Tue. Apr 23rd, 2019

ਚੰਗੇ ਵਿਸ਼ੇ ਦੀ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੋਵੇਗੀ ‘ਬੂ ਮੈਂ ਡਰ ਗਈ’

ਚੰਗੇ ਵਿਸ਼ੇ ਦੀ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੋਵੇਗੀ ‘ਬੂ ਮੈਂ ਡਰ ਗਈ’

ਨਿੱਤ ਦਿਨ ਬਣ ਰਹੀਆਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਜਿੱਥੇ ਖੂਬ ਮਨੋਰੰਜਨ ਕਰ ਰਹੀਆਂ ਹਨ , ਉੱਥੇ ਕਾਮੇਡੀ ਦੇ ਨਾਲ ਨਾਲ ਸਮਾਜ ਨੂੰ ਕੁਝ ਨਾ ਕੁਝ ਮੈਸ਼ਜ ਵੀ ਦੇ ਰਹੀਆਂ ਹਨ ਜੋ ਪੰਜਾਬੀ ਸਿਨੇਮਾ ਦੇ ਵਿਕਾਸ ਲਈ ਇੱਕ ਚੰਗੀ ਗੱਲ ਹੈ। ਇਸੇ ਲੜੀ ਤਹਿਤ ਇੱਕ ਹੋਰ ਪੰਜਾਬੀ ਕਾਮੇਡੀ ਫ਼ਿਲਮ ‘ਬੂ ਮੈਂ ਡਰ ਗਈ’ ਬਣਨ ਜਾ ਰਹੀ ਹੈ, ਜਿਸਦਾ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਕਰਨਗੇ। ਨੈਕਸਟ ਇਮੇਜ ਇੰਟਰਟੇਨਮੈਂਟ’ ਦੀ ਪੇਸ਼ਕਸ਼ ਇਸ ਫ਼ਿਲਮ ਦੇ ਨਿਰਮਾਤਾ ਸੋਨੀ ਨੱਢਾ, ਕਰਮਜੀਤ ਥਿੰਦ, ਕਾਰਜਕਾਰੀ ਨਿਰਮਾਤਾ ਪ੍ਰਵੀਨ ਕੁਮਾਰ, ਸਹਿ ਨਿਰਮਾਤਾ ਬਲਵੰਤ ਸਿਘ, ਹਰਵਿੰਦਰ ਬੱਬੂ ਅਤੇ ਹਰਭਜਨ ਰਾਹੀਂ ਹਨ। ਇਸ ਫ਼ਿਲਮ ਵਿੱਚ ਰੋਸ਼ਨ ਪ੍ਰਿੰਸ਼, ਇਸ਼ਾ ਰਿਖੀ, ਹਾਰਬੀ ਸੰਘਾ,ਯੋਗਰਾਜ ਸਿੰਘ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਗੁਰਪ੍ਰੀਤ ਕੌਰ ਭੰਗੂ ਅਤੇ ਅਨਮੋਲ ਵਰਮਾ ਆਦਿ ਨਾਮੀ ਸਿਤਾਰੇ ਅਹਿਮ ਕਿਰਦਾਰ ਨਿਭਾਉਣਗੇ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ।

ਪ੍ਰੈੱਸ ਸੰਮੇਲਨ ਦੌਰਾਨ ਫ਼ਿਲਮ ਦੀ ਸਮੁੱਚੀ ਟੀਮ ਫ਼ਿਲਮ ਨਿਰਮਾਤਾ ਪਰਵੀਨ ਕੁਮਾਰ, ਨਿਰਦੇਸ਼ਕ ਮਨਜੀਤ ਸਿੰਘ ਟੋਨੀ, ਰਾਜੂ ਵਰਮਾ, ਅਦਾਕਾਰ ਯੋਗਰਾਜ ਸਿੰਘ ਅਤੇ ਇਸ਼ਾ ਰਿਖੀ ਆਦਿ ਮੌਜੂਦ ਸਨ।ਜਾਣਕਾਰੀ ਦਿੰਦੇ ਹੋਏ ਫ਼ਿਲਮ ਨਿਰਮਾਤਾ ਪਰਵੀਨ ਕੁਮਾਰ ਅਤੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਕਿਹਾ ਕਿ ਇਹ ਫ਼ਿਲਮ ਚੰਗੇ ਵਿਸ਼ੇ ਦੀ ਕਾਮੇਡੀ ਅਤੇ ਪਰਿਵਾਰਕ ਵਿਸ਼ੇ ਦੀ ਫ਼ਿਲਮ ਹੈ ਜੋ ਦਰਸ਼ਕਾ ਦਾ ਚੰਗਾ ਮਨੋਰੰਜਨ ਕਰੇਗੀ।ਉਨਾਂ ਅੱਗੇ ਕਿਹਾ ਕਿ ਇਸ ਫ਼ਿਲਮ ਨਾਲ ਜੁੜਕੇ ਉਨਾਂ ਨੂੰ ਚੰਗਾ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹਨਾਂ ਦੀ ਇਹੋ ਕੋਸ਼ਿਸ਼ ਹੈ ਕਿ ਉਹ ਅਜਿਹੀ ਫ਼ਿਲਮ ਬਣਾਉਣ, ਜੋ ਹਰ ਦਰਸ਼ਕ ਦੀ ਪਸੰਦ ਬਣੇ ਅਤੇ ਹਰ ਕੋਈ ਆਪਣੇ ਪਰਿਵਾਰ ਨਾਲ ਉਸ ਫ਼ਿਲਮ ਦਾ ਆਨੰਦ ਮਾਣ ਸਕੇ।

ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ ਦੇ ਆਸ ਪਾਸ ਤੇ ਨਾਲ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ‘ਚ ਕੀਤੀ ਜਾਵੇਗੀ। ਇਸ ਦੌਰਾਨ ਫ਼ਿਲਮ ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਕਿ ਇਹ ਇੱਕ ਵਧੀਆ ਵਿਸ਼ੇ ਦੀ ਫ਼ਿਲਮ ਹੈ ਜੋ ਦਰਸ਼ਕਾਂ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਸੁਨੇਹੇ ਵੀ ਦੇਵੇਗੀ।ਫ਼ਿਲਮ ਲੇਖਕ ਰਾਜੂ ਵਰਮਾ ਨੇ ਕਿਹਾ ਕਿ ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਅਜਿਹੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਦੀ ਚਾਹ ਰੱਖਦੀ ਹੈ।

ਹਰਜਿੰਦਰ ਜਵੰਦਾ

Share Button

Leave a Reply

Your email address will not be published. Required fields are marked *

%d bloggers like this: