ਚੰਡੀਗੜ੍ਹ ਤੋਂ ਸ਼ਿਮਲਾ ‘ਹੈਲੀ ਟੈਕਸੀ’ ਸੇਵਾ ਹੋਈ ਮਹਿੰਗੀ

ss1

ਚੰਡੀਗੜ੍ਹ ਤੋਂ ਸ਼ਿਮਲਾ ‘ਹੈਲੀ ਟੈਕਸੀ’ ਸੇਵਾ ਹੋਈ ਮਹਿੰਗੀ

ਹਿਮਾਚਲ ਸਰਕਾਰ ਵੱਲੋਂ ਸੈਲਾਨੀਆਂ ਦੀ ਆਮਦ ਨੂੰ ਵੇਖਦਿਆਂ ਚੰਡੀਗੜ੍ਹ ਤੋਂ ਸ਼ਿਮਲਾ ਲਈ ਪਵਨ ਹਾਂਸ ਕੰਪਨੀ ਦੁਆਰਾ ਹੈਲੀ ਟੈਕਸੀ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸ਼ਿਮਲਾ ਨੂੰ ਜਾਣ ਵਾਲੇ ਯਾਤਰੀਆਂ ਨੂੰ ਬਿਨਾ ਕਿਸੇ ਦੇਰੀ ਜਾਂ ਤਕਲੀਫ ਦੇ ਮਹਿਜ਼ ਅੱਧੇ ਘੰਟੇ ਅੰਦਰ ਸ਼ਿਮਲਾ ਦੀਆਂ ਪਹਾੜੀਆਂ ‘ਚ ਚਲੇ ਜਾਣ ਵਰਗੀਆਂ ਸਹੂਲਤਾਂ ਮਿਲੀਆਂ ਹਨ।
ਪਰ ਹੁਣ 1 ਜੁਲਾਈ ਤੋਂ ਕੰਪਨੀ ਵੱਲੋਂ ਇਸ ਟੈਕਸੀ ਸੇਵਾ ਦੇ ਕਿਰਾਏ ਵਧਾ ਦਿੱਤੇ ਗਏ ਹਨ ਜਿਸ ਕਾਰਨ ਹੁਣ ਯਾਤਰੀਆਂ ਨੂੰ ਆਪਣੀ ਜੇਬ੍ਹ ‘ਚੋਂ 500 ਰੁਪਏ ਅਲੱਗ ਤੋਂ ਦੇਣੇ ਪੈਣਗੇ ਤੇ ਕੁੱਲ ਕਿਰਾਇਆ 3499 ਰੁਪਏ ਅਦਾ ਕਰਨੇ ਪੈਣਗੇ। ਪਹਿਲਾਂ ਇਸਦਾ ਕਿਰਾਇਆ 2999 ਰੁਪਏ ਸੀ। ਇਹਨਾਂ ਕਿਰਾਇਆਂ ‘ਚ ਵਾਧਾ ਇਸ ਕਾਰਨ ਕੀਤਾ ਗਿਆ ਹੈ ਕਿਉਂਕਿ ਹੁਣ ਹੈਲੀਕਾਪਟਰ ਦੇ ਲੈਂਡ ਹੋਣ ਦੀ ਜਗ੍ਹਾ ਨੂੰ ਬਦਲ ਦਿੱਤਾ ਗਿਆ ਹੈ। ਪਹਿਲਾਂ ਜਿਥੇ ਚੰਡੀਗੜ੍ਹ ਤੋਂ ਸ਼ਿਮਲਾ 20 ਮਿੰਟ ਦਾ ਸਮਾਂ ਲਗਦਾ ਸੀ, ਹੁਣ 30 ਮਿੰਟ ਹੋ ਗਏ ਹਨ। ਇਸ ਸੇਵਾ ਨੂੰ ਸ਼ੁਰੂ ਕਰਨ ਸਮੇਂ ਹੈਲੀਕਾਪਟਰ ਨੂੰ ਸ਼ਹਿਰ ਤੋਂ ਬਾਹਰ ਜੁੱਬਰਹੱਟੀ ਏਅਰਪੋਰਟ ‘ਤੇ ਲੈਂਡ ਕਰਵਾਇਆ ਜਾਂਦਾ ਸੀ। ਪਰ ਹੁਣ ਸ਼ਹਿਰ ‘ਚ ਅਨੰਨਦਲੇ ਮੈਦਾਨ ਵਿਚ ਉਤਾਰਿਆ ਜਾਇਆ ਕਰੇਗਾ। ਪਵਨ ਹਾਂਸ ਨੇ ਕਿਹਾ ਕਿ ਲੋਕਾਂ ਦਾ ਇਸ ਸੇਵਾ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਇਸਨੂੰ ਹਫਤੇ ‘ਚ ਹੋਰ ਵੱਧ ਦਿਨਾਂ ਲਈ ਸ਼ੁਰੂ ਕੀਤਾ ਜਾ ਸਕਦਾ ਹੈ। ਜਦਕਿ ਜੂਨ ਮਹੀਨੇ ‘ਚ ਹੀ ਲੋਕਾਂ ਨੇ ਇਸ ਫਲਾਈਟ ਪ੍ਰਤੀ ਕਾਫੀ ਉਤਸ਼ਾਹ ਦਿਖਾਇਆ ਹੈ। ਹਿਮਾਚਲ ਸਰਕਾਰ ਵੱਲੋਂ ਇਹ ਸੇਵਾ 4 ਜੂਨ ਨੂੰ ਸ਼ੁਰੂ ਕੀਤੀ ਗਈ ਸੀ।

Share Button

Leave a Reply

Your email address will not be published. Required fields are marked *