Wed. May 22nd, 2019

ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਸ਼ੁਰੂ

ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਸ਼ੁਰੂ

ਮੰਗਲਵਾਰ ਨੂੰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਮੁਹਾਲੀ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਫਲਾਈਟ ਸਵੇਰੇ ਨੌਂ ਵਜੇ ਰਵਾਨਾ ਹੋਈ ।ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਸਿੱਧੀ ਫਲਾਈਟ ਹਫਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਬੁੱਧਵਾਰ ਚੱਲੇਗੀ, ਜਿਸ ਨਾਲ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ।ਇਸ ਫਲਾਈਟ ਦੀ ਸ਼ੁਰੂਆਤ ਮੌਕੇ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ , ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪੰਜਾਬ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਮਹਿੰਦਰ ਸਿੰਘ ਗਰੇਵਾਲ, ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਸਮੇਤ ਕਈ ਲੋਕ ਮੌਜੂਦ ਸਨ, ਜੋ ਇਸ ਪਹਿਲੀ ਫਲਾਈਟ ਵਿੱਚ ਸਿੱਖ ਧਰਮ ਦੀ ਇਤਿਹਾਸਕ ਨਗਰੀ ਨਾਂਦੇੜ ਸਾਹਿਬ ਲਈ ਰਵਾਨਾ ਹੋਏ ।ਇਸ ਉਡਾਣ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਏਅਰ ਇੰਡੀਆ ਵੱਲੋਂ ਕੀਰਤਨ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਪੰਜ ਪਿਆਰਿਆਂ ਵੱਲੋਂ ਅਰਦਾਸ ਕੀਤੀ ਗਈ ।

Leave a Reply

Your email address will not be published. Required fields are marked *

%d bloggers like this: