ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ‘ਚ ਕਰੋਨਾ ਵਾਇਰਸ ਦੇ 11 ਨਵੇਂ ਮਰੀਜ਼ ਮਿਲੇ

ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ‘ਚ ਕਰੋਨਾ ਵਾਇਰਸ ਦੇ 11 ਨਵੇਂ ਮਰੀਜ਼ ਮਿਲੇ

ਚੰਡੀਗੜ੍ਹ ਲਈ ਇੱਕ ਵਾਰ ਫਿਰ ਬਾਪੂਧਾਮ ਕਾਲੋਨੀ ਖ਼ਤਰੇ ਦੀ ਘੰਟੀ ਬਣ ਗਿਆ ਹੈ, ਜਿੱਥੇ ਵੀਰਵਾਰ ਸਵੇਰੇ ਇੱਕ ਵਾਰ ਫਿਰ ਕੋਰੋਨਾ ਬੰਬ ਫਟਿਆ। ਵੀਰਵਾਰ ਨੂੰ ਇੱਥੇ 11 ਨਵੇਂ ਮਰੀਜ਼ ਮਿਲੇ। ਇਨ੍ਹਾਂ ਵਿੱਚੋਂ 9 ਮਰੀਜ਼ ਇੱਕੋ ਘਰ ‘ਚ ਰਹਿ ਰਹੇ ਹਨ, ਜਦਕਿ ਦੋ ਵੱਖ-ਵੱਖ ਘਰਾਂ ਦੇ ਹਨ।

ਮਰੀਜ਼ਾਂ ‘ਚ 23 ਸਾਲਾ ਲੜਕੀ, 55 ਸਾਲਾ ਔਰਤ, 22 ਸਾਲ ਦੀ ਲੜਕੀ, 14 ਸਾਲਾ ਲੜਕੀ, 1 ਸਾਲ ਦੀ ਬੱਚੀ, 19 ਸਾਲਾ ਲੜਕਾ, 18 ਸਾਲਾ ਲੜਕਾ, 24 ਸਾਲਾ ਨੌਜਵਾਨ, 21 ਸਾਲਾ ਨੌਜਵਾਨ, 40 ਸਾਲਾ ਔਰਤ ਤੇ 18 ਸਾਲਾ ਲੜਕਾ ਸ਼ਾਮਲ ਹਨ। ਸਾਰੇ ਮਰੀਜ਼ ਜੀਐਮਐਸਐਚ-16 ‘ਚ ਦਾਖਲ ਹਨ। ਇਨ੍ਹਾਂ 11 ਮਰੀਜ਼ਾਂ ਦੇ ਮਿਲਣ ਤੋਂ ਬਾਅਦ ਸ਼ਹਿਰ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ।

ਬੁੱਧਵਾਰ ਨੂੰ ਬਾਪੂਧਾਮ ‘ਚ ਕੋਰੋਨਾ ਦੇ 5 ਮਰੀਜ਼ ਮਿਲੇ ਸਨ। ਇਨ੍ਹਾਂ ‘ਚ 26 ਸਾਲਾ ਨੌਜਵਾਨ, 50 ਸਾਲਾ ਵਿਅਕਤੀ ਤੋਂ ਇਲਾਵਾ ਇੱਕੋ ਪਰਿਵਾਰ ਦੀ 28 ਸਾਲਾ ਔਰਤ ਅਤੇ 6 ਤੇ 4 ਸਾਲ ਉਮਰ ਦੀਆਂ ਦੋ ਬੱਚੀਆਂ ਸ਼ਾਮਲ ਹਨ। ਚੰਡੀਗੜ੍ਹ ‘ਚ ਜ਼ਿਆਦਾਤਰ ਮਰੀਜ਼ ਬਾਪੂਧਾਮ ‘ਚੋਂ ਮਿਲੇ ਹਨ। ਇਕੱਲੇ ਬਾਪੂਧਾਮ ਤੋਂ 146 ਮਾਮਲੇ ਸਾਹਮਣੇ ਆਏ ਹਨ।

Leave a Reply

Your email address will not be published. Required fields are marked *

%d bloggers like this: