Fri. Jul 19th, 2019

ਚੰਡੀਗੜ੍ਹ `ਚ ਮੋਨੋਰੇਲ ਦੌੜੇਗੀ

ਚੰਡੀਗੜ੍ਹ `ਚ ਮੋਨੋਰੇਲ ਦੌੜੇਗੀ

ਪਿਛਲੇ ਵਰ੍ਹੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਮੈਟਰੋ ਰੇਲ ਪ੍ਰੋਜੈਕਟ `ਤੇ ਤਾਂ ਬ੍ਰੇਕਾਂ ਲਾ ਦਿੱਤੀਆਂ ਸਨ, ਇਸੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਉਸ ਦੀ ਥਾਂ ਮੋਨੋਰੇਲ ਪ੍ਰੋਜੈਕਟ ਰਾਹੀਂ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਆਮ ਲੋਕਾਂ ਦੀ ਆਵਾਜਾਈ ਲਈ ਮੋਨੋਰੇਲ ਸੇਵਾ ਦੇ ਵਧੀਆ ਨਤੀਜੇ ਸਾਹਮਣੇ ਆਉਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।ਮੋਨੋਰੇਲ ਇੱਕੋ ਪਟੜੀ `ਤੇ ਦੌੜਦੀ ਹੈ ਤੇ ਆਮ ਤੌਰ `ਤੇ ਇਸ ਦਾ ਪਲੇਟਫ਼ਾਰਮ ਜ਼ਮੀਨ ਤੋਂ ਉਤਾਂਹ ਹੀ ਬਣਦਾ ਹੈ।

ਸਵਿਟਜਰ਼ਲੈਂਡ ਦੀ ਕੰਪਨੀ ‘ਇੰਟਾਮਿਨ ਟ੍ਰਾਂਸਪੋਰਟੇਸ਼ਨ ਲਿਮਿਟੇਡ` ਨੇ ਮੋਨੋਰੇਲ ਦਾ ਨੈੱਟਵਰਕ ਵਿਛਾਉਣ ਤੇ ਸਬੰਧਤ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਤਜਵੀਜ਼ ਭੇਜ ਦਿੱਤੀ ਹੈ।ਇਸ ਤਜਵੀਜ਼ ਅਨੁਸਾਰ ਮੋਨੋਰੇਲ ਪ੍ਰੋਜੈਕਟ ਤਿੰਨੇ ਸ਼ਹਿਰਾਂ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਨੂੰ ਜੋੜ ਦੇਵੇਗਾ। ਪਹਿਲੇ ਗੇੜ ਦੌਰਾਨ 20 ਕਿਲੋਮੀਟਰ ਦੇ ਨੈੱਟਵਰਕ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਆਪਣੀ ਪੇਸ਼ਕਾਰੀ ਦੌਰਾਨ ਕੰਪਨੀ ਨੇ ਦੱਸਿਆ ਕਿ ਮੋਨੋਰੇਲ ਦੀ ਸਮਰੱਥਾ ਪ੍ਰਤੀ ਘੰਟਾ 10 ਤੋਂ 12 ਹਜ਼ਾਰ ਯਾਤਰੀਆਂ ਨੂੰ ਲਿਆਉਣ-ਲਿਜਾਣ ਦੀ ਹੁੰਦੀ ਹੈ। ਇਸ `ਤੇ 2,500 ਕਰੋੜ ਰੁਪਏ ਦੀ ਲਾਗਤ ਆਵੇਗੀ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਸ ਦੇ ਹਰੇਕ ਇੱਕ ਕਿਲੋਮੀਟਰ `ਤੇ 15 ਕਰੋੜ ਰੁਪਏ ਖ਼ਰਚ ਹੋਣਗੇ।ਕੰਪਨੀ ਦੇ ਪ੍ਰਤੀਨਿਧ ਸੁਨੀਤੀ ਵਰਮਾ ਨੇ ਦੱਸਿਆ ਕਿ ਮੋਨੋਰੇਲ ਵਾਤਾਵਰਣ ਲਈ ਬਹੁਤ ਵਧੀਆ ਹੈ ਅਤੇ ਸਾਫ਼-ਸੁਥਰੀ ਬਿਜਲੀ ਊਰਜਾ ਨਾਲ ਦੌੜਦੀ ਹੈ।

Leave a Reply

Your email address will not be published. Required fields are marked *

%d bloggers like this: