਹਾ ਕਿ ਨਤੀਜਿਆਂ ਤੋਂ ਨਿਰਾਸ਼ ਹੋਏ ਬਿਨਾਂ ਨਿਰੰਤਰ ਟੀਚੇ ਵੱਲ ਵੱਧਣ ਦੀ ਸਾਡੀ ਪਰੰਪਰਾ ਵੀ ਰਹੀ ਹੈ ਅਤੇ ਸਾਡੇ ਸੰਸਕਾਰ ਵੀ ਰਹੇ ਹਨ।

Leave a Reply

Your email address will not be published. Required fields are marked *

%d bloggers like this: