ਚੰਡੀਗੜ੍ਹ ਸਵਾਈਨ ਫਲੂ ਦੀ ਲਪੇਟ ਵਿਚ

ss1

ਚੰਡੀਗੜ੍ਹ ਸਵਾਈਨ ਫਲੂ ਦੀ ਲਪੇਟ ਵਿਚ

ਚੰਡੀਗੜ੍ਹ ਵਿਭਾਗ ਸਿਹਤ ਵਿਭਾਗ ਦੀ ਮੰਨੀਏ ਤਾਂ ਐੱਚ. 1 ਐੈੱਨ.1 ਨਾਲ ਨਿਪਟਣ ਲਈ ਹਸਪਤਾਲਾਂ ਨੇ ਪੂਰੇ ਇੰਤਜ਼ਾਮ ਕਰ ਲਏ ਹਨ। ਮਰੀਜ਼ ਦੇ ਘਰ ਵਾਲਿਆਂ ਨੂੰ ਵੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਆਸ-ਪਾਸ ਦੇ ਇਲਾਕੇ ‘ਚ ਵੀ ਜਾਂਚ ਕੀਤੀ ਜਾ ਰਹੀ ਹੈ। ਸਿਟੀ ਬਿਊਟੀਫੁਲ ਵੀ ਸਵਾਈਨ ਫਲੂ ਦੀ ਲਪੇਟ ਵਿਚ ਆਗਿਆ ਹੈ? ਸ਼ਹਿਰ ਵਿਚ ਸਵਾਈਨ ਲੂ ਨਾਲ ਹੁਣ ਤਕ 5 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 25 ਦੇ ਕਰੀਬ ਚੰਡੀਗੜ੍ਹ ਹਸਪਤਾਲਾਂ ਵਿਚ ਕੇਸ ਚਾਲ ਰਹੇ ਹਨ। ਜਿਸ ਵਿਚ ਪੀ. ਜੀ. ਆਈ. ‘ਚ ਹੁਣ ਤਕ 7 ਡਾਕਟਰ ਸਵਾਈਨ ਫਲੂ ਦੀ ਲਪੇਟ ਵਿਚ ਆ ਚੁੱਕੇ ਹਨ। ਡਾਕਟਰਾਂ ਤੋਂ ਇਲਾਵਾ ਨਰਸ ਤੇ ਲੈਬ ਟੈਕਨੀਸ਼ਨ ‘ਚ ਵੀ ਐੱਚ-1 ਐੱਨ-1 ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਅਨੁਸਾਰ ਪੀ. ਜੀ. ਆਈ. ‘ਚ ਆਉਣ ਵਾਲੇ ਸਵਾਈਨ ਫਲੂ ਮਰੀਜ਼ਾਂ ਨੂੰ ਦੂਜੇ ਮਰੀਜ਼ਾਂ ਤੋਂ ਵੱਖ ਰੱਖਣ ਲਈ ਵੱਖਰਾ ਰੂਟ ਬਣਾਇਆ ਗਿਆ ਹੈ। ਸਵਾਈਨ ਫਲੂ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਪੀ. ਜੀ. ਆਈ. ਨਹਿਰੂ ਹਸਪਤਾਲ ਦੇ ਸੀ. ਡੀ. ਵਾਰਡ ‘ਚ ਮਰੀਜ਼ਾਂ ਲਈ ਵਾਰਡ ‘ਚ ਵੱਖ ਤੋਂ ਇਕ ਹੋਰ ਵਾਰਡ ਦਾ ਨਿਰਮਾਣ ਕੀਤਾ ਹੈ। ਸੀ. ਡੀ. ਵਾਰਡ ‘ਚ ਲਗਭਗ 13 ਦੇ ਲਗਭਗ ਬੈੱਡਾਂ ਦੀ ਵਿਵਸਥਾ ਹੈ। ਇਸਦੇ ਨਾਲ ਹੀ 5 ਬੈੱਡ ਹੋਰ ਵਧਾਏ ਗਏ ਹਨ। ਇਸ ਤੋਂ ਪਹਿਲਾਂ ਐਡਵਾਂਸ ਪੈਡੀਐਟਟ੍ਰਿਕ ਵਿਭਾਗ ‘ਚ ਬੱਚਿਆਂ ਲਈ ਵੀ ਵੱਖ ਤੋਂ ਸੀ. ਡੀ. ਵਾਰਡ ਬਣਾਇਆ ਗਿਆ ਹੈ। ਪੀਜੀਆਈ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ‘ਚ ਦਾਖਲ ਮਰੀਜ਼ਾਂ ਨੂੰ ਸਾਵਧਾਨੀ ਵਜੋਂ ਦਵਾਈ ਦਿੱਤੀ ਜਾਵੇਗੀ ਤਾਂ ਕਿ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਾ ਹੋਵੇ। ਸਿਹਤ ਵਿਭਾਗ ਵੈਕਟਰ ਬੌਰਨ ਡਿਸੀਜ਼ ਰੋਕਣ ਲਈ ਕੰਪੇਨ ਚਲਾ ਰਿਹਾ ਹੈ, ਜਿਸ ‘ਚ ਸਕ੍ਰੀਨਿੰਗ, ਸਫ਼ਾਈ ਤੇ ਲੋਕਾਂ ਦੇ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।ਚੰਡੀਗੜ੍ਹ ਪ੍ਰਸ਼ਾਸ਼ਨ ਦਾ ਕਹਿਣਾ ਹੈ ਫਲੂ ਤੋਂ ਬਚਾਉਣ ਲਈ ਸਕੂਲਾਂ ਕਾਲਜਾਂ ਵਿਚ ਇਸ ਤੋਂ ਬਚਣ ਲਈ ਜਾਗਰੂਕ ਕੈਪ  ਲਗਾਏ ਜਾ ਰਹੇ ਹਨ।

Share Button

Leave a Reply

Your email address will not be published. Required fields are marked *