Wed. Jun 19th, 2019

ਚੰਡੀਗੜ੍ਹ-ਜਲੰਧਰ ਫਗਵਾੜਾ ਬਾਈਪਾਸ ਤੇ ਪਿੰਡ ਵਾਲਿਆ ਨੇ ਲਗਾਇਆ ਜਾਮ

ਚੰਡੀਗੜ੍ਹ-ਜਲੰਧਰ ਫਗਵਾੜਾ ਬਾਈਪਾਸ ਤੇ ਪਿੰਡ ਵਾਲਿਆ ਨੇ ਲਗਾਇਆ ਜਾਮ

ਫਗਵਾੜਾ, 11 ਮਾਰਚ (ਪਰਵਿੰਦਰ ਜੀਤ ਸਿੰਘ) ਫਗਵਾੜਾ ਬਾਈਪਾਸ ਉੱਪਰ ਪੈਂਦੇ 10 ਪਿੰਡਾਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਅਤੇ ਟ੍ਰੈਫੀਕ ਰੋਕਿਆ। ਪਿੰਡ ਵਾਲੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਲਾਹੀ ਤੋਂ ਫਗਵਾੜਾ ਨੂੰ ਜਾਣ ਵਾਲੀ ਸੜਕ ਲਈ ਕੇਂਦਰ ਸਰਕਾਰ ਵਲੋਂ ਬਣਾਇਆ ਜਾ ਰਿਹਾ ਮਾਰਗ ਤੇ ਲਾਂਘਾ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਇਤਿਹਾਸਕ ਪਿੰਡ ਪਲਾਹੀ ਅਤੇ ਨਾਲ ਲਗਦੇ ਹੋਰ ਪਿੰਡਾ ਨੂੰ ਫਗਵਾੜਾ ਜਾਣ ਲਈ ਆਉਣ ਵਾਲੇ ਸਮੇਂ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਇਸ ਬਾਬਤ ਪਹਿਲਾਂ ਵੀ ਡੀ.ਸੀ. ਕਪੂਰਥਲਾ ਅਤੇ ਐਸ ਡੀ ਐਮ ਫਗਵਾੜਾ ਨੂੰ ਮੰਗ ਪੱਤਰ ਦਿੱਤਾ ਸੀ। ਪਿੰਡਾ ਵਾਲਿਆ ਦਾ ਕਹਿਣਾ ਹੈ ਕਿ ਪਲਾਹੀ ਤੋਂ ਆਦਮਪੁਰ ਸੜਕ ਤਕਰੀਬਣ 40 ਪਿੰਡਾ ਨੂੰ ਜੋੜਦੀ ਹੈ ਇਸ ਮਾਰਗ ਤੇ ਜੇਕਰ ਪੁਲ ਦੀ ਉਸਾਰੀ ਜਾਂ ਰਸਤਾ ਨਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ 3 ਕਿ. ਮੀ. ਦੀ ਥਾਂ 10 ਕਿ.ਮੀ. ਰਸਤਾ ਤੈਅ ਕਰਨਾ ਪਵੇਗਾ। ਪਿੰਡ ਵਾਲਿਆ ਨੇ ਕੁੱਝ ਸਮੇਂ ਲਈ ਹਾਈਵੇ ਤੇ ਵੀ ਗੱਡੀਆ ਰੋਕ ਧਰਨਾ ਦਿੱਤਾ। ਮੌਕੇ ਤੇ ਪਹੰਚੇ ਸਰਦਾਰ ਜੋਗਿੰਦਰ ਸਿੰਘ ਮਾਨ ਸਾਬਕਾ ਕੈਬੀਨੈਟ ਮੰਤਰੀ ਅਤੇ ਜਿਲਾ ਪ੍ਰਧਾਨ ਕਪੂਰਥਲਾ ਨੇ ਧਰਨੇ ਦੀ ਅਗਵਾਈ ਕੀਤੀ।ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੇਂਦਰ ਦੀ ਸਰਕਾਰ ਦੀਆਂ ਖਰਾਬ ਨੀਤੀਆਂ ਕਾਰਣ ਪੰਜਾਬ ਪਿਛੜਿਆ ਹੋਇਆ ਹੈ ਅਤੇ ਹੁਣ ਕੇਂਦਰ ਸਰਕਾਰ ਦੇ ਕਹਿਣ ਤੇ ਚੰਡੀਗੜ ਤੋਂ ਫਗਵਾੜਾ ਬਾਇਪਾਸ ਪੁੱਲ ਬਣ ਰਿਹਾ ਹੈ ਜੋ ਕਿ ਇਕ ਬਹੁਤ ਹੀ ਘਟੀਆ ਡਿਜਾਇਨ ਤਿਆਰ ਕੀਤਾ ਗਿਆ ਹੈ।ਜਿਸ ਨਾਲ ਕਿ ਸਿੱਧੇ ਤੌਰਤੇ ਕਈ ਪਿੰਡਾ ਦਾ ਲਾਂਘਾ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਖਲਵਾੜਾ ਰੋਡ ਤੇ ਵੀ ਇਸੇ ਤਰਾਂ ਪੁਲ ਬਣਾਇਆ ਜਾ ਰਿਹਾ ਹੈ। ਇਨ੍ਹਾਂ ਗੱਲਤ ਡਿਜਾਇਨਾਂ ਦੇ ਪੁਲਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪਿੰਡਾ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀ ਹੈ ਬੀਜੇਪੀ ਸਰਕਾਰ ਗਰੀਬਾਂ ਨੂੰ ਕੁਚਲਣ ਵਾਲੀ ਸਰਕਾਰ ਹੈ ਤੇ ਉਹ ਇਸ ਤਰਾਂ ਦੇ ਪੁਲਾਂ ਦੇ ਡਿਜਾਇਨ ਬਣਾਕੇ ਗਰੀਬਾਂ ਨੂੰ ਹੋਰ ਪਰੇਸ਼ਾਨੀ ਦੇ ਰਹੀ ਹੈ। ਪਿੰਡ ਵਾਲਿਆ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਮੰਗਾ ਨਾ ਮਨੀਆ ਗਈਆ ਤਾਂ ਕੱਲ ਤੋਂ ਉਹ ਭੁੱਖ ਹੜਤਾਲ ਤੇ ਬੈਠਨਗੇ। ਸਵਪਣਦੀਪ ਕੌਰ ਨਾਇਬ ਤਹਿਸੀਲਦਾਰ ਵੀ ਮੌਕੇ ਤੇ ਪਹੁੰਚੇ ਅਤੇ ਪਿੰਡ ਵਾਲਿਆ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਮੰਗ ਉਹ ਉਪਰ ਤਕ ਪਹੁੰਚਾਉਣਗੇ। ਇਸ ਮੌਕੇ ਗੁਲਾਮ ਸਰਵਰ, ਜਸਬੀਰ ਸਿੰਘ ਬਸਰਾ, ਰਾਮਪਾਲ ਪੰਚ, ਮਦਨਲਾਲ ਪੰਚ, ਜਸਵਿੰਦਰ ਪਾਲ ਪੰਚ, ਸੁਰਜਨ ਸਿੰਘ ਸੱਲ, ਬਿੰਦਰ ਫੁੱਲ, ਦਲਜੀਤ ਰਾਜੂ, ਗੁਰਮੀਤ ਸਿੰਘ ਪਲਾਹੀ, ਰਵਿੰਦਰ ਸਿੰਘ ਸੱਗੂ, ਰਵੀਪਾਲ, ਮਨਜੀਤ ਕੌਰ ਪ੍ਰਧਾਨ, ਮਧੂ ਬਾਲਾ, ਗੁਰਮਿੰਦਰ ਸਿੰਘ, ਰਵਿੰਦਰ ਕੁਮਾਰ ਫੌਜੀ, ਅਵਤਾਰ ਸਿੰਘ ਪੰਡਵਾ, ਬਲਵਿੰਦਰ ਪੰਚ, ਸੰਤੋਖ ਸਿੰਘ ਚਾਨਾ, ਖੁਸ਼ੀ ਰਾਮ ਜੱਸੀ, ਦਲਬੀਰ ਖੁਰਮਪੁਰ , ਰਾਣੀ, ਬਬੇਲੀ ਆਦਿ ਮੌਜੂਸ ਸਨ।

Leave a Reply

Your email address will not be published. Required fields are marked *

%d bloggers like this: