ਚੰਡੀਗੜ੍ਹ ਸ਼ਹਿਰ ‘ਰਹਿਣਯੋਗ ਸ਼ਹਿਰਾਂ ਦੀ ਸੂਚੀ ’ਚ ਆਇਆ ਪਹਿਲੇ ਨੰਬਰ ‘ਤੇ

ss1

ਚੰਡੀਗੜ੍ਹ ਸ਼ਹਿਰ ‘ਰਹਿਣਯੋਗ ਸ਼ਹਿਰਾਂ ਦੀ ਸੂਚੀ ’ਚ ਆਇਆ ਪਹਿਲੇ ਨੰਬਰ ‘ਤੇ

ਕੇਂਦਰੀ ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰਾਲਿਆਂ ਵੱਲੋਂ ‘ਰਹਿਣ ਯੋਗ ਸ਼ਹਿਰ’ ਸਬੰਧੀ ਕਰਵਾਏ ਗਏ ਸਰਵੇਖਣ ਵਿੱਚ ਚੰਡੀਗੜ੍ਹ ਸ਼ਹਿਰ ਆਬਾਦੀ ਆਧਾਰਤ ਸ਼ਹਿਰਾਂ ਦੀ ਸ਼੍ਰੇਣੀ ਦੇ ਪਹਿਲੇ ਸਥਾਨ ਅਤੇ ਓਵਰਆਲ 111 ਸ਼ਹਿਰਾਂ ਵਿੱਚੋਂ 5ਵੇਂ ਨੰਬਰ ’ਤੇ ਆਇਆ ਹੈ।
ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਦੇਸ਼ ਦੇ 111 ਸ਼ਹਿਰਾਂ ਵਿੱਚ ਹੋਏ ਇਸ ਮੁਕਾਬਲੇ ਵਿੱਚ ਚੰਡੀਗੜ੍ਹ ਦਾ ਪਹਿਲੇ ਦਸ ਸ਼ਹਿਰਾਂ ਵਿੱਚ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਆਬਾਦੀ ਦੇ ਆਧਾਰ ’ਤੇ ਚੰਡੀਗੜ੍ਹ ਪਹਿਲੇ ਨੰਬਰ ’ਤੇ ਹੈ। ਕੇਂਦਰੀ ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਕੀਤੇ ਇਸ ਸਰਵੇਖਣ ਨੂੰ ਲੈ ਕੇ ਜਾਰੀ ਅੰਕੜਿਆਂ ਮੁਤਾਬਕ ਪੂਨੇ ਸ਼ਹਿਰ ਪਹਿਲੇ, ਨਵੀ ਮੁੰਬਈ ਦੂਜੇ ਅਤੇ ਗਰੇਟਰ ਮੁੰਬਈ ਤੀਜੇ ਸਥਾਨ ਉੱਤੇ ਹਨ। ਕੌਮੀ ਰਾਜਧਾਨੀ ਨਵੀਂ ਦਿੱਲੀ 65ਵੇਂ ਸਥਾਨ ਉੱਤੇ ਹੈ। ਪਹਿਲੇ ਦਸ ਸ਼ਹਿਰਾਂ ਵਿੱਚ ਮੱਧ ਪ੍ਰਦੇਸ਼ ਦੇ 2 ਸ਼ਹਿਰ ਭੋਪਾਲ ਅਤੇ ਇੰਦੌਰ ਹਨ। ਸੂਚੀ ਵਿੱਚ ਸਭ ਤੋਂ ਹੇਠਾਂ ਉੱਤਰ ਪ੍ਰਦੇਸ਼ ਦਾ ਰਾਮਪੁਰ ਸ਼ਹਿਰ ਹੈ। ਇਸ ਸਰਵੇਖਣ ਵਿੱਚ ਚੰਡੀਗੜ੍ਹ ਸ਼ਹਿਰ ਨੂੰ ਪਹਿਲਾ ਅਤੇ ਪੰਜਵਾਂ ਸਥਾਨ ਮਿਲਣ ’ਤੇ ਨਿਗਮ ਕਮਿਸ਼ਨਰ ਸ੍ਰੀ ਯਾਦਵ ਨੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ। ਚੰਡੀਗੜ੍ਹ ਦੇ ਮੇਅਰ ਦੇਵੇਸ਼ ਮੌਦਗਿੱਲ ਨੇ ਵੀ ਇਸ ਨੂੰ ਸ਼ਹਿਰ ਵਾਸੀਆਂ ਦੀ ਪ੍ਰਾਪਤੀ ਕਰਾਰ ਦਿੱਤਾ ਹੈ।

Share Button

Leave a Reply

Your email address will not be published. Required fields are marked *