ਚੰਦੂਮਾਜਰਾ ਤੇ ਸਿਰਸਾ ਵੱਲੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਨਾਲ ਮੁਲਾਕਾਤ

ss1

ਚੰਦੂਮਾਜਰਾ ਤੇ ਸਿਰਸਾ ਵੱਲੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਨਾਲ ਮੁਲਾਕਾਤ

ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਸ੍ਰੀ ਰਾਜਿਆਵਰਧਨ ਸਿੰਘ ਰਾਠੌਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਤੋਂ ਦਿੱਲੀ ਦੂਰਦਰਸ਼ਨ ਦੇ ਨੈਸ਼ਨਲ ਚੈਨਲ ’ਤੇ ਹਫਤਾਵਾਰੀ ਪ੍ਰੋਗਰਾਮ ‘ਪੰਜਾਬੀ ਦਰਪਣ’ ਚਲਦਾ ਰੱਖਣ ਦੀ ਮੰਗ ਕੀਤੀ। ਦੋਹਾਂ ਆਗੂਆਂ ਨੇ ਇਸ ਮਾਮਲੇ ’ਤੇ ਇਕ ਲਿਖਤੀ ਮੰਗ ਪੱਤਰ ਵੀ ਮੰਤਰੀ ਨੰੂ ਸੌਂਪਿਆ। ਸ੍ਰੀ ਰਾਠੌਰ ਨੇ ਇਸ ਮਾਮਲੇ ਤੁਰੰਤ ਨੋਟਿਸ ਲੈਂਦਿਆਂ ਇਸਦੀ ਵਿਸਥਾਰਿਤ ਰਿਪੋਰਟ ਤਲਬ ਕਰ ਲਈ ਹੈ। ਮੰਤਰੀ ਨੇ ਦੋਹਾਂ ਨੇਤਾਵਾਂ ਨੰੂ ਭਰੋਸਾ ਦੁਆਇਆ ਕਿ ਉਹ ਵਿਅਕਤੀਗਤ ਤੌਰ ’ਤੇ ਇਹ ਯਕੀਨੀ ਬਣਾਉਣਗੇ ਕਿ ਪ੍ਰੋਗਰਾਮ ਚਲਦਾ ਰਹੇ। ਪ੍ਰੋ. ਚੰਦੂਮਾਜਰਾ ਤੇ ਸ੍ਰੀ ਸਿਰਸਾ ਨੇ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਦਿੱਲੀ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਨੇ ਹਫਤਾਵਾਰੀ ਪ੍ਰੋਗਰਾਮ ‘ਪੰਜਾਬੀ ਦਰਪਣ’ ਦਾ ਪ੍ਰਸਾਰਣ ਬੰਦ ਕਰ ਦਿੱਤਾ ਹੈ। ਇਹ ਪ੍ਰੋਗਰਾਮ ਹਰ ਮੰਗਲਵਾਰ ਡੀ ਡੀ ਨੈਸ਼ਨਲ ’ਤੇ ਸ਼ਾਮ 6.00 ਤੋਂ 6.30 ਵਜੇ ਦਰਮਿਆਨ ਵਿਖਾਇਆ ਜਾਂਦਾ ਸੀ ਜਿਸ ਵਿਚ ਪੰਜਾਬੀ ਸਭਿਆਚਾਰ, ਇਤਿਹਾਸ, ਭਾਸ਼ਾ, ਸਾਹਿਤ ਤੇ ਪੰਜਾਬ ਵਿਚਲੇ ਮੇਲਿਆਂ ਦੇ ਨਾਲ ਨਾਲ ਪੰਜਾਬੀ ਦੇ ਚਲੰਤ ਮਾਮਲਿਆਂ ਦੇ ਵੱਖ ਵੱਖ ਮੁੱਦਿਆਂ ’ਤੇ ਪ੍ਰੋਗਰਾਮ ਵਿਚ ਚਰਚਾ ਹੁੰਦੀ ਸੀ। ਉਹਨਾਂ ਨੇ ਮੰਤਰੀ ਨੰੂ ਦੱਸਿਆ ਕਿ ਇਸ ਪ੍ਰੋਗਰਾਮ ਦੀ ਬਦੌਲਤ ਆਮ ਜਨਤਾ ਵਿਚ ਜਾਗਰੂਕਤਾ ਆਉਦੀ ਸੀ ਤੇ ਇਹ ਪੰਜਾਬੀ ਭਾਈਚਾਰੇ ਨੰੂ ਪੰਜਾਬੀ ਭਾਸ਼ਾ, ਆਪਣੇ ਅਮੀਰ ਇਤਿਹਾਸ ਤੇ ਸਭਿਆਚਾਰ ਦੀ ਗੱਲ ਕਰਨ ਵਾਸਤੇ ਇਕ ਮੰਚ ਸੀ। ਉਹਨਾਂ ਦੱਸਿਆ ਕਿ ਪਿਛਲੇ 10 ਸਾਲ ਤੋਂ ਚਲ ਰਿਹਾ ਇਹ ਪ੍ਰੋਗਰਾਮ ਅਚਨਚੇਤ ਬੰਦ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਪ੍ਰੋਗਰਾਮ ਬੰਦ ਹੋਣ ਨਾਲ ਪੰਜਾਬੀ ਭਾਈਚਾਰੇ ਦਾ ਵੱਡਾ ਵਰਗ ਤੇ ਪੰਜਾਬੀ ਭਾਸ਼ਾ ਦੇ ਚਹੇਤਿਆਂ ਦੇ ਵੱਡੇ ਵਰਗ ਦੇ ਮਨਾਂ ਨੰੂ ਠੇਸ ਪਹੁੰਚੀ ਹੈ ਅਤੇ ਉਹ ਦੂਰਦਰਸ਼ਨ ਨੈਸ਼ਨਲ ’ਤੇ ਇਹ ਪ੍ਰੋਗਰਾਮ ਬੰਦ ਕਰਨ ਦੇ ਫੈਸਲੇ ਤੋਂ ਨਾਖੁਸ਼ ਹਨ। ਇਹ ਪ੍ਰੋਗਰਾਮ ਦੇਸ਼ ਦੇ ਪੰਜਾਬੀ ਬੋਲਦੇ ਲੋਕਾਂ ਵਿਚ ਹਰਮਨਪਿਆਰਾ ਸੀ। ਮੰਤਰੀ ਨੇ ਸ੍ਰੀ ਰਾਠੌਰ ਨੰੂ ਇਹ ਵੀ ਦੱਸਿਆ ਕਿ ਦਿੱਲੀ ਤੇ ਉੱਤਰੀ ਭਾਰਤ ਵਿਚ ਵੱਡਾ ਵਰਗ ਪੰਜਾਬੀ ਬੋਲਣ ਵਾਲਾ ਤੇ ਪੰਜਾਬੀ ਸ਼ੈਲੀ ਵਿਚ ਜੀਵਨ ਬਤੀਤ ਕਰਨ ਵਾਲਾ ਹੈ। ਪੰਜਾਬੀ ਭਾਸ਼ਾ 7 ਸਦੀਆਂ ਤੋਂ ਵੀ ਵੱਧ ਪੁਰਾਣੀ ਹੈ ਤੇ ਇਹ ਭਾਰਤ ਦੇ ਸਮਾਜਿਕ, ਫਲਸਫੇ ਤੇ ਸਭਿਆਚਾਰਕ ਵਿਰਾਸਤ ਦੀ ਅਮੀਰੀ ਵਿਚ ਵੱਡਾ ਯੋਗਦਾਨ ਪਾਉਦੀ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਉਹਨਾਂ ਨੰੂ ਦੁਨੀਆਂ ਭਰ ਤੋਂ ਪੰਜਾਬੀ ਬੋਲਦੇ ਲੋਕਾਂ ਦੇ ਰੋਜ਼ਾਨਾ ਸੈਂਕੜੇ ਫੋਨ ਆ ਰਹੇ ਹਨ ਜੋ ਅਪੀਲ ਕਰ ਰਹੇ ਹਨ ਕਿ ਮੰਤਰੀ ਨੰੂ ਪ੍ਰੋਗਰਾਮ ਚਲਦਾ ਰੱਖਣ ਲਈ ਅਪੀਲ ਕੀਤੀ ਜਾਵੇ। ਉਹਨਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਉਹ ਖੁਦ ਇਹ ਪ੍ਰੋਗਰਾਮ ਚਾਲੂ ਰੱਖਣ ਦੇ ਹੁਕਮ ਬਿਨਾਂ ਦੇਰੀ ਦੇ ਜਾਰੀ ਕਰਨਗੇ।
ਸ੍ਰੀ ਸਿਰਸਾ ਨੇ ਮੰਤਰੀ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਦਿੱਲੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਚਾਰ ਡਿਗਰੀ ਕਾਲਜਾਂ ਨੰੂ ਘੱਟ ਗਿਣਤੀ ਰੁਤਬਾ ਸਰਕਾਰ ਵੱਲੋਂ ਪ੍ਰਦਾਨ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *