Wed. Oct 23rd, 2019

ਚੰਡੀਗੜ ਤੋ ਛਪਦੀ ਪੰਜਾਬੀ ਅਖਬਾਰ ਦੇ ਪੱਤਰਕਾਰ ਦੇ ਹਮਲਾ

ਚੰਡੀਗੜ ਤੋ ਛਪਦੀ ਪੰਜਾਬੀ ਅਖਬਾਰ ਦੇ ਪੱਤਰਕਾਰ ਦੇ ਹਮਲਾ

7-25
ਅਮਰਕੋਟ, 7 ਅਗਸਤ (ਬਲਜੀਤ ਸਿੰਘ): ਸਮਾਜ ਦੇ ਚੋਥੇ ਥੰਮ ਵਜੋ ਜਾਣੇ ਜਾਂਦੇ ਪੱਤਰਕਾਰ ਦੇ ਖੇਤਰ ਨਾਲ ਜੁੜੇ ਪੱਤਰਕਾਰਾਂ ਤੇ ਹੋ ਰਹੇ ਹਮਲਿਆ ਦੀਆ ਨਿੱਤ ਵਾਪਰ ਰਹੀਆ ਘਟਨਾਵਾ ਨਾਲ ਜਿਥੇ ਸਮਾਜ ਵਿਰੋਧੀ ਅਨਸਰਾ ਵੱਲੋ ਸੱਚ ਨੂੰ ਦਬਾਉਣ ਦੀਆ ਚਾਲਾ ਚੱਲੀਆ ਜਾ ਰਹੀਆ ਹਨ ਉਥੇ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾ ਨੂੰ ਦਬਾਉਣ ਲਈ ਕੁਝ ਅਖੋਤੀ ਆਗੂ ਆਪਣੇ ਚਮਚੇ ਚਪਾਟਿਆਂ ਨੂੰ ਸ਼ਹਿ ਦੇਕੇ ਸੱਚ ਨੂੰ ਦਬਾਉਣ ਲਈ ਕੌਝੀਆਂ ਹਰਕਤਾਂ ਕਰ ਰਹੇ ਹਨ। ਇਹੋ ਜਿਹੀ ਘਟਨਾ ਜਿਲੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਲਗੋਕੋਠੀ ਤੋ ਚੰਡੀਗੜ ਤੋ ਛਪਦੀ ਪੰਜਾਬੀ ਅਖਬਾਰ ਦੇ ਪੱਤਰਕਾਰ ਅਮਰਗੋਰ ਸਿੰਘ ਨਾਲ ਵਾਪਰੀ ਹੈ।
ਜਾਣਕਾਰੀ ਦੇਦਿੰਆ ਪੱਤਰਕਾਰ ਅਮਰਗੋਰ ਸਿੰਘ ਵਾਸੀ ਭਗਵਾਨਪੁਰਾ ਨੇ ਦੱਸਿਆ ਕੇ ਮੈ ਆਪਣੀ ਅਖਬਾਰ ਰਾਹੀ ਸੱਚ ਸਾਮਣੇ ਲਿਆਉਣ ਲਈ ਖਬਰ ਲਗਾਈ ਸੀ ਜੋ ਮੇਰੇ ਪਿੰਡ ਦੇ ਕੁੱਝ ਵਿਅਕਤੀ ਨੂੰ ਸਚਾਈ ਹਜਮ ਨਹੀ ਹੋਈ ਅਤੇ ਬੀਤੇ ਦਿੱਨੀ ਜਦ ਮੈਂ ਆਪਣੀ ਦੁਕਾਨ ਤੋ ਆਪਣੇ ਘਰ ਜਾ ਰਿਹਾ ਸੀ ਤਾ ਉਕਤ ਵਿਅਕਤੀਆਂ ਵਲੋ ਸਿਆਸੀ ਸ਼ਹਿ ਤੇ ਮੇਰੇ ਤੇ ਹਮਲਾ ਕਰ ਦਿੱਤਾ ਤੇ ਮੇਰਾ ਮੋਟਰਸਾਇਕਲ ਤੋੜ ਦਿੱਤਾ ਅਤੇ ਮੇਨੂੰ ਗਾਲੀ ਗਲੋਚ ਵੀ ਕੀਤਾ ਤੇ ਗੰਭੀਰ ਸਿੱਟੇ ਭੁਗਤਣ ਦੀਆ ਧਮਕੀਆਂ ਦਿੱਤੀਆ। ਜਿਸਦੇ ਸਬੰਧ ਵਿੱਚ ਥਾਣਾਂ ਭਿੱਖੀਵਿੰਡ ਵਿਖੇ ਲਿਖਤੀ ਦਰਖਾਸਤ ਦੇ ਕੇ ਸੂਚਿਤ ਕਰ ਚੋਕੇ ਹਾ ਪਰ ਥਾਣਾ ਮੁੱਖੀ ਸਿਆਸੀ ਸਹਿ ਤੇ ਦੋਸ਼ੀਆ ਖਿਲਾਫ ਕੋਈ ਕਾਰਵਾਈ ਨਹੀ ਕਰ ਰਿਹਾ। ਉਨ੍ਹਾ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾ ਆਉਣ ਵਾਲੇ ਦਿਨਾ ਵਿੱਚ ਪੱਤਰਕਾਰ ਭਾਈਚਾਰੇ ਨਾਲ ਥਾਣਾ ਭਿੱਖੀਵਿੰਡ ਵਿਖੇ ਧੱਰਨਾ ਦਿੱਤਾ ਜਾਵੇਗਾ ਜਿਸ ਦੀ ਜੁਮੇਵਾਰੀ ਥਾਂਣਾ ਮੁੱਖੀ ਭਿੱਖੀਵਿੰਡ ਦੀ ਹੋਵੇਗੀ। ਇਸ ਮੌਕੇ ਗੁਰਸਾਬ ਸਿੰਘ ਫੋਜੀ, ਮੰਗਲ ਸਿੰਘ, ਲਖਵਿੰਦਰ ਸਿੰਘ ਫੌਜੀ, ਮਹਿੰਦਰ ਸਿੰਘ ਫੋਜੀ, ਬੋਗਾ ਸਿੰਘ, ਮਨਜੀਤ ਸਿੰਘ ਸੋਨੂ, ਗੁਰਜੰਟ ਸਿੰਘ, ਦਿਲਬਾਗ ਸਿੰਘ, ਬਾਬਾ ਭਗਤ ਸਿੰਘ ਆਦਿ ਹਾਜਰ ਸਨ। ਜਦ ਇਸ ਸਬੰਦੀ ਡੀ ਸੀ ਐਸ ਪੀ ਜੈਮਲ ਸਿੰਘ ਭਿੱਖੀਵਿੰਡ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਇਸ ਸਬੰਦੀ ਥਾਣਾ ਮੁੱਖੀ ਨੂੰ ਇਸ ਸਬੰਧੀ ਕਾਰਵਾਈ ਕਰਨ ਦੇ ਹੁੱਕਮ ਜਾਰੀ ਕਰ ਦਿੱਤੇ ਗਏ ਹਨ।

Leave a Reply

Your email address will not be published. Required fields are marked *

%d bloggers like this: