ਚੰਗਰ ਇਲਾਕੇ ਦੇ ਪਿੰਡ ਪਹਾੜਪੁਰ ਸਮਲਾਹ ਵਿਖੇ ਤਿੰਨ ਧੀਆਂ ਦੇ 35 ਸਾਲਾਂ ਪਿਓ ਦਾ ਕਤਲ, ਪੁਲੀਸ ਜਾਂਚ ‘ਚ ਜੁਟੀ

ਚੰਗਰ ਇਲਾਕੇ ਦੇ ਪਿੰਡ ਪਹਾੜਪੁਰ ਸਮਲਾਹ ਵਿਖੇ ਤਿੰਨ ਧੀਆਂ ਦੇ 35 ਸਾਲਾਂ ਪਿਓ ਦਾ ਕਤਲ, ਪੁਲੀਸ ਜਾਂਚ ‘ਚ ਜੁਟੀ
ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਵੱਲੋਂ ਜਾਂਚ ਜਾਰੀ

ਸ੍ਰੀ ਆਨੰਦਪੁਰ ਸਾਹਿਬ, 8 ਫਰਵਰੀ (ਦਵਿੰਦਰਪਾਲ ਸਿੰਘ): ਵੀਰਵਾਰ ਸ਼ਾਮ ਨੂੰ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਥਾਣੇ ਅਧੀਨ ਆਉਂਦੇ ਪਿੰਡ ਪਹਾੜਪੁਰ ਸਮਲਾਹ ਵਿਖੇ ਤਿੰਨ ਧੀਆਂ ਦੇ ਪਿਓ ਦਾ ਭੇਦਭਰੇ ਹਾਲਾਤਾਂ ‘ਚ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਦੇਰ ਸ਼ਾਮ ਮਿਲੀ ਜਾਣਕਾਰੀ ਦੇ ਅਨੁਸਾਰ ਚੰਗਰ ਇਲਾਕੇ ਦੇ ਪਿੰਡ ਪਹਾੜਪੁਰ ਸਮਲਾਹ ਦੇ ਵਸਨੀਕ ਕਾਲੂ (35) ਪੁੱਤਰ ਧੰਨੂ ਰਾਮ ਦੀ ਲਾਸ਼ ਲਹੂ ਨਾਲ ਲੱਥਪੱਥ ਆਪਣੇ ਘਰ ਦੇ ਨਜ਼ਦੀਕ ਹੀ ਸਥਿਤ ਮੱਝਾਂ ਦੇ ਵਾੜੇ ਤੋਂ ਦੁਪਹਿਰ ਬਾਅਦ ਬਰਾਮਦ ਹੋਈ ਹੈ। ਇਸਦੀ ਪੁਸ਼ਟੀ ਕਰਦੇ ਹੋਏ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਸਾਨੂੰ ਦੇਰ ਸ਼ਾਮ ਇਹ ਸੂਚਨਾ ਮਿਲੀ ਅਤੇ ਮੌਕੇ ‘ਤੇ ਵੇਖਿਆ ਹੈ ਕਿ ਕਾਲੂ ਦੀ ਲਾਸ਼ ਲਹੂ ਨਾਲ ਭਿੱਜੀ ਹੋਈ ਸੀ। ਹਾਲਾਂਕਿ ਇਸ ਮੌਕੇ ਇੱਕ ਤੇਜ਼ਧਾਰ ਬਲੇਡ ਵੀ ਪਿਆ ਮਿਲਿਆ ਹੈ ਪਰ ਜਿਸ ਤਰ੍ਹਾਂ ਦੇ ਨਾਲ ਲਾਸ਼ ‘ਤੇ ਗਹਿਰੇ ਜਖਮ ਹੈ ਉਸਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਬਲੇਡ ਨਾਲ ਨਹੀਂ ਹੋਇਆ ਹੈ।
ਓਧਰ ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕ ਨੌਜੁਆਨ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਛੱਡ ਗਿਆ ਹੈ। ਜਦਕਿ ਪੁਲੀਸ ਵੱਲੋਂ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਅਰੰਭ ਕਰ ਦਿੱਤੀ ਗਈ ਹੈ ਅਤੇ ਡਾਗ ਸਕੁਐਡ ਵੀ ਬੁਲਾਈ ਗਈ ਹੈ ਤਾਂ ਜੋ ਇਸ ਭੇਦਭਰੇ ਹਾਲਾਤ ‘ਚ ਹੋਏ ਕਤਲ ਦੇ ਖਦਸ਼ੇ ਤੋਂ ਪਰਦਾ ਹਟਾਇਆ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: