Sun. Oct 20th, 2019

ਚੰਦਰਯਾਨ-2 : ਲੈਂਡਰ ਵਿਕਰਮ ਨਾਲ ਸੰਪਰਕ ਲਈ ਸਿਰਫ਼ 5 ਦਿਨ ਬਾਕੀ

ਚੰਦਰਯਾਨ-2 : ਲੈਂਡਰ ਵਿਕਰਮ ਨਾਲ ਸੰਪਰਕ ਲਈ ਸਿਰਫ਼ 5 ਦਿਨ ਬਾਕੀ
ਨਾਸਾ ‘ਤੇ ਟਿੱਕੀਆਂ ਉਮੀਦਾਂ

ਭਾਰਤ ਦੇ ਡ੍ਰੀਮ ਪ੍ਰੋਜੇਕਟ ਮਿਸ਼ਨ ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਸੰਪਰਕ ਲਈ ਹੁਣ ਸਿਰਫ਼ 5 ਦਿਨ ਬਾਕੀ ਬਚੇ ਹਨ। ਲੈਂਡਰ ਵਿਕਰਮ ਨਾਲ 7 ਸਤੰਬਰ ਨੂੰ ਚੰਨ ਦੀ ਜ਼ਮੀਨ ‘ਤੇ ਉੱਤਰਣ ਤੋਂ ਠੀਕ ਪਹਿਲਾਂ ਸੰਪਰਕ ਟੁੱਟ ਗਿਆ ਸੀ। ਇਸ ਤੋਂ ਬਾਅਦ ਇਸਰੋ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਲੈਂਡਰ ਨਾਲ ਸੰਪਰਕ ਕਰਨ ਦੀਆਂ ਤਮਾਮ ਕੋਸ਼ਿਸ਼ਾਂ ਨਾਕਾਮਯਾਬ ਸਾਬਿਤ ਹੋਈਆਂ ਹਨ। ਵਿਕਰਮ ਲੈਂਡਰ ਨੂੰ ਚੰਨ ਦੇ ਇਕ ਦਿਨ (ਪ੍ਰਥਿਵੀ ਦੇ 14 ਦਿਨ) ਤੱਕ ਹੀ ਕੰਮ ਕਰਨ ਲਈ ਡਿਜਾਈਨ ਕੀਤਾ ਗਿਆ ਹੈ।

ਇਸੇ ਤਰ੍ਹਾਂ 20 ਜਾਂ 21 ਸਤੰਬਰ ਨੂੰ ਚੰਨ ਤੇ ਰਾਤ ਹੋ ਜਾਵੇਗੀ ਅਤੇ ਇਸੇ ਦੇ ਨਾਲ ਵਿਕਰਮ ਲੈਂਡਰ ਦਾ ਪਤਾ ਲਗਾਉਣ ਵਿਚ ਹੁਣ ਨਾਸਾ ਵੀ ਮਦਦ ਕਰੇਗਾ। ਨਾਸਾ ਦਾ ਆਰਬਿਟਰ ਮੰਗਲਵਾਰ ਨੂੰ ਚੰਨ ਦੀ ਜ਼ਮੀਨ ਉੱਤੇ ਇਸ ਥਾਂ ਉੱਥੇ ਉਡਾਣ ਭਰੇਗਾ, ਜਿਸ਼ੇ ਵਿਕਰਮ ਨੇ ਲੈਂਡਿੰਗ ਕੀਤੀ ਹੈ। ਨਾਸਾ ਦਾ ਆਰਬਿਟਰ ਲੈਂਡਿੰਗ ਸਾਈਟ ਦੀਆਂ ਤਸਵੀਰਾਂ ਵੀ ਭੇਜ ਸਕਦਾ ਹੈ। ਇਸ ਨਾਲ ਵਿਕਰਮ ਨਾਲ ਸੰਪਰਕ ਕਰਨ ਵਿਚ ਕਾਮਯਾਬੀ ਮਿਲ ਸਕਦੀ ਹੈ। ਵਿਕਰਮ ਲੈਂਡਰ ਦੇ ਬਾਰੇ ਵਿਚ ਇਸਰੋ ਨੇ ਵੀ ਪਤਾ ਲਗਾ ਲਿਆ ਹੈ ਅਤੇ ਉਸ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਹਾਲਾਂਕਿ ਹੁਣ ਤੱਕ ਇਸਰੋ ਨੇ ਵਿਕਰਮ ਲੈਂਡਰ ਦੀ ਇਕ ਵੀ ਤਸਵੀਰ ਜਾਰੀ ਨਹੀਂ ਕੀਤੀ ਹੈ।

ਨਾਸਾ ਦੇ ਆਰਬਿਟਰ ਵਿਚ ਲੱਗੇ ਹਾਈ ਰੋਜ਼ੋਲੂਸ਼ਨ ਕੈਮਰੇ ਨੇ ਬੀਤੇ ਦਿਨੀਂ ਅਪੋਲੋ 11 ਦੀ ਲੈਂਡਿੰਗ ਸਾਈਟ ਦੀ ਤਸਵੀਰ ਭੇਜੀ ਸੀ। ਇਹ ਤਸਵੀਰਾਂ ਕਾਫ਼ੀ ਸਾਫ ਸਨ ਅਤੇ 40 ਸਾਲ ਪਹਿਲਾਂ ਚੰਨ ‘ਤੇ ਮਨੁੱਖ ਦੀ ਲੈਂਡਿੰਗ ਦੇ ਫੁੱਟਪ੍ਰਿੰਟਸ ਤੱਕ ਨੂੰ ਦਿਖਾ ਰਹੀਆਂ ਸਨ। ਹਾਲ ਹੀ ਵਿਚ ਇਸੇ ਸਾਲ ਕ੍ਰੈਸ਼ ਹੋਏ ਇਜਰਾਇਲੀ ਸਪੇਸਕ੍ਰਾਫ਼ਟ ਦੀਆਂ ਤਸਵੀਰਾਂ ਵੀ ਨਾਸਾ ਦੇ ਆਰਬਿਟਰ ਨੇ ਜਾਰੀ ਕੀਤੀਆਂ ਸਨ।

ਸਪੇਸਫਲਾਈਟ ਨਾਉ ਨੇ ਨਾਸਾ ਦੇ ਆਰਬਿਟਨ ਦੇ ਪ੍ਰੋਜੇਕਟ ਸਾਈਟਿਸਟ ਨੋਆਹ ਪੇਤਰੋ ਦੇ ਹਵਾਲੇ ਨਾਲ ਲਿੱਖਿਆ ਸੀ ਕਿ ਨਾਸਾ ਦਾ ਆਰਬਿਟਰ 17 ਸਤੰਬਰ ਯਾਨੀ ਮੰਗਲਵਾਰ ਨੂੰ ਵਿਕਰਮ ਦੀ ਲੈਂਡਿੰਗ ਸਾਈਟ ਦੇ ਉਤੋਂ ਨਿਕਲੇਗਾ। ਪੇਤਰੋ ਨੇ ਕਿਹਾ ਕਿ ਨਾਸਾ ਦੀ ਨੀਤੀ ਮੁਤਾਬਕ, ਉਸਦੇ ਆਰਬਿਟਰ ਦਾ ਡਾਟਾ ਜਨਤੱਕ ਤੌਰ ‘ਤੇ ਉਪਲੱਬਧ ਹੁੰਦਾ ਹੈ। ਪੇਤਰੋ ਨੇ ਕਿਹਾ ਕਿ ਸਾਡਾ ਆਰਬਿਟਰ ਵਿਕਰਮ ਲੈਂਡਰ ਦੀ ਸਾਈਟ ਦੇ ਉਤੋਂ ਨਿਕਲੇਗਾ ਤਾਂ ਜੋ ਇਸਰੋ ਨੂੰ ਪੂਰੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਵਿਚ ਮਦਦ ਮਿਲ ਸਕੇ।

Leave a Reply

Your email address will not be published. Required fields are marked *

%d bloggers like this: