ਚੰਡੀਗੜ੍ਹ ‘ਚ ਛੇਤੀ ਲੱਗਣਗੇ 30 ਹਜ਼ਾਰ ਨਵੇਂ ਸਮਾਰਟ ਮੀਟਰ

ss1

ਚੰਡੀਗੜ੍ਹ ‘ਚ ਛੇਤੀ ਲੱਗਣਗੇ 30 ਹਜ਼ਾਰ ਨਵੇਂ ਸਮਾਰਟ ਮੀਟਰ

ਪ੍ਰਸ਼ਾਸਨ ਸ਼ਹਿਰ ਨੂੰ ਸਮਾਰਟ ਬਣਾਉਣ ਲਈ 50 ਹਜ਼ਾਰ ਸਟਰੀਟ ਲਾਈਟਾਂ ਨੂੰ ਐਲ.ਈ.ਡੀ. ਬਦਲਣ ਤੋਂ ਬਾਅਦ ਹੁਣ ਬਿਜਲੀ ਸਪਲਾਈ ‘ਚ ਸੁਧਾਰ ਕਰਨ ਲਈ ਅਗਲੇ ਮਹੀਨੇ ਤੋਂ 30 ਹਜ਼ਾਰ ਨਵੇਂ ਸਮਾਰਟ ਬਿਜਲੀ ਦੇ ਮੀਟਰ ਲਾਉਣ ਜਾ ਰਿਹਾ ਹੈ। ਚੰਡੀਗੜ੍ਹ ਇੰਜੀਨੀਅਰਿੰਗ ਵਿਭਾਗ ਵਲੋਂ ਕਾਫ਼ੀ ਲੰਮੀ ਪ੍ਰਕਿਰਿਆ ਮਗਰੋਂ ਇਹ ਟੈਂਡਰ ਕੰਪਨੀ ਨੂੰ ਅਲਾਟ ਕੀਤਾ ਹੈ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਬਿਜਲੀ ਵਿਭਾਗ ਵਲੋਂ ਪਹਿਲੇ ਗੇੜ ‘ਚ ਸੈਕਟਰ-30, 47, 29, ਉਦਯੋਗਿਕ ਖੇਤਰ ਫ਼ੇਜ਼-1 ਅਤੇ 2 ਤੋਂ ਇਲਾਵਾ ਨੇੜਲੇ ਪਿੰਡਾਂ ਹੱਲੋਮਾਜਰਾ, ਰਾਏਪੁਰ ਖ਼ੁਰਦ, ਦੜੂਆ ਅਤੇ ਮੱਖਣ ਮਾਜਰਾ ਦੇ ਇਲਾਕਿਆਂ ‘ਚ 30 ਹਜ਼ਾਰ ਦੇ ਕਰੀਬ ਪੁਰਾਣੇ ਮੀਟਰ ਉਤਾਰ ਕੇ ‘ਸਮਾਰਟ ਮੀਟਾਰ’ ਲਾਏ ਜਾਣਗੇ। ਪ੍ਰਸ਼ਾਸਨ ਵਲੋਂ ਇਸ ਸਬੰਧੀ ਸੈਕਟਰ-18 ‘ਚ ਸੁਪਰਵਾਈਜਰੀ ਡਾਟਾ ਕੰਟਰੋਲ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *