Sun. May 26th, 2019

ਚੰਡੀਗੜ੍ਹ ਮਾਅਰਕਾ ਸ਼ਰਾਬ ਦੀਆਂ 36 ਬੋਤਲਾਂ ਸਮੇਤ 1 ਵਿਆਕਤੀ ਕਾਬੂ

ਚੰਡੀਗੜ੍ਹ ਮਾਅਰਕਾ ਸ਼ਰਾਬ ਦੀਆਂ 36 ਬੋਤਲਾਂ ਸਮੇਤ 1 ਵਿਆਕਤੀ ਕਾਬੂ
*ਬੱਸ ਚ ਲੈ ਕੇ ਜਾ ਰਿਹਾ ਸੀ ਸ਼ਰਾਬ

ਮੀਆਂਪੁਰ/ਪੁਰਖਾਲੀ ( ਐਸ.ਪੀ. ਸਿੰਘ ) ਐੱਫ. ਐੱਸ. ਟੀ. ਦੀ ਟੀਮ ਨੇ ਟੈਕਸ ਬੈਰੀਅਰ ਘਨੌਲੀ ਚੈਕਿੰਗ ਹਿਮਾਚਲ ਰੋਡਵੇਜ਼ ਦੀ ਬੱਸ ਚੋਂ ਇੱਕ ਵਿਆਕਤੀ ਨੂੰ ਚੰਡੀਗੜ੍ਹ ਦੀ ਸ਼ਰਾਬ ਦੀਆਂ 36 ਬੋਤਲਾਂ ਨਾਲ ਸਮੇਤ ਕਾਬੂ ਕੀਤਾ ਹੈ ।

ਇਸ ਸਬੰਧੀ ਐੱਫ ਐਸ ਟੀ ਟੀਮ ਦੇ ਮੁੱਖੀ ਜਸਪਾਲ ਸਿੰਘ ਨੇ ਦੱਸਿਆ ਕਿ ਟੀਮ ਨੇ ਟੈਕਸ ਬੈਰੀਅਰ ਘਨੌਲੀ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਇਸ ਦੌਰਾਨ ਇੱਕ ਹਿਮਾਚਲ ਰੋਡਵੇਜ਼ ਦੀ ਬੱਸ ਦੀ ਚੈਕਿੰਗ ਕੀਤੀ ਗਈ ਤਾਂ ਬੱਸ ਚੋਂ ਚੰਡੀਗੜ੍ਹ ਮਾਅਰਕੇ ਦੀਆਂ 36 ਬੋਤਲਾਂ ਨਿਕਲੀਆਂ । ਉਨ੍ਹਾਂ ਦੱਸਿਆ ਕਿ ਟੀਮ ਨੇ ਉਕਤ ਵਿਆਕਤੀ ਵਿਜੇ ਕੁਮਾਰ ਵਾਸੀ ਭੱਟ ਥਾਣਾ ਲੰਬਾ ਗਾਉਂ ਜਿਲਾ ਕਾਂਗੜਾ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।ਇਸ ਮੌਕੇ ਏ .ਐਸ. ਆਈ . ਸੰਜੀਵ ਕੁਮਾਰ ਵੀ ਹਾਜਰ ਸੀ । ਇਸ ਮੌਕੇ ਟੀਮ ਮੁੱਖੀ ਜਸਪਾਲ ਸਿੰਘ ਨੇ ਕਿਹਾ ਕਿ ਇਲਾਕੇ ਚ ਗਸ਼ਤ ਤੇਜ ਕਰ ਦਿੱਤੀ ਗਈ ਤੇ ਥਾਂ ਥਾਂ ਨਾਕੇ ਲਗਾ ਕੇ ਵਾਹਨਾਂਦੀ ਜਾਂਚ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *

%d bloggers like this: