Sat. Apr 20th, 2019

ਚੰਦਰਬਾਬੂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਕਿਹਾ ‘ਬਿਹਾਰੀ ਡਾਕੂ’

ਚੰਦਰਬਾਬੂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਕਿਹਾ ‘ਬਿਹਾਰੀ ਡਾਕੂ’

ਤੇਲੰਗਾਨਾ, 19 ਮਾਰਚ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਵਿਰੁੱਧ ਅਪਰਾਧ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ| ਨਾਲ ਹੀ ਉਨ੍ਹਾਂ ਨੇ ਸਿਆਸੀ ਰਣਨੀਤੀਕਾਰ ਅਤੇ ਜਨਤਾ ਦਲ (ਯੂਨਾਈਟੇਡ) ਦੇ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਵਿਰੁੱਧ ਗੰਭੀਰ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਆਂਧਰਾ ਪ੍ਰਦੇਸ਼ ਦੇ ਲੱਖਾਂ ਵੋਟਰਾਂ ਦਾ ਨਾਂ ਕਿਸ਼ੋਰ ਨੇ ਹਟਾ ਦਿੱਤਾ ਹੈ| ਉਨ੍ਹਾਂ ਨੇ ਕਿਸ਼ੋਰ ਨੂੰ ਡਕੈਤ ਤੱਕ ਕਹਿ ਦਿੱਤਾ| ਉਨ੍ਹਾਂ ਨੇ ਦੋਸ਼ ਲਗਾਇਆ,”ਚੰਦਰਸ਼ੇਖਰ ਰਾਵ ਅਪਰਾਧਕ ਰਾਜਨੀਤੀਕਰ ਰਹੇ ਹਨ| ਉਹ ਕਾਂਗਰਸ ਅਤੇ ਟੀ.ਡੀ.ਪੀ. (ਤੇਲੁਗੂ ਦੇਸ਼ਮ ਪਾਰਟੀ) ਦੇ ਵਿਧਾਇਕਾਂ ਨੂੰ ਸਾਧਨ ਦੀ ਕੋਸ਼ਿਸ਼ ਕਰ ਰਹੇ ਹਨ| ਬਿਹਾਰੀ ਡਕੈਤ ਪ੍ਰਸ਼ਾਂਤ ਕਿਸ਼ੋਰ ਨੇ ਆਂਧਰਾ ਪ੍ਰਦੇਸ਼ ਦੇ ਲੱਖਾਂ ਵੋਟ ਹਟਾ ਦਿੱਤੇ| ਉਹ ਸਾਈਬਰ ਅਪਰਾਧ ਕਰ ਰਹੇ ਹਨ|” ਇਸ ਤੋਂ ਪਹਿਲਾਂ ਉਨ੍ਹਾਂ ਨੇ ਵਾਈ. ਐਸ. ਆਰ. ਕਾਂਗਰਸ ਪਾਰਟੀ ਚੀਫ ਜਗਨਮੋਹਨ ਰੈਡੀ, ਟੀ. ਆਰ. ਐਸ. ਅਤੇ ਭਾਜਪਾ ਤੇ ਵੋਟਰਾਂ ਦੇ ਨਾਂ ਲਿਸਟ ਤੋਂ ਹਟਾਉਣ ਦਾ ਦੋਸ਼ ਲਗਾਇਆ ਸੀ|
ਉਨ੍ਹਾਂ ਕਿਹਾ ਸੀ,”ਉਨ੍ਹਾਂ ਨੇ ਵੋਟਰਾਂ ਦੇ ਨਾਂ ਲਿਸਟ ਤੋਂ ਹਟਾਉਣ ਲਈ ਫਾਰਮ 7 ਜਮ੍ਹਾ ਕੀਤਾ ਸੀ| ਵਾਈ. ਐਸ. ਆਰ. ਪੀ. ਚੀਫ ਰੈੱਡੀ ਨੇ ਟੀ. ਆਰ. ਐਸ. ਅਤੇ ਭਾਜਪਾ ਨਾਲ ਮਿਲ ਕੇ ਲਿਸਟ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ| ਨਾਂ ਮਿਟਾਉਣ ਲਈ ਫਾਰਮ 7 ਦੀ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Share Button

Leave a Reply

Your email address will not be published. Required fields are marked *

%d bloggers like this: