Tue. Jun 25th, 2019

ਚੰਗੀ ਸਿਹਤ ਵਿੱਚ ਹੀ ਤੰਦਰੂਸਤ ਦਿਮਾਗ ਹੋ ਸਕਦਾ

ਚੰਗੀ ਸਿਹਤ ਵਿੱਚ ਹੀ ਤੰਦਰੂਸਤ ਦਿਮਾਗ ਹੋ ਸਕਦਾ
ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ਵਿਖੇ ਲੜਕਿਆਂ ਦੀ ਅਥਲੈਟਿਕਸ ਮੀਟ ਸ਼ੁਰੂ
ਸ਼ਾਟ ਪੁੱਟ ਮੁਕਾਬਲੇ ਵਿੱਚ ਗੁਰਸ਼ਰਨਪ੍ਰੀਤ ਬਾਜੀ ਮਾਰੀ

4mlp002ਮੁੱਲਾਂਪੁਰ ਦਾਖਾ, 4 ਨਵੰਬਰ(ਮਲਕੀਤ ਸਿੰਘ) ਇੱਕ ਚੰਗੀ ਸਿਹਤ ਵਿੱਚ ਹੀ ਤੰਦਰੂਸਤ ਦਿਮਾਗ ਹੋ ਸਕਦਾ ਹੈ ਵਿਦਿਆਰਥੀ ਜੀਵਨ ਵਿੱਚ ਉਨਾਂ ਨੂੰ ਹਰੇਕ ਤਰਾਂ ਦੇ ਸਮਾਗਮਾਂ ਵਿੱਚ ਭਾਗ ਲੈ ਕੇ ਸਮੇਂ ਦੇ ਹਾਣੀ ਬਣਨ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ਵਿਖੇ ਜੋਨ ਦਾਖਾ ਦੀਆਂ ਸਰਕਾਰੀ ਅਤੇ ਪਬਲਿਕ ਸਕੂਲਾਂ ਦੇ ਲੜਕਿਆਂ ਦੀਆਂ ਖੇਡਾਂ ਦੀ ਸੁਰੂਆਤ ਕਰਵਾਉਣ ਉਪਰੰਤ ਅਧਿਆਪਕਾਂ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਉਹਨਾਂ ਕਿਹਾ ਅਧਿਆਪਕਾਂ ਨੁੰ ਚਾਹੀਦਾ ਹੈ ਕਿ ਵਿੱਦਿਆਰਥੀਆਂ ਨੂੰ ਜਿੱਥੇ ਪੜਾਈ, ਅਨੁਸ਼ਾਸ਼ਨ ਵਿੱਚ ਨਿਪੂੰਨ ਕਰਦੇ ਹਨ, ਉੱਥੇ ਸਮੇਂ-ਸਮੇਂ ਤੇ ਧਾਰਮਿਕ, ਖੇਡਾਂ ਅਤੇ ਸੱਭਿਆਂਚਾਰਕ ਸਰਗਰਮੀਆਂ ਵਿੱਚ ਵੀ ਬਣਦਾ ਹਿੱਸਾ ਮੁਹੱਈਆ ਕਰਵਾ ਕੇ ਬੱਚਿਆਂ ਦੇ ਜੀਵਨ ਦਾ ਪੂਰਨ ਵਿਕਾਸ ਕਰਨਾ ਯਕੀਨੀ ਬਣਾਉਣ ਵਿਜੀਲੈਂਸ ਬਿਉਰੋ ਲੁਧਿਆਣਾ ਦੇ ਇੰਸਪੈਕਟਰ ਰਾਜਿੰਦਰ ਕੁਮਾਰ ਅਤੇ ਵਾਤਾਵਰਨ ਪ੍ਰੇਮੀ ਚਰਨਜੀਤ ਸਿੰਘ ਥੋਪੀਆਂ ਨੇ ਕਿਹਾ ਕਿ ਖੇਡ ਖੇਡਣ ਵਾਲਾ ਵਿਦਿਆਰਥੀ ਜਿੱਥੇ ਆਪ ਨਸ਼ੇ ਤੋਂ ਮੁਕਤ ਰਹਿੰਦਾ ਹੈ ਉੱਥੇ ਇੱਕ ਚੰਗਾ ਅਤੇ ਨਰੋਆ ਸਮਾਜ ਸਿਰਜਣ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਹੈ ਇਸ ਸਮੇ ਅੰਡਰ 14 ਸਾਲ ਸ਼ਾਟ-ਪੁੱਟ ਗੁਰਸ਼ਰਨਪ੍ਰੀਤ ਸਿੰਘ ਸੰਤ ਕਬੀਰ ਅਕੈਡਮੀ, 600 ਮੀਟਰ ਗੁਰਬਿੰਦਰ ਸਿੰਘ ਜਤਿੰਦਰਾ ਗਰੀਨ ਫੀਲਡ ਸਕੂਲ, ਲੰਬੀ ਛਾਲ ਗੁਰਪ੍ਰੀਤ ਸਿੰਘ ਸ.ਸ.ਸ.ਸ.ਅਜੀਤਸਰ ਜਾਂਗਪੁਰ ਅੰਡਰ 19 ਸਾਲ ਰੇਸ 800 ਮੀਟਰ ਰਮਨਦੀਪ ਸਿੰਘ ਜਤਿੰਦਰਾ ਗਰਨਿ ਫੀਲਡ, ਅੰਡਰ 17 ਸਾਲ 800 ਮੀਟਰ ਰੇਸ ਸੁਰਿੰਦਰ ਸਿੰਘ ਕੈਂਪ ਖਾਲਸਾ ਅਜੀਤਸਰ ਮੋਹੀ, ਸ਼ਾਟ-ਪੁੱਟ ਕਨਵਰਦੀਪ ਸਿੰਘ ਪੀਸ ਪਬਲਿਕ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਕੁਲਦੀਪ ਸਿੰਘ ਮਾਨ, ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਇੰਸਪੈਕਟਰ ਰਾਜਿੰਦਰ ਕੁਮਾਰ, ਚੇਅਰਮੈਨ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਸੇਵਾ ਸਿੰਘ ਖੇਲਾ, ਕੋ-ਕਨਵੀਨਰ ਮਨਜੀਤ ਕੌਰ, ਅਵਤਾਰ ਸਿੰਘ ਬਿੱਲੂ, ਮਨਿੰਦਰ ਸਿੰਘ ਤੂਰ, ਮਨਜੀਤ ਸਿੰਘ ਡੀ.ਪੀ. ਰੁੜਕਾ, ਕੁਲਦੀਪ ਸਿੰਘ ਸਹੌਲੀ, ਵਾਇਸ ਪ੍ਰਿੰ. ਮੇਹਰਦੀਪ ਸਿੰਘ, ਕੋਆਰਡੀਨੇਟਰ ਵਿਕਾਸ ਗੋਇਲ, ਡੀ. ਪੀ. ਬਰਿੰਦਰਜੀਤ ਸਿੰਘ ਸਿੱਧਵਾਂ ਖੁਰਦ, ਡੀ. ਪੀ. ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਰਕਬਾ, ਅਮ੍ਰਿੰਤਪਾਲ ਸਿੰਘ ਹਿਸੋਵਾਲ ਅਤੇ ਕੁਲਵਿੰਦਰ ਸਿੰਘ ਤੂਰ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

%d bloggers like this: