Sun. Aug 18th, 2019

ਚੰਡੀਗੜ੍ਹ ’ਚ ਬੰਬ ਦੀ ਖ਼ਬਰ ਨੇ ਲੋਕਾਂ ਨੂੰ ਪਾਈਆਂ ਭਾਜੜਾਂ, ਪਰ ਨਿਕਲੀ ਅਫ਼ਵਾਹ

ਚੰਡੀਗੜ੍ਹ ’ਚ ਬੰਬ ਦੀ ਖ਼ਬਰ ਨੇ ਲੋਕਾਂ ਨੂੰ ਪਾਈਆਂ ਭਾਜੜਾਂ, ਪਰ ਨਿਕਲੀ ਅਫ਼ਵਾਹ

ਚੰਡੀਗੜ੍ਹ ਦੇ ਭੀੜ–ਭਾੜ ਵਾਲੇ ਮਾਲ ਇਲਾਂਤੇ ਵਿਚ ਅੱਜ ਬੰਬ ਦੀ ਸੂਚਨਾ ਮਿਲਣ ਉਤੇ ਲੋਕਾਂ ਵਿਚ ਭਜੜ ਮਚ ਗਈ। ਇਲਾਂਤੇ ਮਾਲ ਵਿਚ ਬੰਬ ਹੋਣ ਦੀ ਸੂਚਨਾ ਮਿਲਣ ਉਤੇ ਪੁਲਿਸ ਬਲ ਵੱਡੀ ਗਿਣਤੀ ਵਿਚ ਪਹੁੰਚ ਗਿਆ। ਇਸ ਦੌਰਾਨ ਲੋਕਾਂ ਨੂੰ ਮਾਲ ਵਿਚ ਬਾਹਰ ਕੱਢ ਦਿੱਤਾ ਗਿਆ। ਅੱਜ ਈਦ ਦੀ ਛੁੱਟੀ ਹੋਣ ਕਾਰਨ ਮਾਲ ਵਿਚ ਵੱਡੀ ਗਿਣਤੀ ਲੋਕ ਆਏ ਹੋਏ ਸਨ।

ਬੰਬ ਦੀ ਖਬਰ ਮਿਲਦਿਆਂ ਹੀ ਲੋਕਾਂ ਨੇ ਛੇਤੀ ਤੋਂ ਛੇਤੀ ਉਥੋਂ ਰਵਾਨੀ ਪਾਉਣੀ ਸ਼ੁਰੂ ਕਰ ਦਿੱਤੀ, ਜਲਦਬਾਜੀ ਵਿਚ ਪਾਰਕਿੰਗ ਵਿਚੋਂ ਆਪਣੇ ਵਹੀਕਲ ਵੀ ਨਹੀਂ ਕੱਢ ਸਕੇ। ਇਸ ਸਭ ਦੇ ਚਲਦਿਆਂ ਸੜਕ ਉਪਰ ਵੱਡਾ ਜਾਮ ਲੱਗ ਗਿਆ।

ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਲ ਵਿਚ ਚੱਪੇ ਚੱਪਾ ਦੀ ਤਲਾਸ਼ੀ ਲਈ। ਬਾਅਦ ਵਿੱਚ ਇਹ ਸਾਰੇ ਗੱਲ ਅਫ਼ਵਾਹ ਨਿਕਲੀ। ਉਪਰੰਤ ਮਾਲ ਦੇ ਪ੍ਰਬੰਧਕਾਂ ਵਲੋਂ ਇਸ ਸਬੰਧੀ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਹ ਇੱਕ ਅਫ਼ਵਾਹ ਨਿਕਲੀ ਅਤੇ ਸਭ ਕੁਝ ਸੁਰੱਖਿਅਤ ਹੈ ਅਤੇ ਮਾਲ 05:30 ਵਜੇ ਦੁਬਾਰਾ ਖੋਲ ਦਿੱਤਾ ਗਿਆ।

Leave a Reply

Your email address will not be published. Required fields are marked *

%d bloggers like this: