Wed. Jul 24th, 2019

ਚੰਡੀਗੜ੍ਹ ਏਅਰਪੋਰਟ ਨੇ ਦੋ ਏਅਰਪੋਰਟ ਇੰਟਰਨੈਸ਼ਨਲ ਵਿਸ਼ਵ ਰਿਕਾਰਡ ਜਿੱਤੇ

ਚੰਡੀਗੜ੍ਹ ਏਅਰਪੋਰਟ ਨੇ ਦੋ ਏਅਰਪੋਰਟ ਇੰਟਰਨੈਸ਼ਨਲ ਵਿਸ਼ਵ ਰਿਕਾਰਡ ਜਿੱਤੇ

 ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿ. (ਚਿਆਲ) ਨੂੰ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਰਲਡ ਐਵਾਰਡ ਨੇ ਦੋ ਐਵਾਰਡ ਦੇ ਕੇ ਸਨਮਾਨਤ ਕੀਤਾ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਰਲਡ ਐਵਾਰਡ ਨੇ ਉਨ੍ਹਾਂ ਜੇਤੂਆਂ ਦਾ ਖੁਲਾਸਾ ਕੀਤਾ ਹੈ ਜੋ ਦੁਨੀਆ ਭਰ ‘ਚ ਯਾਤਰੀਆਂ ਨੂੰ ਸਭ ਤੋਂ ਵਧੀਆ ਗ੍ਰਾਹਕ ਅਨੁਭਵ ਪ੍ਰਦਾਨ ਕਰਦੇ ਹਨ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ ‘ਚ 2-5 ਮਿਲੀਅਨ ਯਾਤਰੀ ਸ਼੍ਰੇਣੀ ਤਹਿਤ ਅਕਾਰ ਅਤੇ ਖੇਤਰ ਦੇ ਸਰਵਸ੍ਰੇਸ਼ਟ ਹਵਾਈ ਅੱਡੇ ਕੇ ਰੂਪ ‘ਚ ਸਨਮਾਨਤ ਕੀਤਾ ਗਿਆ ਹੈ। ਨਾਲ ਹੀ ਇਸ ਨੂੰ 2-5 ਮਿਲੀਅਨ ਯਾਤਰੀ ਸ਼੍ਰੇਣੀ ‘ਚ ਅਕਾਰ ਦੇ ਅਧਾਰ ‘ਤੇ ਵਾਤਾਵਰਣ ਸ਼੍ਰੇਣੀ ‘ਚ ਬੈਸਟ ਏਅਰਪੋਰਟ ਦੇ ਰੂਪ ‘ਚ ਸਨਮਾਨਤ ਕੀਤਾ ਗਿਆ ਹੈ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਬਿਲਡਿੰਗ ਆਪਣੇ ਆਪ ‘ਚ ਇੱਕ ਮਾਸਟਰਪੀਸ ਹੈ। ਇਸਦਾ ਉਦਘਾਟਨ ਸਤੰਬਰ 2015 ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸੀ। ਇਸ ਮੌਕੇ ਸੁਨੀਲ ਦੱਤ ਦੇ ਸੀਈੳ, ਚਿਆਲ ਨੇ ਕਿਹਾ ਕਿ ਚੰਡੀਗੜ੍ਹ ਅੰਤਰ-ਰਾਸ਼ਟਰੀ ਹਵਾਈ ਅੱਡਾ ਹਰ ਪਹਿਲੂ ‘ਚ ਵੱਡੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ ਤੇ ਉਹ ਅਜੇ ਇਸ ਤੋਂ ਵੀ ਵੱਡੀਆਂ ਉਚਾਈਆਂ ਤੱਕ ਜਾਣਗੇ।

Leave a Reply

Your email address will not be published. Required fields are marked *

%d bloggers like this: