Sat. Jun 15th, 2019

ਚੰਡੀਗੜ੍ਹ ‘ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ ‘ਤੇ ਕੀਤੀ ਫ਼ਾਇਰਿੰਗ

ਚੰਡੀਗੜ੍ਹ ‘ਚ ਕੁੱਝ ਅਣਪਛਾਤੇ ਨੌਜਵਾਨਾਂ ਨੇ ਇੱਕ ਘਰ ‘ਤੇ ਕੀਤੀ ਫ਼ਾਇਰਿੰਗ

ਚੰਡੀਗੜ੍ਹ ਦੇ ਸੈਕਟਰ-49 ਵਿੱਚ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਘਰ ‘ਤੇ ਫ਼ਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਵਾਰਦਾਤ ਵਿੱਚ 3 ਨੌਜਵਾਨਾਂ ਨੂੰ ਗੋਲੀ ਲੱਗੀ ਹੈ ,ਜਿਨ੍ਹਾਂ ‘ਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸੇ ਘਰ ‘ਚ ਰਾਤ ਨੂੰ ਜਨਮ ਦਿਨ ਦੀ ਪਾਰਟੀ ਹੋਈ ਸੀ ਅਤੇ ਸਵੇਰੇ ਕਰੀਬ 8 ਵਜੇ i20 ਕਾਰ ‘ਚ 5-6 ਨੌਜਵਾਨ ਆਏ ਅਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ।ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਭੱਜ ਗਏ।
ਇਸ ਵਾਰਦਾਤ ਬਾਰੇ ਅਜੇ ਕੋਈ ਕੋਈ ਜਾਣਕਾਰੀ ਨਹੀਂ ਮਿਲੀ ਪਰ ਕਾਲਜ ਸਬੰਧੀ ਵਿਵਾਦ ਕਾਰਨ ਫ਼ਾਇਰਿੰਗ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: