Sat. May 25th, 2019

ਚੰਡੀਗੜ੍ਹ ‘ਚ ਟਰਾਂਸਫਾਰਮਰ ਫਟਿਆ, ਕਈ ਗੱਡੀਆਂ ਸੜਕੇ ਸੁਆਹ

ਚੰਡੀਗੜ੍ਹ ‘ਚ ਟਰਾਂਸਫਾਰਮਰ ਫਟਿਆ, ਕਈ ਗੱਡੀਆਂ ਸੜਕੇ ਸੁਆਹ

ਚੰਡੀਗੜ੍ਹ ਦੇ ਮਨੀਮਾਜਰਾ ਵਿਚ ਬੀਤੀ ਦੇਰ ਰਾਤ ਅਚਾਨਕ ਬਿਜਲੀ ਦੇ ਟਰਾਂਸਫਾਰਮਰ ਦੇ ਹੋਏ ਅਚਾਨਕ ਧਮਾਕੇ ਨਾਲ 10 ਗੱਡੀਆਂ ਸੜਕ ਰਾਖ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਅਚਾਨਕ ਬਿਜਲੀ ਦੇ ਟਰਾਂਸਫਾਰਮਰ ਨੂੰ ਅੱਗ ਲੱਗ ਗਈ ਜਿਸ ਕਾਰਨ ਕੋਲ ਖੜ੍ਹੀਆਂ ਗੱਡੀਆਂ ਨੂੰ ਅੱਗ ਨੇ ਆਪਣੇ ਚਪੇਟ ਵਿਚ ਲੈ ਲਿਆ। ਲੱਗੀ ਅੱਗ ਨੇ 6 ਕਾਰਾਂ, 2 ਆਟੋ, 1 ਮੋਟਰਸਾਈਕਲ, ਇਕ ਐਕਟਿਵਾ ਨੇ 1 ਸਾਈਕਲ ਨੂੰ ਆਪਣੀ ਚਪੇਟ ਵਿਚ ਲੈ ਲਿਆ।

ਮਿਲੀ ਜਾਣਕਾਰੀ ਅਨੁਸਾਰ ਪੰਜ ਕਾਰਾਂ ਬਿਲਕੁਲ ਸੜਕੇ ਰਾਖ ਹੋ ਗਈਆਂ, ਇਕ ਕਾਰ ਘੱਟ ਦਾ ਕੁਝ ਬਚਾਅ ਹੋ ਗਿਆ, ਆਟੋ ਦੇ ਵੀ ਪਿਛਲੇ ਪਾਸੇ ਤੋਂ ਸੜ ਗਏ ਅਤੇ ਇਕ ਸਾਈਕਲ ਵੀ ਸੜ ਗਿਆ। ਇਸ ਦੌਰਾਨ ਅੱਗ ਬਝਾਉਣ ਦਾ ਯਤਨ ਕਰ ਰਹੇ ਇਕ ਵਿਅਕਤੀ ਦੇ ਵੀ ਹੱਥ ਸੜਨ ਕਾਰਨ ਜ਼ਖਮੀ ਹੋ ਗਿਆ ਗਏ ਦੱਸਿਆ ਜਾ ਰਿਹਾ ਹੈ।

ਲੋਕਾਂ ਨੇ ਦੋਸ਼ ਲਗਾਇਆ ਕਿ ਫਾਇਰ ਬ੍ਰਿਗੇਡ ਨੂੰ ਇਸ ਸਬੰਧੀ ਤੁਰੰਤ ਸੂਚਿਤ ਕੀਤਾ ਗਿਆ। ਲੋਕਾਂ ਦੇ ਕਹਿਣ ਮੁਤਾਬਕ ਕਥਿਤ ਤੌਰ ਉਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਧੇ ਘੰਟੇ ਬਾਅਦ ਮੋਟਰਸਾਈਕਲ ਉਤੇ ਪੁੱਜੇ, ਜ਼ਿਆਦਾ ਅੱਗ ਲੱਗੇ ਦੇਖਕੇ ਦੁਬਾਰਾ ਉਹ ਵਾਪਸ ਗਏ ਤੇ ਕਰੀਬ ਘੰਟੇ ਤੋਂ ਬਾਅਦ ਗੱਡੀ ਲੈ ਕੇ ਪੁੱਜੀ। ਉਦੋਂ ਤੱਕ ਅੱਗ ਗੱਡੀਆਂ ਨੂੰ ਆਪਣੇ ਚਪੇਟ ਵਿਚ ਲੈ ਚੁੱਕੀ ਸੀ।

Leave a Reply

Your email address will not be published. Required fields are marked *

%d bloggers like this: