ਚੰਡੀਗੜ੍ਹ ਦਾ ਇਹ ਗਰੀਬ ਟੈਕਸੀ ਡਰਾਈਵਰ ਬਣ ਗਿਆ ਸਿਰਫ ਇੱਕ ਦਿਨ ਵਿਚ ਕਰੋੜਪਤੀ

ss1

ਚੰਡੀਗੜ੍ਹ ਦਾ ਇਹ ਗਰੀਬ ਟੈਕਸੀ ਡਰਾਈਵਰ ਬਣ ਗਿਆ ਸਿਰਫ ਇੱਕ ਦਿਨ ਵਿਚ ਕਰੋੜਪਤੀ

ਕਸਰ ਇਹ ਕਿਹਾ ਜਾਂਦਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਕੁਝ ਅਜਿਹਾ ਹੀ ਚੰਡੀਗੜ੍ਹ ‘ਚ ਟੈਕਸੀ ਚਲਾਉਣ ਵਾਲੇ ਡਰਾਈਵਰ ਨਾਲ ਹੋਇਆ, ਜੋ ਕਿ ਦੇਖਦੇ ਹੀ ਦੇਖਦੇ ਕਰੋੜਪਤੀ ਬਣ ਗਿਆ।

ਅਸਲ ‘ਚ ਪੰਜਾਬ ਰਾਜ ਲਾਟਰੀ ਵਿਭਾਗ ਵਲੋਂ ਵਿਸਾਖੀ ਬੰਪਰ-2018 ਦੇ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿਚੋਂ ਇਕ ਇਨਾਮ ਨਿਰਮਲ ਸਿੰਘ ਪੁੱਤਰ ਸੋਹਣ ਸਿੰਘ, ਵਾਸੀ ਪਿੰਡ ਲੇਲਾਂ, ਜ਼ਿਲਾ ਪਟਿਆਲਾ ਦਾ ਨਿਕਲਿਆ ਹੈ,

ਜੋ ਕਿ ਚੰਡੀਗੜ੍ਹ ਵਿਖੇ ਟੈਕਸੀ ਡਰਾਈਵਰ ਹੈ। ਨਿਰਮਲ ਸਿੰਘ ਨੇ ਖਰੀਦੀ ਗਈ ਟਿਕਟ ਨੰਬਰ ਬੀ-758200 ‘ਤੇ ਇਹ ਇਨਾਮ ਕਲੇਮ ਕਰ ਦਿੱਤਾ ਹੈ।

ਲਾਟਰੀ ਵਿਭਾਗ ਦੇ ਇਕ ਬੁਲਾਰੇ ਮੁਤਾਬਕ ਨਿਰਮਲ ਸਿੰਘ ਨੇ ਪੰਜਾਬ ਰਾਜ ਲਾਟਰੀ ਵਿਭਾਗ ਵਲੋਂ ਪੂਰੀ ਈਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਜਾਣ ਸਬੰਧੀ ਆਪਣੀ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

Share Button

Leave a Reply

Your email address will not be published. Required fields are marked *